ਰੂਸ ਅਤੇ ਯੂਕਰੇਨ ਵਿਚਾਲੇ ਜੰਗ ਹੁਣ ਛੇਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਰੂਸੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਬੰਬਾਰੀ ਕਰ ਰਹੀ ਹੈ, ਜਦੋਂ ਕਿ ਖਾਰਕੀਵ ਵਿੱਚ ਸੰਘਰਸ਼ ਜਾਰੀ ਹੈ। ਸੋਮਵਾਰ ਨੂੰ ਬੇਲਾਰੂਸ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਹੋਈ ਗੱਲਬਾਤ ਬੇਨਤੀਜਾ ਰਹੀ । ਇਸ ਦੌਰਾਨ ਰੂਸ ਨੇ ਵੀ ਪ੍ਰਮਾਣੂ ਟ੍ਰਾਈਡ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰੂਸ ਨੇ ਯੂਕਰੇਨ ‘ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਖਬਰਾਂ ਮੁਤਾਬਕ ਯੂਕਰੇਨ ਦੇ ਓਖਤਿਰਕਾ ਸ਼ਹਿਰ ਵਿੱਚ ਰੂਸੀ ਫੌਜ ਵੱਲੋਂ ਜ਼ੋਰਦਾਰ ਹਮਲਾ ਕੀਤਾ ਗਿਆ ਹੈ । ਇਸ ਹਮਲੇ ਵਿੱਚ ਯੂਕਰੇਨ ਦੇ ਇੱਕ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਵਿੱਚ 70 ਤੋਂ ਵੱਧ ਯੂਕਰੇਨੀ ਫੌਜੀਆਂ ਦੇ ਮਾਰੇ ਜਾਣ ਦੀ ਖਬਰ ਹੈ।
ਉੱਥੇ ਹੀ ਦੂਜੇ ਪਾਸੇ ਰੂਸੀ ਫੌਜ ਨੂੰ ਲੈ ਕੇ ਕੁਝ ਸੈਟੇਲਾਈਟ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਸੈਟੇਲਾਈਟ ਤਸਵੀਰਾਂ ਵਿੱਚ 64 ਕਿਲੋਮੀਟਰ ਲੰਬਾ ਫੌਜੀ ਕਾਫਲਾ ਯੂਕਰੇਨ ਦੀ ਰਾਜਧਾਨੀ ਕੀਵ ਵੱਲ ਵਧਦਾ ਦਿਖਾਈ ਦੇ ਰਿਹਾ ਹੈ । ਇਸ ਕਾਫਲੇ ਵਿੱਚ ਫੌਜ ਦੇ ਟਰੱਕ, ਬਖਤਰਬੰਦ ਗੱਡੀਆਂ, ਟੈਂਕ ਅਤੇ ਫੌਜੀ ਸ਼ਾਮਿਲ ਹਨ। ਇਸ ਤੋਂ ਪਹਿਲਾਂ ਜਾਰੀ ਹੋਈਆਂ ਤਸਵੀਰਾਂ ਵਿੱਚ ਕਾਫਲੇ ਦੀ ਲੰਬਾਈ 27 ਕਿਲੋਮੀਟਰ ਦੱਸੀ ਗਈ ਸੀ । ਗੌਰਤਲਬ ਹੈ ਕਿ ਇੱਕ ਦਿਨ ਪਹਿਲਾਂ ਹੀ ਰੂਸੀ ਫੌਜ ਨੇ ਵੀ ਆਮ ਨਾਗਰਿਕਾਂ ਨੂੰ ਕੀਵ ਛੱਡਣ ਲਈ ਕਿਹਾ ਸੀ।
ਇਹ ਵੀ ਪੜ੍ਹੋ: ਯੂਕਰੇਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ, 36 ਤੋਂ ਵੱਧ ਦੇਸ਼ਾਂ ਲਈ ਬੰਦ ਕੀਤਾ ਆਪਣਾ ਏਅਰਸਪੇਸ
ਦੱਸ ਦੇਈਏ ਕਿ ਕਾਫ਼ਿਲਾ ਦੱਖਣ ਵਿੱਚ ਐਂਟੋਨੋਵ ਹਵਾਈ ਅੱਡੇ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਉੱਤਰ ਵਿੱਚ ਪ੍ਰਾਇਬਿਰਸਕ ਖੇਤਰ ਵਿੱਚ ਜਾ ਕੇ ਖਤਮ ਹੋ ਰਿਹਾ ਹੈ। ਇਸ ਕਾਫਲੇ ਦੀ ਕੁੱਲ ਲੰਬਾਈ ਲਗਭਗ 40 ਮੀਲ ਹੈ। ਰੂਸੀ ਕਾਫਲੇ ਵਿੱਚ ਸੈਂਕੜੇ ਫੌਜੀ ਵਾਹਨ, ਟੈਂਕ, ਤੋਪਖਾਨੇ ਆਦਿ ਸ਼ਾਮਿਲ ਹਨ। ਕੀਵ ਤੋਂ ਪਹਿਲਾਂ ਰਸਤੇ ਵਿੱਚ ਪੈਣ ਵਾਲੇ ਇਵਾਨਕੀਵ ਇਲਾਕੇ ਵਿੱਚ ਕੁਝ ਘਰ ਹਨ ਜੋ ਸੜਦੇ ਦੇਖੇ ਗਏ ਹਨ । ਉਸ ਦੇ ਨੇੜੇ ਰੂਸੀ ਅਰਟਲਰੀ ਖੜ੍ਹੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਮਲਾ ਉਨ੍ਹਾਂ ਦੇ ਪਾਸਿਓਂ ਹੀ ਹੋਇਆ ਹੋਵੇਗਾ। ਯੂਕਰੇਨੀ ਡ੍ਰੋਨ ਹਮਲੇ ਨਾਲ ਰੂਸੀ ਫੌਜ ਦੇ ਕਾਫ਼ਿਲੇ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ, ਇਸਦੀ ਵੀ ਤਿਆਰੀ ਕੀਤੀ ਗਈ ਹੈ ।
ਵੀਡੀਓ ਲਈ ਕਲਿੱਕ ਕਰੋ -: