ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਲੁਧਿਆਣਾ ਦੇ ਬਲਾਕ-2 ਦੇ ਵਿਚ ਲਗਭਗ 20 ਮਹੀਨੇ ਪਹਿਲਾਂ 120.87 ਕਰੋੜ ਰੁਪਏ ਦੇ ਕਥਿਤ ਘਪਲੇ ਦਾ ਸਾਹਮਣਾ ਕਰ ਰਹੇ 3 ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਗਈ ਹੈ। ਮਾਮਲੇ ਦੇ ਪ੍ਰਬੰਧਕੀ ਅਧਿਕਾਰੀ ਵੱਲੋਂ ਪੱਤਰ ਜਾਰੀ ਕਰਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਲੁਧਿਆਣਾ ਦੇ ਬਲਾਕ 2 ਦੇ ਸਾਬਕਾ ਬੀਡੀਪੀਓ ਰੁਪਿੰਦਰਜੀਤ ਕੌਰ, ਸਿਮਰਤ ਕੌਰ ਤੇ ਬੀਡੀਪੀਓ ਗੁਰਪ੍ਰੀਤ ਸਿੰਘ ਮਾਂਗਟ ਨੂੰ ਮੁਅਤਲ ਕੀਤਾ ਗਿਆ ਹੈ। ਵਿਭਾਗ ਦੇ ਉਚ ਅਧਿਕਾਰੀਆਂ ਵੱਲੋਂ ਕਥਿਤ ਕਰੋੜਾਂ ਰੁਪਏ ਦੇ ਹੋਏ ਘਪਲੇ ਸਬੰਧੀ ਇਹ ਐਕਸ਼ਨ ਲਿਆ ਗਿਆ ਹੈ।
ਬਲਾਕ-2 ਅਧੀਨ ਪੈਂਦੇ ਪਿੰਡ ਸਲੇਮਪੁਰ ਸੇਲਕਿਆਣਾ, ਬੌਂਕੜ ਗੁਜਰਾ ਸੇਖੇਵਾਲ ਕੜਿਆਣਾ ਖੁਰਦ ਅਤੇ ਧਨਾਨਸੂ ਐਵਾਰਡ ਮਨੀ ਦੀ ਰਕਮ ਵਿੱਚੋਂ 120.87 ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਦੇ ਪ੍ਰਬੰਧਕੀ ਸਕੱਤਰ ਵੱਲੋਂ ਤਿੰਨ ਬੀਡੀਪੀਓ ਨੂੰ ਮੁਅੱਤਲ ਕਰ ਦਿੱਤਾ ਹੈ। ਜਦੋਂ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਹੋਰ ਸ਼ੱਕੀ ਬੀਡੀਪੀਓ, ਪੰਚਾਇਤ ਸਕੱਤਰਾਂ ਤੇ ਸਰਪੰਚਾਂ ਦੀ ਭੂਮਿਕਾ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। ਕਰੋੜਾਂ ਰੁਪਏ ਦੇ ਘਪਲੇ ਨੇ ਅਧਿਕਾਰੀਆਂ ਦੀ ਕਾਰਜਸ਼ੈਲੀ ਉਤੇ ਸਵਾਲ ਖੜ੍ਹੇ ਕੀਤੇ ਹਨ। ਹੋਰ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਉਥੇ ਵੀ ਅਜਿਹੇ ਘਪਲੇ ਹੋਏ ਹੋ ਸਕਦੇ ਹਨ। ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਸਬੰਧਤ ਸਰਪੰਚਾਂ ਤੇ ਪੰਚਾਇਤਾਂ ਵੱਲੋਂ ਸਹੀ ਜਾਣਕਾਰੀ ਵੀ ਮੁਹੱਈਆ ਨਹੀਂ ਕਰਵਾਈ ਗਈ। ਜਾਂਚ ਵਿਚ ਸਹਿਯੋਗ ਨਹੀਂ ਦਿੱਤਾ ਗਿਆ ਤੇ ਪੁਰਾਣੇ ਰਿਕਾਰਡ ਦਿੱਤੇ ਗਏ। ਇਸ ਲਈ ਸਵਾਲ ਉਠ ਰਹੇ ਹਨ ਕਿ ਇਹ ਸਿਰਫ 120 ਕਰੋੜ ਦਾ ਹੀ ਘਪਲਾ ਹੈ ਜਾਂ ਫਿਰ ਹੋਰ ਇਹ ਰਕਮ ਇਸ ਤੋਂ ਵੀ ਜ਼ਿਆਦਾ ਹੈ।
ਇਹ ਵੀ ਪੜ੍ਹੋ : ਪਹਿਲਗਾਮ ਹ.ਮ/ਲੇ ‘ਤੇ ਬੋਲੇ ਅਮਿਤ ਸ਼ਾਹ-‘ਦੋਸ਼ੀ ਬਖਸ਼ੇ ਨਹੀਂ ਜਾਣਗੇ, ਭਾਰਤ ਅੱ.ਤ.ਵਾ/ਦ ਅੱਗੇ ਝੁਕੇਗਾ ਨਹੀਂ’
ਮਾਮਲੇ ਨੂੰ ਲੈ ਕੇ ਕਈ ਹੋਰ ਅਧਿਕਾਰੀਆਂ ਉਤੇ ਵੀ ਗਾਜ ਡਿੱਗ ਸਕਦੀ ਹੈ। ਮਾਮਲੇ ਨੂੰ ਲੈ ਕੇ ਬੀਤੇ ਦਿਨੀਂ ਪੱਤਰ ਵੀ ਸਾਹਮਣੇ ਆਇਆ ਹੈ। ਹੋਰ ਅਧਿਕਾਰੀਆਂ ਉਤੇ ਵੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਜਾਰੀ ਪੱਤਰ ਵਿਚ ਜੋ ਬੀਡੀਪੀਓ ਸਸਪੈਂਡ ਕੀਤੇ ਗਏ ਹਨ ਉਨ੍ਹਾਂ ਤੋਂ ਇਲਾਵਾ 6 ਪੰਚਾਇਤ ਸਕੱਤਰ ਤੇ ਇਕ ਹੋਰ ਬੀਡੀਪੀਓ ਜਿਸ ਖਿਲਾਫ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਜੇਕਰ ਇਹ ਕਾਰਵਾਈ ਹੁੰਦੀ ਹੈ ਤਾਂ ਕਈ ਅਹਿਮ ਖੁਲਾਸਾ ਹੋ ਸਕਦੇ ਹਨ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਲਾਲਜੀਤ ਭੁੱਲਰ ਦੀਆਂ ਹਦਾਇਤਾਂ ਮੁਤਾਬਕ ਇਹ ਕਾਰਵਾਈ ਹੋਈ ਹੈ। 1 ਸਤੰਬਰ 2023 ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਬਲਾਕ-2 ਵਿਚ 120.87 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























