Sangats arrived at Sri Darbar Sahib : ਪੰਜਾਬ ਵਿਚ ਅੰਮ੍ਰਿਤਸਰ ਵਿਖੇ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਨਾਲ ਹੀ ਸੂਬੇ ਵਿੱਚ ਮਾਘੀ ਮੇਲੇ ਦੀ ਸ਼ੁਰੂਆਤ ਹੋਈ। ਵੀਰਵਾਰ ਦੀ ਸਵੇਰ ਨੂੰ ਸੰਘਣੀ ਧੁੰਦ ਦੀ ਚਾਦਰ ਛਾਈ ਹੋਈ ਸੀ, ਪਰ ਸਿੱਖ ਸੰਗਤ ਦੀ ਅਤੁੱਟ ਆਸਥਾ ਕੜਾਕੇ ਦੀ ਠੰਡ ਵਿਚਾਲੇ ਵੀ ਦੇਖਣ ਨੂੰ ਮਿਲੀ। ਸੰਗਤ ਸਵੇਰ ਹੁੰਦੇ ਹੀ ਇਸ਼ਨਾਨ ਕਰਨ ਲਈ ਸ੍ਰੀ ਦਰਬਾਰ ਸਾਹਿਬ ਪਹੁੰਚੀ। ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਸਿੰਘਾਂ ਦੀ ਯਾਦ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਮਾਘੀ ਮੇਲਾ ਲਗਾਇਆ ਗਿਆ। ਸੰਗਤ ਨੇ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ 40 ਸਿੰਘਾਂ ਨੂੰ ਪ੍ਰਂਣਾਮ ਕੀਤਾ।
ਦੱਸ ਦਈਏ ਕਿ ਇਸ ਵਾਰ ਮੇਲੇ ਵਿਚ ਕਿਸੇ ਵੀ ਪਾਰਟੀ ਦੀ ਕੋਈ ਕਾਨਫਰੰਸ ਨਹੀਂ ਹੋਵੇਗੀ। ਮੇਲਾ ਪੂਰੀ ਤਰ੍ਹਾਂ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾਵੇਗਾ। ਕਾਂਗਰਸ ਅਤੇ ਆਮ ਆਦਮੀ ਪਾਰਟੀ ਪਿਛਲੇ ਕਈ ਸਾਲਾਂ ਤੋਂ ਮੇਲਾ ਮਾਘੀ ਵਿਖੇ ਸੰਮੇਲਨ ਨਹੀਂ ਕਰ ਰਹੀ ਸੀ। ਇਸ ਵਾਰ ਕਿਸਾਨੀ ਅੰਦੋਲਨ ਕਾਰਨ ਸ਼੍ਰੋਮਣੀ ਅਕਾਲੀ ਦਲ ਵੀ ਕਾਨਫਰੰਸ ਤੋਂ ਪਿੱਛੇ ਹਟ ਗਿਆ।