ਵੀਰਵਾਰ ਸਵੇਰੇ 10 ਵਜੇ ਜ਼ੀਰਾ-ਫ਼ਿਰੋਜ਼ਪੁਰ ਰੋਡ ‘ਤੇ ਰਾਜਸਥਾਨ ਫੀਡਰ ਨਹਿਰ ‘ਚ ਇਕ ਨਿੱਜੀ ਸਕੂਲ ਦੇ ਅਧਿਆਪਕ ਬੇਅੰਤ ਸਿੰਘ ਨੇ ਪਤਨੀ, ਪੁੱਤਰ ਅਤੇ ਧੀ ਨੂੰ ਨਾਲ ਲੈ ਕੇ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਨਹਿਰ ‘ਚ ਸੁੱਟ ਦਿੱਤਾ। ਪਿਤਾ ਅਤੇ ਪੁੱਤਰ ਲਾਪਤਾ ਹਨ ਜਦੋਂ ਕਿ ਪਤਨੀ ਅਤੇ 7 ਮਹੀਨੇ ਦੀ ਬੱਚੀ ਨੂੰ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ। ਇਹ ਪਰਿਵਾਰ ਜ਼ੀਰਾ ਨੇੜੇ ਪਿੰਡ ਸ਼ਾਹ ਵਾਲਾ ਵਿੱਚ ਰਹਿੰਦਾ ਸੀ।
ਸਕੂਲ ਮਾਲਕ ਬੇਅੰਤ ਸਿੰਘ ਤੇ ਉਸ ਦੇ 8 ਸਾਲਾ ਪੁੱਤਰ ਗੁਰਬਖਸ਼ ਸਿੰਘ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਇਹ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ। ਅਧਿਆਪਕ ਬੇਅੰਤ ਸਿੰਘ (30) ਆਪਣਾ ਨਿੱਜੀ ਸਕੂਲ ਚਲਾ ਰਿਹਾ ਸੀ ਤੇ ਪਤਨੀ ਉਸੇ ਸਕੂਲ ਵਿਚ ਪ੍ਰਿੰਸੀਪਲ ਸੀ। ਮਿਲੀ ਜਾਣਕਾਰੀ ਮੁਤਾਬਕ ਬੇਅੰਤ ਸਿੰਘ ਆਪਣੀ ਪਤਨੀ, ਪੁੱਤਰ ਤੇ ਧੀ ਨੂੰ ਮੋਟਰਸਾਈਕਲ ‘ਤੇ ਪਿੰਡ ਸੁਰ ਸਿੰਘ ਵਾਲਾ ਸਥਿਤ ਗੁਰਦੁਆਰੇ ਵਿਚ ਮੱਥਾ ਟੇਕਣ ਗਿਆਸੀ। ਉਸ ਤੋਂ ਬਾਅਦ ਜਿਵੇਂ ਹੀ ਉਸ ਉਹ ਰਾਜਸਥਾਨ ਫੀਡਰ ਕੋਲ ਪੁੱਜਿਆ ਤਾਂ ਉਸ ਨੇ ਆਪਣਾ ਮੋਟਰਸਾਈਕਲ ਨਹਿਰ ਵਿਚ ਸੁੱਟ ਦਿੱਤਾ।
ਇਹ ਵੀ ਪੜ੍ਹੋ : ਝੋਨੇ ਦੀ MSP ‘ਚ ਮਾਮੂਲੀ ਵਾਧੇ ਨੂੰ ਕੈਪਟਨ ਨੇ ਦੱਸਿਆ ਅੰਦੋਲਨਕਾਰੀ ਕਿਸਾਨਾਂ ਦਾ ਅਪਮਾਨ
ਮੋਟਰਸਾਈਕਲ ਨਹਿਰ ਵਿਚ ਡਿੱਗਦਾ ਦੇਖ ਕੇ ਇੱਕ ਵਿਅਕਤੀ ਨੇ ਵੀ ਨਦੀ ਵਿਚ ਛਲਾਂਗ ਲਗਾ ਦਿੱਤੀ ਅਤੇ ਬੇਅੰਤ ਸਿੰਘ ਦੀ ਪਤਨੀ ਤੇ ਉਸ ਦੀ 7 ਮਹੀਨਿਆਂ ਦੀ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਦੋਂ ਕਿ ਬੇਅੰਤ ਸਿੰਘ ਤੇ ਉਸ ਦਾ ਪੁੱਤਰ ਗੁਰਬਖਸ਼ ਸਿੰਘ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। । ਮ੍ਰਿਤਕ ਦੇ ਚਾਚੇ ਬਲਦੇਵ ਸਿੰਘ ਨੇ ਦੱਸਿਆ ਕਿ ਬੇਅੰਤ ਸਿੰਘ ਸਕੂਲ ਚਲਾਉਂਦਾ ਸੀ। ਲੌਕਡਾਊਨ ਕਾਰਨ ਸਕੂਲ ਵਿੱਚ ਬੱਚਿਆਂ ਦੀ ਘਾਟ ਕਾਰਨ ਪ੍ਰੇਸ਼ਾਨੀ ਆਈ। ਪੁਲਿਸ ਨੂੰ ਜਿਵੇਂ ਹੀ ਸੂਚਨਾ ਮਿਲੀ ਉਹ ਘਟਨਾ ਵਾਲੀ ਥਾਂ ‘ਤੇ ਪੁੱਜੀ ਤੇ ਗੋਤਾਖੋਰਾਂ ਦੀ ਮਦਦ ਨਾਲ ਬੇਅੰਤ ਸਿੰਘ ਤੇ ਉਸ ਦੇ ਪੁੱਤਰ ਦੀ ਭਾਲ ਕੀਤੀ ਜਾ ਰਹੀ ਹੈ ਪਰ ਦੇਰ ਸ਼ਾਮ ਤੱਕ ਪਿਤਾ-ਪੁੱਤਰ ਦੀ ਅਜੇ ਤੱਕ ਕੋਈ ਖਬਰ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ : ਗੈਂਗਸਟਰ ਵੱਲੋਂ ਮਾਰੇ ਗਏ ASI ਦੀ ਮਾਂ ਨੂੰ ਨਹੀਂ ਖੁਸ਼ੀ ਪੁੱਤ ਦੇ ਕਾਤਲ ਦੇ ਮਰਨ ਦੀ, ਕਹੀ ਇਹ ਗੱਲ