ਬਠਿੰਡਾ ਵਿਖੇ ਪੋਸਟ ਆਫਿਸ ਦੇ ਬਾਹਰ ਇੱਕ ਜਵੈਲਰ ਦੀ ਦੁਕਾਨ ਤੋਂ ਇਕ ਵਿਅਕਤੀ ਤੇ ਮਹਿਲਾ ਵੱਲੋਂ 8 ਲੱਖ ਦਾ ਸੋਨਾ ਲੁੱਟੇ ਜਾਣ ਦੀ ਖਬਰ ਮਿਲੀ ਹੈ।
ਮਿਲੀ ਜਾਣਕਾਰੀ ਅਨੁਸਾਰ ਲੁਟੇਰੇ ਇਕੱਲਾ ਦੁਕਾਨਦਾਰ ਦੇਖ ਕੇ ਸੋਨਾ ਖ਼ਰੀਦਣ ਦੀ ਗੱਲ ਕਹਿ ਕੇ ਦੁਕਾਨ ਅੰਦਰ ਦਾਖਲ ਹੋ ਗਿਆ ਤੇ ਜਦੋਂ ਦੁਕਾਨਦਾਰ ਸੋਨਾ ਦਿਖਾਉਣ ਲੱਗਾ ਤਾਂ ਉਨ੍ਹਾਂ ਵਲੋਂ ਦੁਕਾਨਦਾਰ ਦੀਆਂ ਅੱਖਾਂ ਵਿਚ ਕੋਈ ਸਪਰੇਅ ਪਾ ਦਿੱਤੀ ਅਤੇ ਸੋਨੇ ਦੀਆਂ ਚੇਨਾਂ ਵਾਲਾ ਇਕ ਪੈਕਟ ਲੈ ਕੇ ਫ਼ਰਾਰ ਹੋ ਗਏ ।
ਘਟਨਾ ਦੁਪਹਿਰ ਲਗਭਗ 12.30 ਦੀ ਦੱਸੀ ਜਾ ਰਹੀ ਹੈ ਪੈਕਟ ਦੀ ਕੀਮਤ ਅੱਠ ਲੱਖ ਰੁਪਏ ਬਣਦੀ ਹੈ ਅਤੇ ਤੁਰੰਤ ਪੁਲਿਸ ਵੀ ਘਟਨਾ ਸਥਾਨ ‘ਤੇ ਪਹੁੰਚ ਗਈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਤੋਂ ਇਲਾਵਾ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚੀ ਅਤੇ ਫਿੰਗਰ ਪ੍ਰਿੰਟ ਲਏ। ਪੁਲਿਸ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਪੜਤਾਲ ਕੀਤੀ। ਇੰਸਪੈਕਟਰ ਨੇ ਦੱਸਿਆ ਕਿ ਉਕਤ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਕੰਮ ਕਰ ਰਹੇ ਹਨ ਪਰ ਉਨ੍ਹਾਂ ਵਿਚ ਰਿਕਾਰਡਿੰਗ ਨਹੀਂ ਹੋ ਰਹੀ ਹੈ। ਹੁਣ ਪੁਲਿਸ ਨੇੜਲੀਆਂ ਦੁਕਾਨਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਪੜਤਾਲ ਕਰ ਰਹੀ ਹੈ। ਪੁਲਿਸ ਨੇ ਦੁਕਾਨ ਮਾਲਕ ਭੀਮ ਸੇਨ ਦਾ ਬਿਆਨ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਘੱਲੂਘਾਰੇ ਦਿਵਸ ਦੀ ਯਾਦ ਨੂੰ ਸਮਰਿਪਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਹੋਏ ਸ਼ੁਰੂ