ਕੋਲਕਾਤਾ ਦੇ ਕਸਟਮ ਵਿਭਾਗ ਨੇ ਐਤਵਾਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਡਾਲਰ ਲੈ ਕੇ ਬੈਂਕਾਕ ਜਾ ਰਹੇ ਇਕ ਵਿਅਕਤੀ ਨੂੰ ਫੜਿਆ ਹੈ। ਦੱਸਿਆ ਜਾ ਰਿਹਾ ਹੈ ਵਿਅਕਤੀ ਨੇ ਇਹ ਡਾਲਰ ਸੀਲਬੰਦ ਪਾਨ ਮਸਾਲਾ ਪਾਊਚ ਵਿੱਚ ਛੁਪਾਏ ਹੋਏ ਸਨ। ਕਾਬੂ ਕੀਤੇ ਗਏ ਡਾਲਰ ਦੀ ਭਾਰਤੀ ਰੁਪਏ ‘ਚ ਕੀਮਤ ਲਗਭਗ 32 ਲੱਖ 78 ਹਜ਼ਾਰ ਦੱਸੀ ਜਾ ਰਹੀ ਹੈ। ਇਹ ਵਿਅਕਤੀ ਬੈਂਕਾਕ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਫੜਿਆ ਗਿਆ ਸੀ।
ਕੋਲਕਾਤਾ ਕਸਟਮ ਨੇ ਏਅਰ ਇੰਟੈਲੀਜੈਂਸ ਯੂਨਿਟ (AIU) ਦੇ ਅਧਿਕਾਰੀਆਂ ਦੀ ਸੂਚਨਾ ‘ਤੇ ਕਾਰਵਾਈ ਕੀਤੀ। ਇਸ ਕਾਰਵਾਈ ਦੀ ਜਾਂਚ ਦੌਰਾਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਕੋਲਕਾਤਾ ਕਸਟਮ ਨੇ ਜਦੋਂ ਉਕਤ ਵਿਅਕਤੀ ਦੇ ਚੈੱਕ-ਇਨ ਸਾਮਾਨ ਦੀ ਤਲਾਸ਼ੀ ਲਈ ਗਈ। ਉਸ ਦੇ ਸਾਮਾਨ ਵਿਚ ਗੁਟਖੇ ਦੇ ਪੈਕੇਟ ਮਿਲੇ ਜਿਨ੍ਹਾਂ ਵਿਚ ਤਲਾਸ਼ੀ ਦੌਰਾਨ 40 ਹਜ਼ਾਰ ਡਾਲਰ ਮਿਲੇ। ਹਰ ਗੁਟਖੇ ਦੇ ਪੈਕੇਟ ਅੰਦਰੋਂ ਦੋ ਦਸ ਡਾਲਰ ਦੇ ਨੋਟ ਪੈਕ ਕੀਤੇ ਹੋਏ ਸਨ।
ਇਹ ਵੀ ਪੜ੍ਹੋ : ਧੂਆਂ ਬਣਿਆ ਸੁੱਤੇ ਪਏ ਮਜਦੂਰਾਂ ਲਈ ਕਾਲ: ਦਮ ਘੁੱਟਣ ਨਾਲ 5 ਦੀ ਮੌਤ, ਇੱਕ ਦੀ ਹਾਲਤ ਗੰਭੀਰ
ਇਸ ਮਾਮਲੇ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਜਾ ਰਹੀ ਹੈ। ਜਿਸ ਵਿੱਚ ਇੱਕ ਅਧਿਕਾਰੀ ਥੈਲੀ ਪਾੜਦਾ ਨਜ਼ਰ ਆ ਰਿਹਾ ਹੈ। ਇਹ ਡਾਲਰ ਗੁਟਖੇ ਦੇ ਪੈਕੇਟ ‘ਚ ਮਸਾਲਿਆਂ ਦੇ ਨਾਲ ਰੱਖੇ ਹੋਏ ਸਨ। ਪੈਕਟਾਂ ਨਾਲ ਭਰਿਆ ਇੱਕ ਵੱਡਾ ਟਰਾਲੀ ਬੈਗ ਵੀ ਨੇੜੇ ਦੇਖਿਆ ਜਾ ਸਕਦਾ ਸੀ। ਇਸ ਗੁਟਖੇ ਦਾ ਨਾਮ ਸ਼ੁੱਧ ਪਲੱਸ ਹੈ।
ਵੀਡੀਓ ਲਈ ਕਲਿੱਕ ਕਰੋ -: