ਹਰਿਆਣਾ ਦੇ ਜੀਂਦ ‘ਚ ਭਿਵਾਨੀ ਰੋਡ ‘ਤੇ ਸ਼ਨੀਵਾਰ ਸਵੇਰੇ ਰੋਡਵੇਜ਼ ਦੀ ਬੱਸ ਅਤੇ ਕਰੂਜ਼ਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ 6 ਐਂਬੂਲੈਂਸਾਂ ਮੌਕੇ ‘ਤੇ ਪਹੁੰਚੀ ਹੈ। ਫਿਲਹਾਲ ਕਰੂਜ਼ਰ ਤੋਂ ਜ਼ਖਮੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸੇ ਦਾ ਮੁੱਢਲਾ ਕਾਰਨ ਮੀਂਹ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਭਿਵਾਨੀ ਰੋਡਵੇਜ਼ ਡਿਪੂ ਦੀ ਇੱਕ ਬੱਸ ਸਵੇਰੇ 9.30 ਵਜੇ ਜੀਂਦ ਬੱਸ ਸਟੈਂਡ ਤੋਂ ਰਵਾਨਾ ਹੋਈ। ਜਦੋਂ ਉਹ ਭਿਵਾਨੀ ਰੋਡ ‘ਤੇ ਪਿੰਡ ਬੀਬੀਪੁਰ ਨੇੜੇ ਪਹੁੰਚੀ ਤਾਂ ਮੁੰਡਾਲ ਤੋਂ ਸਵਾਰੀਆਂ ਲੈ ਕੇ ਜਾ ਰਹੀ ਕਰੂਜ਼ਰ ਜੀਪ ਨਾਲ ਉਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇਸ ਹਾਦਸੇ ‘ਚ ਕਰੂਜ਼ਰ ਜੀਪ ਦੇ ਪਰਖੱਚੇ ਉੱਡ ਗਏ। ਹਾਦਸੇ ‘ਚ ਡਰਾਈਵਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ।ਹਾਦਸਾ ਹੁੰਦੇ ਹੀ ਹਾਹਾਕਾਰ ਮੱਚ ਗਈ।
ਦੱਸਿਆ ਜਾ ਰਿਹਾ ਹੈ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ 2 ਲੋਕਾਂ ਦੀ ਮੌਤ ਹੋ ਗਈ। ਜੀਂਦ ‘ਚ ਹੋਏ ਇਸ ਭਿਆਨਕ ਹਾਦਸੇ ‘ਚ 3 ਔਰਤਾਂ, 1 ਬੱਚੇ ਸਮੇਤ 12 ਲੋਕ ਅਤੇ 6 ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਸਾਰਿਆਂ ਦਾ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਫਿਲਹਾਲ ਭਾਰੀ ਪੁਲਸ ਫੋਰਸ ਮੌਕੇ ‘ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਹਿਮਾਚਲ ‘ਚ ਸ਼੍ਰੀਖੰਡ ਮਹਾਦੇਵ ਯਾਤਰਾ ਸ਼ੁਰੂ: ਸਿਕਓਰਿਟੀ ਲਈ 5 ਥਾਵਾਂ ‘ਤੇ ਲਗਾਏ ਗਏ ਬੇਸ ਕੈਂਪ
DSP ਰੋਹਤਾਸ਼ ਢੁਲ ਵੀ ਮੌਕੇ ’ਤੇ ਮੌਜੂਦ ਹਨ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਸਿਵਲ ਹਸਪਤਾਲ ਦੇ ਡਿਪਟੀ MS ਡਾਕਟਰ ਰਾਜੇਸ਼ ਭੋਲਾ ਨੇ ਦੱਸਿਆ ਕਿ ਸਾਰੇ ਡਾਕਟਰਾਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪੁੱਜਣ ਲਈ ਕਿਹਾ ਗਿਆ ਹੈ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: