SBI shocks: ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਨੇ ਸਭ ਨੂੰ ਪ੍ਰੇਸ਼ਾਨ ਕਰਕੇ ਰਖਿਆ ਹੋਇਆ ਹੈ , ਓਥੇ ਹੀ SBI ਨੇ ਲੋਕਾਂ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਹੈ। ਬੈਂਕ ਨੇ ਵਿਆਜ ਦਰਾਂ ‘ਚ ਵੱਡਾ ਫੇਰ ਬਦਲ ਕਰਦਿਆਂ Fixed Deposit ‘ਤੇ ਵਿਆਜ ਦਰਾਂ ‘ਚ 0.40 ਫੀਸਦੀ ਦੀ ਵੱਡੀ ਕਟੌਤੀ ਕੀਤੀ ਹੈ। 7 ਦਿਨਾਂ ਤੋਂ 45 ਦਿਨ ਦੀ ਐੱਫਡੀ ‘ਤੇ ਪਹਿਲਾਂ ਜਿਹੜੀ ਵਿਆਜ ਦਰ 3.3 ਫੀਸਦੀ ਸੀ, ਉਹ ਹੁਣ ਘੱਟਕੇ ਸਿਰਫ 2.9 ਫੀਸਦੀ ਰਹਿ ਗਈ ਹੈ। ਜ਼ਿਕਰਯੋਗ ਹੈ ਕਿ 46 ਦਿਨਾਂ ਤੋਂ 179 ਦਿਨਾਂ ਦੀ ਐੱਫਡੀ ‘ਤੇ 4.3 ਦੇ ਮੁਕਾਬਲੇ ‘ਚ ਹੁਣ ਮਹਿਜ਼ 3.9 ਫੀਸਦੀ ਵਿਆਜ ਹੀ ਮਿਲੇਗਾ। ਸੀਨੀਅਰ ਸਿਟੀਜ਼ਨ ਦੀ ਐੱਫਡੀ ‘ਤੇ ਵੀ ਵਿਆਜ ਦਰਾਂ ਨੂੰ ਘਟਾ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ SBI ਨੇ ਵਿਆਜ ਦਰਾਂ ਬਦਲਾਅ ਕੀਤਾ ਹੈ। ਇਸ ਤੋਂ ਇਲਾਵਾ ਬੈਂਕ ਨੇ Bulk deposit (2 ਕਰੋੜ ਜਾਂ ਇਸ ਤੋਂ ਵੱਧ) ਦੀਆਂ ਵਿਆਜ ਦਰਾਂ ‘ਚ ਵੀ 50 ਬੀਪੀਐੱਸ ਤਕ ਦੀ ਕਟੌਤੀ ਵੀ ਕੀਤੀ।
ਨਵੀਆਂ ਦਰਾਂ ਜਲਦ ਲਾਗੂ ਹੋਣਗੀਆਂ। ਕੁੱਝ ਸਮੇਂ ਪਹਿਲਾਂ ਵੀ 3 ਸਾਲ ਦੀ FD ‘ਤੇ ਵਿਆਜ ਦਰਾਂ ‘ਚ 20 ਬੀਪੀਐੱਸ ਤੱਕ ਘਟਾ ਦਿੱਤੀ ਸੀ।
ਮੋਦੀ ਵੱਲੋਂ 20 ਲੱਖ ਕਰੋੜ ਰੁਪਏ ਦੇ ਆਤਮ ਨਿਰਭਰ ਭਾਰਤ ਪੈਕੇਜ ਦੇ ਐਲਾਨ ਮਗਰੋਂ RBI ਵੱਲੋਂ ਵੀ ਰੈਪੋ ਦਰਾਂ ਤੇ ਰਿਵਰਸ ਰੈਪੋ ਦਰਾਂ ਨੂੰ ਘਟਾ ਦਿੱਤਾ ਸੀ। ਜਿਸ ਤੋਂ ਬਾਅਦ Fixed deposit ‘ਤੇ ਵਿਆਜ ਦਰ ‘ਚ ਕਟੌਤੀ ਦਾ ਖਦਸ਼ਾ ਜਤਾਇਆ ਗਿਆ ਸੀ।
ਵਿਆਜ ਦਰ ਇਸ ਪ੍ਰਕਾਰ ਹਨ :
7 ਦਿਨਾਂ – 45 ਦਿਨ : 2.9% ਵਿਆਜ ਦਰ
46 ਦਿਨਾਂ – 179 ਦਿਨ : 3.9% ਵਿਆਜ ਦਰ
180 ਦਿਨਾਂ – 210 ਦਿਨ : 4.4% ਵਿਆਜ ਦਰ
211 ਦਿਨ – 1 ਸਾਲ ਤੋਂ ਘੱਟ : 4.4% ਦਰ
ਇਕ – 2 ਸਾਲ ਤੋਂ ਘੱਟ : 5.1 % ਵਿਆਜ ਦਰ
2 ਤੋਂ 3 ਸਾਲ ਤੋਂ ਘੱਟ : 5.1% ਵਿਆਜ ਦਰ
3-5 ਸਾਲ ਤੋਂ ਘੱਟ : 5.3% ਵਿਆਜ ਦਰ
5 -10 ਸਾਲ ਤਕ : 5.4% ਵਿਆਜ ਦਰ
ਸੀਨੀਅਰ ਸਿਟੀਜ਼ਨ ਲਈ :
7 – 45 ਦਿਨ : 3.4% ਵਿਆਜ ਦਰ
46 – 176 ਦਿਨ : 4.4% ਵਿਆਜ ਦਰ
180 – 210 ਦਿਨ : 4.9% ਵਿਆਜ ਦਰ
211 ਦਿਨ – 1 ਸਾਲ ਤੋਂ ਘੱਟ : 4.9% ਵਿਆਜ ਦਰ
ਇਕ ਸਾਲ – 2 ਸਾਲ ਤੋਂ ਘੱਟ : 5.6% ਵਿਆਜ ਦਰ
2 ਸਾਲ – ਘੱਟ 3 ਸਾਲ : 5.6 % ਵਿਆਜ ਦਰ
3 ਸਾਲ – 5 ਸਾਲ ਤੋਂ ਘੱਟ : 5.8% ਵਿਆਜ ਦਰ
5 ਸਾਲ – 10 ਸਾਲ ਤਕ : 6.2 % ਵਿਆਜ ਦਰ