Scissors were found from : ਪਿਛਲੇ ਦਿਨੀਂ ਮੋਗਾ ਸਿਵਲ ਹਸਪਤਾਲ ਵਿੱਚ ਔਰਤ ਦੀ ਡਿਲਵਰੀ ਤੋਂ ਬਾਅਦ ਮੌਤ ਹੋ ਜਾਣ ਤੋਂ ਬਾਅਦ ਉਸ ਦੀਆਂ ਅਸਥੀਆਂ ਵਿੱਚੋਂ ਕੈਂਚੀ ਅਤੇ ਹੋਰ ਔਜ਼ਾਰ ਮਿਲਣ ਦਾ ਮਾਮਲਾ ਹੁਣ ਚੰਡੀਗੜ੍ਹ ਤੱਕ ਪਹੁੰਚ ਗਿਆ ਹੈ, ਜਿਥੋਂ ਡਿਪਟੀ ਡਾਇਰੈਕਟਰ ਸੱਤਪਾਲ ਅੱਜ ਮੋਗਾ ਦੇ ਸਿਵਲ ਹਸਪਤਾਲ ਵਿੱਚ ਪਹੁੰਚੇ। ਉਨ੍ਹਾਂ ਨੇ ਇਸ ਮਾਮਲੇ ਵਿੱਚ ਜਾਂਚ ਕਰਨ ਦਾ ਭਰੋਸਾ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਡਾਕਟਰ ਸੱਤਪਾਲ ਨੇ ਕਿਹਾ ਕਿ ਪਰਿਵਾਰ ਵਾਲਿਆਂ ਅਤੇ ਮੋਗਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਬਿਆਨ ਲੈਣ ਤੋਂ ਬਾਅਦ ਹੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਅਸਥੀਆਂ ਲਿੱਟ ਕੈਂਚੀ ਹਸਪਤਾਲ ਦੀ ਹੈ ਜਾਂ ਨਹੀਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡਾ. ਸੱਤਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਖਬਾਰਾਂ ਦੀਆਂ ਖਬਰਾਂ ਰਾਹੀਂ ਇਹ ਮਾਮਲਾ ਡਾਇਰੈਕਟਰ ਸਾਹਿਬ ਦੇ ਧਿਆਨ ਵਿੱਚ ਆਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਸੰਬੰਧੀ ਜਾਂਚ ਲੱ ਭੇਜਿਆ ਗਿਆ ਹੈ। ਪਰਿਵਾਰ ਵਾਲਿਆਂ ਅਤੇ ਮੋਗਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਬਿਆਨ ਲੈਣ ਤੋਂ ਬਾਅਦ ਹੀ ਪੂਰੀ ਜਾਂਚ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਅਸਥੀਆਂ ਵਿੱਚ ਕੈਂਚੀ ਹਸਪਤਾਲ ਦੀ ਹੈ ਜਾਂ ਨਹੀਂ।
ਦੱਸਣਯੋਗ ਹੈ ਕਿ ਮੋਗਾ ਦੇ ਨੇੜੇ ਪੈੰਦੇ ਪਿੰਡ ਬੁੱਧ ਸਿੰਘ ਵਾਲਾ ‘ਚ ਕੁਝ ਦਿਨ ਪਹਿਲਾਂ ਇੱਕ ਗਰਭਵਤੀ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਸੀ ਪਰ ਮਹਿਲਾ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਮੋਗਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਸੀ ਪਰ ਬੀਤੇ ਮੰਗਲਵਾਰ ਉਸ ਦੀ ਫਰੀਦਕੋਟ ‘ਚ ਮੌਤ ਹੋ ਗਈ। ਜਦੋਂ ਸਸਕਾਰ ਤੋਂ ਬਾਅਦ ਅੱਜ ਜਦੋਂ ਪਰਿਵਾਰ ਵਾਲੇ ਅਸਥੀਆਂ ਚੁੱਕਣ ਲਈ ਸ਼ਮਸ਼ਾਨ ਘਾਟ ਪੁੱਜੇ ਤਾਂ ਦੇਖਿਆ ਗਿਆ ਕਿ ਉਥੇ ਆਪ੍ਰੇਸ਼ਨ ਦੌਰਾਨ ਵਰਤੋਂ ‘ਚ ਲਿਆਂਦੀ ਗੀ ਕੈਂਚੀ ਤੇ ਆਪ੍ਰੇਸ਼ਨ ਦੌਰਾਨ ਇਸਤੇਮਾਲ ਹੋਣ ਵਾਲਾ ਸਾਮਾਨ ਪਾਇਆ ਗਿਆ। ਉਥੇ ਹੀ ਸਿਵਲ ਹਸਪਤਾਲ ਦੀ ਗਾਇਨੀ ਡਾਕਟਰ ਨੇ ਕਹਿਣਾ ਸੀ ਕਿ ਜੋ ਕੈਂਚੀ ਅਸਥੀਆਂ ਵਿਚੋਂ ਪਾਈ ਗਈ ਹੈ ਉਹ ਸਰਕਾਰੀ ਹਸਪਤਾਲ ‘ਚ ਆਏ ਹੋਏ ਸਟਾਕ ‘ਚ ਨਹੀਂ ਹੁੰਦੀ। ਪਰ ਪਰਿਵਾਰ ਵਾਲਿਆਂ ਨੇ ਇਸ ਨੂੰ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਦੱਸਿਆ ਅਤੇ ਸਟਾਫ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।