ਉੱਤਰਾਖੰਡ ਦੇ ਮਸ਼ਹੂਰ ਕੇਦਾਰਨਾਥ ਅਤੇ ਬਦਰੀਨਾਥ ਧਾਮ ਲਈ ਬਾਬਾ ਦੇ ਦਰਬਾਰ ‘ਚ ਸ਼ਰਧਾਲੂਆਂ ਦੀ ਭੀੜ ਲਗਾਤਾਰ ਪਹੁੰਚ ਰਹੀ ਹੈ। ਮੀਂਹ, ਬਰਫ਼ਬਾਰੀ ਅਤੇ ਠੰਢ ਵੀ ਲੋਕਾਂ ਦੇ ਕਦਮਾਂ ਨੂੰ ਨਹੀਂ ਰੋਕ ਸਕੀ ਅਤੇ ਇਨ੍ਹਾਂ ਸਾਰਿਆਂ ‘ਤੇ ਆਸਥਾ ਭਾਰੀ ਪੈ ਰਹੀ ਹੈ। ਚਾਰਧਾਮ ਵਿੱਚ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਫਿਰ ਵੀ ਉਹ ਬਾਬਾ ਦੇ ਦਰਬਾਰ ਵੱਲ ਜਾ ਰਹੇ ਹਨ। ਲਗਾਤਾਰ ਚਾਰਧਾਮ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਸਿਹਤ ਖ਼ਰਾਬ ਹੋਣ ਕਾਰਨ ਆਪਣੀ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ।
ਚਾਰਧਾਮ ਯਾਤਰਾ ਦੇ ਰੂਟਾਂ ‘ਤੇ ਹੁਣ ਤੱਕ 21 ਸ਼ਰਧਾਲੂਆਂ ਦੀ ਜਾਨ ਜਾ ਚੁੱਕੀ ਹੈ। ਇਸ ‘ਚ ਕੇਦਾਰਨਾਥ ‘ਚ 8, ਯਮੁਨੋਤਰੀ ‘ਚ 6, ਗੰਗੋਤਰੀ ‘ਚ 4, ਬਦਰੀਨਾਥ ‘ਚ 3 ਯਾਤਰੀਆਂ ਦੀ ਜਾਨ ਚਲੀ ਗਈ। ਸਿਹਤ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਵਿਭਾਗ ਨੇ 80,000 ਯਾਤਰੀਆਂ ਦੀ ਸਕਰੀਨਿੰਗ ਕੀਤੀ ਹੈ ਅਤੇ 55 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇੱਥੇ ਸਿਹਤ ਦੇ ਸਾਰੇ ਇੰਤਜਾ਼ਮ ਹਨ। ਚਾਰਧਾਮ ਯਾਤਰਾ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਸ਼ਰਧਾਲੂਆਂ ਦਾ ਜਾਨੀ ਨੁਕਸਾਨ ਹੋ ਰਿਹਾ ਹੈ।
ਮੰਤਰੀ ਪੇਮਚੰਦ ਅਗਰਵਾਲ ਨੇ ਚਾਰਧਾਮ ਯਾਤਰਾ ਰੂਟ ‘ਤੇ ਆਉਣ ਵਾਲੇ ਸਾਰੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰੀ ਵਿਕਾਸ ਦੇ ਪ੍ਰਾਜੈਕਟ ਪਹਾੜੀ ਸਟਾਈਲ ਵਿੱਚ ਬਣਾਏ ਜਾਣ ਅਤੇ ਨਾਲ ਹੀ ਚਾਰਧਾਮ ਯਾਤਰਾ ਲਈ ਸਾਰੀਆਂ ਸੰਸਥਾਵਾਂ ਨੂੰ ਹੈਲਪਲਾਈਨ ਨੰਬਰ ਜਾਰੀ ਕੀਤੇ ਜਾਣ। ਦੂਜੇ ਪਾਸੇ ਬੇਸਹਾਰਾ ਪਸ਼ੂਆਂ ਲਈ ਜ਼ਮੀਨ ਲੱਭਣ ਲਈ ਡੀ.ਪੀ.ਆਰ ਭੇਜ ਕੇ ਜਲਦ ਤੋਂ ਜਲਦ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।
