ਕੋਸ਼ਿਸ਼ ਕਰਨ ਵਾਲਿਾਂ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਇਸ ਕਹਾਵਤ ਨੂੰ ਇੱਕ ਵਾਰ ਫਿਰ ਭਾਰਤ ਦੀ ਧੀ ਸੰਪ੍ਰੀਤੀ ਯਾਦਵ ਨੇ ਸਹੀ ਸਾਬਿਤ ਕਰ ਕੇ ਦਿਖਾਇਆ ਹੈ। 24 ਸਾਲਾਂ ਸੰਪ੍ਰੀਤੀ ਨੂੰ ਗੂਗਲ ਵੱਲੋਂ 1.10 ਕਰੋੜ ਰੁਪਏ ਦੇ ਸਾਲਾਨਾ ਪੈਕੇਜ ਦਾ ਆਫਰ ਮਿਲਿਆ ਹੈ, ਜਿਸ ਨੂੰ ਉਸ ਨੇ ਸਵੀਕਾਰ ਕਰ ਲਿਆ ਹੈ। ਹਾਲਾਂਕਿ ਇੱਕ ਸਮਾਂ ਉਹ ਵੀ ਸੀ ਜਦੋਂ ਸੰਪ੍ਰੀਤੀ ਲਗਾਤਾਰ ਇੱਕ ਤੋਂ ਬਾਅਦ ਇੱਕ ਇੰਟਰਵਿਊ ਵਿੱਚ ਫੇਲ ਹੋ ਗਈ ਸੀ ਤੇ ਉਸ ਕੋਲ ਕੋਈ ਨੌਕਰੀ ਨਹੀਂ ਸੀ।
ਸੰਪ੍ਰੀਤੀ ਨੇ ਕਦੇ ਹਾਰ ਨਹੀਂ ਮੰਨੀ ਤੇ ਅੱਜ ਉਸ ਕੋਲ ਇੱਕ-ਦੋ ਨਹੀਂ ਸਗੋਂ ਚਾਰ-ਚਾਰ ਕੰਪਨੀਆਂ ਦਾ ਆਫਰ ਹੈ। ਸੰਪ੍ਰੀਤੀ ਦੀ ਇਸ ਸਫਲਤਾ ਨਾਲ ਅੱਜ ਉਸ ਦੇ ਘਰ ਵਿੱਚ ਖੁਸ਼ੀ ਤੇ ਜਸ਼ਨ ਦਾ ਮਾਹੌਲ ਹੈ। ਸੰਪ੍ਰੀਤੀ ਯਾਦਵ ਨੇ ਦਿੱਲੀ ਟੈਕਨਾਲੋਜੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਬੀਟੇਕ ਦੀ ਡਿਗਰੀ ਹਾਸਲ ਦੀ ਹੈ। ਸੰਪ੍ਰੀਤੀ ਲਈ ਗੂਗਲ ਦੀ ਨੌਕਰੀ ਹਾਸਲ ਕਰਨਾ ਸੌਖਾ ਨਹੀਂ ਸੀ। ਇਸ ਦੇ ਲਈ ਉਸ ਨੇ 9 ਰਾਊਂਡ ਦੀ ਪ੍ਰੀਖਿਆ ਪਾਸ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਸੰਪ੍ਰੀਤੀ ਨੇ ਦੱਸਿਆ ਕਿ ਗੂਗਲ ਦੇ ਇੰਟਰਵਿਊ ਲਈ ਉਸ ਨੇ ਸਖਤ ਮਿਹਨਤ ਕੀਤੀ ਸੀ। ਸੰਪ੍ਰੀਤੀ ਦਾ ਕਹਿਣਾ ਹੈ ਕਿ ਜੇ ਕੁਝ ਵੱਡਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਟੀਚਾ ਤੈਅ ਕਰੋ। ਇਸ ਤੋਂ ਬਾਅਦ ਉਸੇ ਟੀਚੇ ਦੇ ਹਿਸਾਬ ਨਾਲ ਆਪਣੀ ਤਿਆਰੀ ਅੱਗੇ ਵਧਾਓ, ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ।