ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿੱਲੀ ਸਰਹੱਦਾਂ ‘ਤੇ ਡਟਿਆਂ 6 ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਭਾਜਪਾ ਵਾਲੀ ਕੇਂਦਰ ਸਰਕਾਰ ਵੱਲੋਂ ਅਣਗੌਲਿਆਂ ਕੀਤੇ ਜਾਣ ‘ਤੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਜਿਸ ਕਰਕੇ ਪੰਜਾਬ ਵਿੱਚ ਵੀ ਭਾਜਪਾ ਆਗੂਆਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ।
ਹੁਣ ਤੱਕ ਭਾਜਪਾ ਦੇ ਮੰਤਰੀ ਤੇ ਵਿਧਾਇਕ ਵੀ ਇਨ੍ਹਾਂ ਕਾਨੂੰਨਾਂ ਦਾ ਪੱਖ ਲੈਂਦੇ ਆਏ ਹਨ। ਇਸ ਦੌਰਾਨ ਬੀਜੇਪੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਪਹਿਲੀ ਵਾਰ ਕਿਸਾਨ ਅੰਦੋਲਨ ਨੂੰ ਲੈ ਕੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਕਿਸਾਨਾਂ ਦੇ ਹੱਕ ‘ਚ ਬੋਲੇ ਅਤੇ ਆਪਣੀ ਪਾਰਟੀ ਨੂੰ ਅਲਟੀਮੇਟਮ ਦੇ ਦਿੱਤਾ।
ਜੋਸ਼ੀ ਨੇ ਕਿਹਾ ਕਿ ਪੰਜਾਬ ਬੀਜੇਪੀ ਦੇ ਆਗੂ 15 ਦਿਨਾਂ ‘ਚ ਕਿਸਾਨਾਂ ‘ਤੇ ਆਪਣਾ ਸਟੈਂਡ ਸਾਫ ਕਰਨ। ਜੇਕਰ ਪੰਜਾਬ ਭਾਜਪਾ ਦਾ ਜਵਾਬ ਨਾ ਆਇਆ ਤਾਂ ਉਹ ਖੁਦ ਪੰਜਾਬ ਦਾ ਦੌਰਾ ਕਰਨਗੇ ਅਤੇ ਹਮਖ਼ਿਆਲੀਆਂ ਨੂੰ ਨਾਲ ਲੈ ਕੇ ਕਿਸਾਨਾਂ ਦੀ ਗੱਲ ਕਰਨਗੇ। ਜੋਸ਼ੀ ਨੇ ਬੀਤੇ ਦਿਨ ਕਿਹਾ ਸੀ ਕਿ ਉੱਚੇ ਅਹੁਦਿਆਂ ‘ਤੇ ਬੈਠੇ ਆਗੂਆਂ ਨੂੰ ਕਿਸਾਨਾਂ ਦਾ ਹਾਲ ਨਹੀਂ ਪਤਾ ਹੈ।
ਅਨਿਲ ਜੋਸ਼ੀ ਨੇ ਕਿਹਾ ਸੀ ਕਿ ਅਜੇ ਵੀ ਕੁਝ ਨਹੀਂ ਵਿਗੜਿਆ ਹੈ। ਜੇਕਰ ਪਾਰਟੀ ਕੁਝ ਫੈਸਲਾ ਨਹੀਂ ਲੈਂਦੀ ਤਾਂ 2022 ‘ਚ ਬੀਜੇਪੀ ਨੂੰ ਇਸ ਦਾ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨਾਲ ਗੱਲ ਕੀਤੀ ਜਾਵੇ ਤਾਂ ਉਹ ਕਦੇ ਵੀ ਭਾਜਪਾ ਆਗੂਆਂ ਨੂੰ ਤੰਗ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਭਾਜਪਾ ਨਾਲ ਤੁਰੇ ਤਾਂ ਪੰਜਾਬ ਦੀ ਸਹੀ ਆਵਾਜ਼ ਵੀ ਦਿੱਲੀ ਪਹੁੰਚ ਜਾਵੇਗੀ ।
ਇਹ ਵੀ ਪੜ੍ਹੋ : ਪਾਤੜਾਂ ਦੀ ਸੁੰਦਰ ਬਸਤੀ ਨੂੰ ਲੱਗਿਆ ਗ੍ਰਹਿਣ, ਘਰਾਂ ਵਿੱਚ ਵੜਿਆ ਸੀਵਰੇਜ ਦਾ ਪਾਣੀ, ਪ੍ਰੇਸ਼ਾਨ ਲੋਕਾਂ ਨੇ ਲਾਈ ਗੁਹਾਰ
ਦੱਸ ਦੇਈਏ ਕਿ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਪਹਿਲੀ ਵਾਰ ਅਜਿਹਾ ਮੌਕਾ ਹੈ, ਜਦੋਂ ਕਿਸੇ ਸੀਨੀਅਰ ਆਗੂ ਨੇ ਕਿਸਾਨਾਂ ਦੇ ਹੱਕ ਵਿੱਚ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਬਾਰੇ ਗੱਲ ਕੀਤੀ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਸਾਬਕਾ ਮੰਤਰੀ ਵੱਲੋਂ ਦਿੱਤੇ ਇਸ ਅਲਟੀਮੇਟਮ ਦਾ ਕੀ ਅਸਰ ਹੁੰਦਾ ਹੈ।