ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਜਾਂਚ ਨੂੰ ਜਨਤਕ ਕਰ ਦਿੱਤਾ ਹੈ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਤੋਂ ਬਾਅਦ ਡਾ. ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਨੂੰ ਜਨਤਕ ਕਰਦਿਆਂ ਇਸ ਨੂੰ ਠੱਗੀ ਦੀ ਘਟਨਾ ਕਰਾਰ ਦਿੱਤਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਹ ਮਾਮਲਾ 2013-14 ਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਤੋਂ ਬਾਅਦ ਹਰੇਕ ਸਰੂਪ ਦਾ ਰਿਕਾਰਡ ਰੱਖਿਆ ਜਾਂਦਾ ਹੈ। ਉਨ੍ਹਾਂ ‘ਤੇ ਸੀਰੀਅਲ ਨੰਬਰ ਲਿਖੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਰਜਿਸਟਰ ‘ਤੇ ਮਾਰਕ ਕੀਤਾ ਜਾਂਦਾ ਹੈ।
ਪਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਕਮਲਜੀਤ ਸਿੰਘ ਨੇ ਅਜਿਹਾ ਨਹੀਂ ਕੀਤਾ। ਉਸ ਵੱਲੋਂ 267 ਸਰੂਪ ਸਥਾਪਤ ਹੋਣ ਲਈ ਭੇਜੇ ਗਏ ਸਨ, ਪਰ ਉਨ੍ਹਾਂ ਦੀ ਭੇਟਾ ਜਮ੍ਹਾਂ ਨਹੀਂ ਕਰਵਾਈ ਗਈ ਸੀ। ਇਹ ਸਾਰੀ ਘਟਨਾ ਪਵਿੱਤਰ ਸਰੂਪਾਂ ਦੀ ਬੇਅਦਬੀ ਜਾਂ ਅਪਵਿੱਤਰ ਹੋਣ ਦੀ ਬਜਾਏ ਇੱਕ ਠੱਗੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਦੱਸਿਆ ਕਿ ਮੁਲਜ਼ਮ ਕਮਲਜੀਤ ਸਿੰਘ ਦੀ ਥਾਂ ਮਨਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ। ਜਦੋਂ ਉਨ੍ਹਾਂ ਰਿਕਾਰਡ ਰੂਮ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਮਲਜੀਤ ਸਿੰਘ ਨੇ 212 ਸਰੂਪਾਂ ਨੂੰ ਸਥਾਪਤ ਕਰਨ ਲਈ ਭੇਜ ਦਿੱਤਾ, ਪਰ ਰਜਿਸਟਰ ਵਿੱਚ ਨਹੀਂ ਚੜ੍ਹਾਇਆ, ਪਰ ਉਨ੍ਹਾਂ ਨੂੰ ਰਜਿਸਟਰ ਵਿੱਚ ਨਹੀਂ ਪਾਇਆ। ਇਸ ਦੇ ਨਾਲ ਹੀ ਉਸ ਨੇ 55 ਹੋਰ ਸਰੂਪ ਤਿਆਰ ਕਰ ਲਏ ਸਨ, ਜਿਨ੍ਹਾਂ ਨੂੰ ਰਜਿਸਟਰ ਵਿੱਚ ਨਹੀਂ ਚੜ੍ਹਾਇਆ ਗਿਆ। ਉਸ ਦਾ ਮਕਸਦ 267 ਸਰੂਪਾਂ ਦੇ ਪੈਸਿਆਂ ਨੂੰ ਹੜਪਣਾ ਸੀ।
ਕਮਲਜੀਤ ਸਿੰਘ ਦਾ ਇਹ ਪਹਿਲਾ ਮਾਮਲਾ ਨਹੀਂ ਸੀ। ਇਸ ਤੋਂ ਪਹਿਲਾਂ ਵੀ ਕਮਲਜੀਤ ਸਿੰਘ ਨੇ ਬਾਜ ਸਿੰਘ ਨਾਲ ਮਿਲ ਕੇ ਸਰੂਪਾਂ ਦੀ ਗਿਣਤੀ ਵਿੱਚ ਹੇਰਾਫੇਰੀ ਕੀਤੀ ਸੀ। ਉਦੋਂ 18 ਅਗਸਤ 2015 ਨੂੰ ਇਨ੍ਹਾਂ ਦੋਵਾਂ ਨੂੰ 9.82 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਸੀ। ਇਥੇ, ਸ਼੍ਰੋਮਣੀ ਕਮੇਟੀ ਤੋਂ ਵੀ ਗਲਤੀ ਹੋਈ ਕਿ ਉਨ੍ਹਾਂ ਵੱਲੋਂ ਕਮਲਜੀਤ ਸਿੰਘ ਵਰਗੇ ਬੰਦੇ ਨੂੰ ਇਸ ਕੰਮ ਵਿੱਚ ਲਗਾਇਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ ਦੀ ਕੈਂਡ ਨਹਿਰ ‘ਚ ਬੰਬ ਮਿਲਣ ਨਾਲ ਫੈਲੀ ਸਨਸਨੀ, ਪੁਲਿਸ ਨੇ ਇਲਾਕਾ ਕੀਤਾ ਸੀਲ
ਡਾ. ਈਸ਼ਰ ਸਿੰਘ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਕਮਲਜੀਤ ਸਿੰਘ ਇਸ ਦੀ ਗਲਤੀ ਮੰਨ ਚੁੱਕਾ ਸੀ। ਕਮਲਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਰਿਟਾਇਰਮੈਂਟ ਫੰਡ ਜਮ੍ਹਾ ਹੀ ਰਖਣ ਦੀ ਗੱਲ ਵੀ ਕਹੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਕਮਲਜੀਤ ਸਿੰਘ ਦਾ ਸਾਥ ਦੇਣ ਵਾਲੇ ਗੁਰਬਚਨ ਸਿੰਘ, ਬਾਜ ਸਿੰਘ, ਜੁਝਾਰ ਸਿੰਘ, ਦਲਬੀਰ ਸਿੰਘ ਅਤੇ ਸਤਿੰਦਰ ਸਤਿੰਦਰ ਸਿੰਘ ਨੂੰ 12 ਦਸੰਬਰ 2022 ਨੂੰ ਸੇਵਾ ਤੋਂ ਮੁਕਤ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੂਰੀ ਰਿਪੋਰਟ ਨੂੰ ਸ਼੍ਰੋਮਣੀ ਕਮੇਟੀ ਦਫਤਰ ਅਤੇ ਆਫੀਸ਼ੀਅਲ ਵੈੱਬਸਾਈਟ ‘ਤੇ ਰਖਿਆ ਗਿਆ ਹੈ, ਜਿਸ ਨੂੰ ਕੋਈ ਵੀ ਦੇਖ ਸਕਦੇ ਹੈ।
ਵੀਡੀਓ ਲਈ ਕਲਿੱਕ ਕਰੋ -: