SGPC ਆਗੂ ਗੁਰਚਰਨ ਗਰੇਵਾਲ ਨੇ ਡਿਪੋਰਟ ਹੋ ਕੇ ਆਏ ਸਿੱਖ ਨੌਜਵਾਨਾਂ ਦੇ ਸਿਰ ‘ਤੇ ਦਸਤਾਰਾਂ ਨਾ ਹੋਣ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅਮਰੀਕਾ ਵੱਲੋਂ ਭੇਜੇ ਗਏ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਦੂਜਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚ ਗਿਆ। ਫੌਜੀ ਜਹਾਜ ਦੇਸ਼ ਦੇ ਯਾਤਰੀਆਂ ਨੂੰ ਲੈ ਕੇ ਅੰਮ੍ਰਿਤਸਰ ਦੀ ਧਰਤੀ ‘ਤੇ ਬੀਤੇ ਦਿਨੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੰਸਥਾ ਹੈ। SGPC ਅਜਿਹੀ ਸੰਸਥਾ ਹੈ ਜੋ ਔਖੇ ਵੇਲੇ ਲੋੜਵੰਦਾਂ ਦੀ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਕ ਜਹਾਜ਼ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਪਹੁੰਚਿਆ ਸੀ ਤੇ ਬੀਤੀ ਰਾਤ ਵੀ 10.30 ਵਜੇ ਇਕ ਹੋਰ ਜਹਾਜ਼ ਪਹੁੰਚਿਆ ਜਿਸ ਵਿਚ 75 ਦੇ ਕਰੀਬ ਪੰਜਾਬ ਦੇ ਦੱਸੇ ਜਾ ਰਹੇ ਹਨ।
ਅਜੇ ਇਕ ਹੋਰ ਜਹਾਜ਼ ਅੱਜ ਵੀ ਹੋਣਾ ਹੈ। ਡਿਪੋਰਟ ਕੀਤੇ ਭਾਰਤੀਆਂ ਨੂੰ ਹੱਥਾਂ ਵਿਚ ਹਥਕੜੀਆਂ ਤੇ ਪੈਰਾਂ ਵਿਚ ਬੇੜੀਆਂ ਪਾ ਕੇ ਲਿਆਇਆ ਜਾ ਰਿਹਾ ਹੈ। SGPC ਵੱਲੋਂ ਇਸ ਦਾ ਪਹਿਲਾਂ ਵੀ ਵਿਰੋਧ ਗਿਆ ਸੀ। ਮਨੁੱਖਾਂ ਦੀਆਂ ਕਦਰਾਂ-ਕੀਮਤਾਂ ਖਿਲਾਫ ਸਾਰਾ ਕੁਝ ਕੀਤਾ ਗਿਆ ਹੈ। SGPC ਵੱਲੋਂ ਡਿਪੋਰਟ ਹੋਏ ਭਾਰਤੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਤੇ ਉਨ੍ਹਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਗੱਡੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪਰ ਬੀਤੀ ਰਾਤ ਇਕ ਹੋਰ ਗੱਲ ਸਾਹਮਣੇ ਆਈ ਕਿ ਡਿਪੋਰਟ ਕੀਤੇ ਜਹਾਜ਼ ਵਿਚ ਸਿੱਖ ਨੌਜਵਾਨਾਂ ਦੇ ਸਿਰਾਂ ਉਤੇ ਦਸਤਾਰਾਂ ਨਹੀਂ ਸਨ। ਸ਼੍ਰੋਮਣੀ ਕਮੇਟੀ ਵੱਲੋਂ ਤਾਇਨਾਤ ਸਿੱਖ ਅਧਿਕਾਰੀ ਨੇ ਉਨ੍ਹਾਂ ਦੀ ਏਅਰਪੋਰਟ ਦੀ ਫੋਰਸ ਨਾਲ ਤਾਲਮੇਲ ਕਰਕੇ ਸਿੱਖ ਨੌਜਵਾਨਾਂ ਨੂੰ ਦਸਤਾਰਾਂ ਦਿੱਤੀਆਂ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਦਾ ਕਹਿਰ, ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬਾਈਕ ਸਵਾਰ ਪਿਓ-ਪੁੱਤ ਦੀ ਗਈ ਜਾਨ
ਪਰ SGPC ਆਗੂ ਗੁਰਚਰਨ ਗਰੇਵਾਲ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਅਮਰੀਕਾ ਦੀ ਸਰਕਾਰ ਤੱਕ ਜਲਦ ਪਹੁੰਚ ਕੀਤੀ ਜਾਵੇਗੀ। ਦਸਤਾਰ ਸਿੱਖਾਂ ਦਾ ਇਕ ਅੰਗ ਹੈ ਤੇ ਦਸਤਾਰ ਤੋਂ ਬਿਨਾਂ ਸਿੱਖ ਨੌਜਵਾਨਾਂ ਨੂੰ ਭੇਜ ਕੇ ਉਨ੍ਹਾਂ ਬੇਅਦਬੀ ਕੀਤੀ ਹੈ ਅਸੀਂ ਇਸ ਦੀ ਨਿੰਦਾ ਕਰਦੇ ਹਾਂ। SGPC ਮੈਂਬਰ ਗੁਰਚਰਨ ਗਰੇਵਾਲ ਨੇ ਅਮਰੀਕੀ ਸਰਕਾਰ ਤੱਕ ਮੁੱਦਾ ਚੁੱਕਣ ਦੀ ਗੱਲ ਆਖੀ ।
ਵੀਡੀਓ ਲਈ ਕਲਿੱਕ ਕਰੋ -:
