ਜਲੰਧਰ ਵਿਚ ਅੱਜ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਅਣਪਛਾਤਿਆਂ ਵੱਲੋਂ ਜਲੰਧਰ ਦੇ ਅਰਬਨ ਅਸਟੇਟ ਇਲਾਕੇ ਵਿਚ ਲੱਖਾਂ ਦੀ ਲੁੱਟ ਕੀਤੀ ਗਈ। ਬਾਈਕ ਸਵਾਰ ਬਦਮਾਸ਼ਾਂ ਵੱਲੋਂ ਲੁੱਟ ਕੀਤੀ ਗਈ। ਲੁਟੇਰੇ ਕਾਰ ਸਵਾਰ ਪਤੀ-ਪਤਨੀ ਕੋਲੋਂ ਲੱਖਾਂ ਰੁਪਏ ਦੀ ਨਕਦੀ ਦਾ ਬੈਗ ਲੈ ਕੇ ਰਫੂਚੱਕਰ ਹੋ ਗਏ।
ਪ੍ਰਾਈਵੇਟ ਬੈਂਕ ਦੇ ਬਾਹਰ ਪਤੀ-ਪਤਨੀ ਵੱਲੋਂ ਲੁਟੇਰੇ ਬੇਖੌਫ ਹੋ ਕੇ 19 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪਤਨੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਣਪਛਾਤਿਆਂ ਨੇ ਮੇਰੇ ‘ਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕੀਤਾ ਤੇ ਬੈਗ ਖੋਹ ਲਿਆ। ਸਾਡੀ ਨਕਲੀ ਗਹਿਣਿਆਂ ਦੀ ਦੁਕਾਨ ਹੈ ਤੇ ਅਸੀਂ ਅੱਜ ਸਵੇਰੇ ਬੈਂਕ ਤੋਂ 17 ਲੱਖ ਰੁਪਏ ਕਢਵਾਏ ਸਨ ਤੇ 2 ਲੱਖ ਰੁਪਏ ਘਰੋਂ ਵੀ ਲਏ ਸਨ। ਅਸੀਂ ਇਹ ਨਕਦੀ ਕਿਸੇ ਨੂੰ ਦੇਣੀ ਸੀ ਪਰ ਇਸ ਤੋਂ ਪਹਿਲਾਂ ਹੀ ਲੁਟੇਰੇ ਇਸ ਨੂੰ ਲੈ ਕੇ ਭੱਜ ਗਏ। ਮਹਿਲਾ ਨੇ ਦੱਸਿਆ ਮੇਰੇ ਪਤੀ ਕਾਰ ਪਾਰਕ ਕਰ ਰਹੇ ਹੁੰਦੇ ਹਨ ਤੇ ਪਤਨੀ ਇਸ ਸਮੇਂ ਕਾਰ ਤੋਂ ਬਾਹਰ ਨਿਕਲਦੀ ਹੈ ਤੇ ਇਸੇ ਦੌਰਾਨ ਬੈਗ ਖੋਹ ਲੈਂਦੇ ਹਨ।
ਇਹ ਵੀ ਪੜ੍ਹੋ : ਪਾਰਟੀ ‘ਚੋ ਕੱਢੇ ਜਾਣ ਮਗਰੋਂ ਰਾਹੁਲ ਗਾਂਧੀ ‘ਤੇ ਭੜਕੇ ਮੈਡਮ ਸਿੱਧੂ, ਕਿਹਾ-ਪੱਪੂ ਨੇ ਆਪਣੇ ਨਾਂਅ ‘ਤੇ ਮੋਹਰ ਲਗਾ ਦਿੱਤੀ
ਪੂਰੀ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮੌਕੇ ‘ਤੇ ਪਹੁੰਚੀ ਹੈ ਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























