ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਕਿਹਾ ਕਿ ਜੀ-20 ‘ਚ ਭਾਰਤ ਦੀ ਪ੍ਰਧਾਨਗੀ ‘ਚ ਅਫਰੀਕੀ ਦੇਸ਼ਾਂ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਸ਼ਮੂਲੀਅਤ ਦੇਖਣ ਨੂੰ ਮਿਲੀ ਹੈ। ਭਾਰਤ ‘ਚ ਜੀ-20 ਸੰਮੇਲਨ ਦੌਰਾਨ ਦੱਖਣੀ ਅਫਰੀਕਾ, ਮਾਰੀਸ਼ਸ, ਮਿਸਰ, ਨਾਈਜੀਰੀਆ, ਅਫਰੀਕਨ ਯੂਨੀਅਨ ਦੇ ਮੈਂਬਰ ਦੇਸ਼ਾਂ, ਅਫਰੀਕਨ ਯੂਨੀਅਨ ਡਿਵੈਲਪਮੈਂਟ ਏਜੰਸੀ ਆਦਿ ਨੇ ਹਿੱਸਾ ਲਿਆ ਹੈ।
ਰੁਚਿਰਾ ਕੰਬੋਜ ਨੇ ਕਿਹਾ ਕਿ ਜੀ-20 ਦੀ ਪ੍ਰਧਾਨਗੀ ਦੌਰਾਨ ਭਾਰਤ ਨੇ ਆਲਮੀ ਦੱਖਣ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਗਲੋਬਲ ਸਾਊਥ ਸਮਿਟ ਜਨਵਰੀ 2023 ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ। ਉਸ ਕਾਨਫਰੰਸ ਵਿੱਚ 125 ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਸ ਵਿੱਚ 18 ਰਾਜਾਂ ਦੇ ਮੁਖੀ ਅਤੇ ਹੋਰ ਮੰਤਰੀ ਪੱਧਰ ਦੇ ਅਧਿਕਾਰੀ ਸ਼ਾਮਲ ਸਨ।
ਇਹ ਵੀ ਪੜ੍ਹੋ : ਹਰਿਆਣਾ ‘ਚ ਸਰਕਾਰੀ ਮੁਲਾਜ਼ਮਾਂ ਨੂੰ ਝਟਕਾ ! ਹੀਟ ਵੇਵ ‘ਚ ਵੀ ਨਹੀਂ ਬਦਲੇਗਾ ਦਫ਼ਤਰੀ ਸਮਾਂ
ਸੰਯੁਕਤ ਰਾਸ਼ਟਰ ਨੂੰ ਜਾਣਕਾਰੀ ਦਿੰਦਿਆਂ ਕੰਬੋਜ ਨੇ ਦੱਸਿਆ ਕਿ 17 ਅਪ੍ਰੈਲ ਨੂੰ ਭਾਰਤ ਦੀ ਪ੍ਰਧਾਨਗੀ ਹੇਠ 100ਵਾਂ ਜੀ-20 ਪ੍ਰੋਗਰਾਮ ਹੋਇਆ ਸੀ। ਇਹ ਪ੍ਰੋਗਰਾਮ ਖੇਤੀ ਮੁੱਖ ਵਿਗਿਆਨੀਆਂ ਦਾ ਸੀ, ਜਿਸ ਦਾ ਆਯੋਜਨ ਵਾਰਾਣਸੀ ਵਿੱਚ ਕੀਤਾ ਗਿਆ ਸੀ। ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ ਦੀ ਧਾਰਨਾ ਨੂੰ ਮਾਨਤਾ ਦਿੰਦੇ ਹੋਏ, ਭਾਰਤ ਜੀ-20 ਦੁਆਰਾ ਇੱਕ ਸਮਝ ਵਿਕਸਿਤ ਕਰਨਾ ਚਾਹੁੰਦਾ ਹੈ ਜੋ ਵਿਸ਼ਵ ਚੁਣੌਤੀਆਂ ਨਾਲ ਨਜਿੱਠ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: