Seventy one cases of Corona : ਜਲੰਧਰ ਵਿਚ ਕੋਰਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਫਿਰ ਜ਼ਿਲੇ ਵਿਚ ਯਿਸ ਦੇ ਵੱਡੀ ਗਿਣਤੀ ਵਿਚ 71 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 906 ਹੋ ਗਈ ਹੈ। ਉਥੇ ਹੀ ਹੁਣ ਤੱਕ ਜ਼ਿਲੇ ਵਿਚ 22 ਲੋਕ ਇਸ ਮਹਾਮਾਰੀ ਨਾਲ ਜੂਝਦੇ ਹੋਏ ਆਪਣੀ ਜਾਨ ਗੁਆ ਚੁੱਕੇ ਹਨ। ਉਥੇ ਹੀ ਹੁਣ ਤੱਕ ਜ਼ਿਲੇ ਵਿਚ 22 ਲੋਕ ਇਸ ਮਹਾਮਾਰੀ ਨਾਲ ਜੂਝਦੇ ਹੋਏ ਆਪਣੀ ਜਾਨ ਗੁਆ ਚੁੱਕੇ ਹਨ। ਦੱਸਣਯੋਗ ਹੈ ਕਿ ਅੱਜ ਸਾਹਮਣੇ ਆਏ ਨਵੇਂ ਮਾਮਲਿਆਂ ਵਿਚ 18 ਫੌਜੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ, ਜਦਕਿ 17 ਮਾਮਲੇ ਇਕੱਲੇ ਮਖਦੂਮਪੁਰਾ ਤੋਂ ਹੀ ਹਨ।
ਇਸ ਤੋਂ ਇਲਾਵਾ ਛੋਟਾ ਅਲੀ ਮੁਹੱਲਾ, ਗਦਈਪੁਰ, ਕੰਦੋਲਾ ਕਲਾਂ, ਨਾਨਕ ਪਿੰਡ ਜਮਸ਼ੇਰ, ਲਿਦੜਾਂ, ਲੋਹੀਆਂ ਖਾਸ, ਸੁੱਚੀ ਪਿੰਡ, ਮਿੱਠੂ ਬਸਤੀ, ਨਿਊ ਦਿਓਲ ਨਗਰ, ਮਾਡਲ ਹਾਊਸ, ਪਿਮਸ ਹਸਪਤਾਲ ਗੁਲਾਬ ਦੇਵੀ ਰੋਡ, ਅਜੀਤ ਨਗਰ, ਬਸਤੀ ਬਾਵਾ ਖੇਲ, ਕਾਜੀ ਮੁਹੱਲਾ, ਸੂਰਿਆ ਐਨਕਲੇਵ, ਮਿੱਠਾਪੁਰ ਤੋਂ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਅੱਜ ਸਰਕਾਰੀ ਮੈਰੀਟੋਰੀਅਸ ਸਕੂਲ ਵਿਚ ਬਣੇ ਕੋਵਿਡ ਕੇਅਰ ਸੈਂਟਰ ਤੋਂ 17 ਲੋਕਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਿਲੇ ਵਿਚ ਮੁੜ ਵੱਡੀ ਗਿਣਤੀ ਵਿਚ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਦਿਨ ਵੀ ਜ਼ਿਲੇ ਵਿਚ ਕੋਰੋਨਾ 58 ਮਾਮਲੇ ਸਾਹਮਣੇ ਆਏ ਸਨ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਸ਼ਹਿਰ ਵਿਚ ਸਹਿਤ ਦਾ ਮਾਹੌਲ ਬਣਿਆ ਹੋਇਆ ਹੈ।