ਚਾਰਧਾਮ ਯਾਤਰਾ ‘ਚ ਹੁਣ ਤੱਕ ਪੰਜ ਲੱਖ ਤੋਂ ਵੱਧ ਸ਼ਰਧਾਲੂ ਪਹੁੰਚ ਚੁੱਕੇ ਹਨ। ਸੋਮਵਾਰ ਨੂੰ 16 ਹਜ਼ਾਰ ਸ਼ਰਧਾਲੂ ਕੇਦਾਰਨਾਥ ਪਹੁੰਚੇ। ਇਸ ਦੇ ਨਾਲ ਹੀ ਦਸ ਹਜ਼ਾਰ ਲੋਕ ਬਦਰੀਨਾਥ ਧਾਮ ਦੇ ਦਰਸ਼ਨ ਕਰ ਚੁੱਕੇ ਹਨ। ਮੰਗਲਵਾਰ ਨੂੰ ਕੇਦਾਰਨਾਥ ਲਈ 23 ਹਜ਼ਾਰ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਵਾਰ ਰਿਕਾਰਡ ਤੋੜ ਸ਼ਰਧਾਲੂ ਬਦਰੀਨਾਥ ਧਾਮ ਪਹੁੰਚ ਰਹੇ ਹਨ। ਹਰ ਰੋਜ਼ 13000 ਤੋਂ ਵੱਧ ਸ਼ਰਧਾਲੂ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ‘ਚ ਗਰਮੀ ਦਾ ਜ਼ੋਰ ਸ਼ੁਰੂ, ਪਾਰਾ ਪਹੁੰਚਿਆ 40 ਡਿਗਰੀ, ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ
ਹੁਣ ਤੱਕ 1,32,552 ਸ਼ਰਧਾਲੂ ਬਦਰੀਨਾਥ ਧਾਮ ਪਹੁੰਚ ਚੁੱਕੇ ਹਨ। ਉੱਤਰਕਾਸ਼ੀ ਜ਼ਿਲ੍ਹੇ ਵਿੱਚ ਯਾਤਰਾ ਦੌਰਾਨ 17 ਯਾਤਰੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ‘ਚੋਂ 15 ਲੋਕਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ। ਯਮੁਨੋਤਰੀ ‘ਚ 9 ਗੰਗੋਤਰੀ ‘ਚ 6 ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ। ਯਮੁਨੋਤਰੀ ਧਾਮ ‘ਚ ਦੋ ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਦੀ ਬਾਅਦ ‘ਚ ਮੌਤ ਹੋ ਗਈ।
ਕੇਦਾਰਨਾਥ ਧਾਮ ਦੀ ਯਾਤਰਾ ਲਈ ਰਜਿਸਟ੍ਰੇਸ਼ਨ ‘ਤੇ ਹੁਣ 15 ਮਈ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਸੰਯੁਕਤ ਨਿਰਦੇਸ਼ਕ ਸੈਰ-ਸਪਾਟਾ ਯੋਗੇਂਦਰ ਗੰਗਵਾਰ ਨੇ ਦੱਸਿਆ ਕਿ ਇਹ ਫੈਸਲਾ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਲਿਆ ਗਿਆ ਹੈ। ਨਵੀਂ ਰਜਿਸਟ੍ਰੇਸ਼ਨ ‘ਤੇ 15 ਤਰੀਕ ਤੱਕ ਪਾਬੰਦੀ ਰਹੇਗੀ ਪਰ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਯਾਤਰੀ ਸਫਰ ਕਰ ਸਕਣਗੇ। ਦੱਸ ਦੇਈਏ ਕਿ 13 ਮਈ ਤੱਕ ਕੇਦਾਰਨਾਥ ਲਈ 1.45 ਲੱਖ ਯਾਤਰੀ ਰਜਿਸਟ੍ਰੇਸ਼ਨ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: