‘Show cause notice’ : ਰਾਜ ਸਰਕਾਰ ਨੇ ਕਰਨਾਟਕ ਦੇ IAS ਅਫਸਰ ਮੁਹੰਮਦ ਮੋਹਸਿਨ ਨੂੰ ਜਮਾਤੀਆਂ ਦੀ ਪ੍ਰਸ਼ੰਸਾ ਕਰਨ ‘ਤੇ ਉਸ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਮੋਹਸਿਨ ਨੇ 27 ਅਪ੍ਰੈਲ ਨੂੰ ਆਪਣੇ ਟਵੀਟ ਵਿਚ ਜਮਾਤੀਆਂ ਨੂੰ ਹੀਰੋ ਦੱਸਿਆ ਸੀ ਅਤੇ ਮੀਡੀਆ ਦੀ ਆਲੋਚਨਾ ਕੀਤੀ ਸੀ। ਇਸੇ ਸਬੰਧ ਵਿਚ ਕਰਨਾਟਕ ਸਰਕਾਰ ਨੇ ਮੋਹਸਿਨ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਅਤੇ 5 ਦਿਨਾਂ ਵਿਚ ਉਸ ਤੋਂ ਜਵਾਬ ਮੰਗਿਆ ਹੈ।
ਮੁਹੰਮਦ ਮੋਹਸਿਨ ਨੇ ਆਪਣੇ ਟਵੀਟ ‘ਚ ਲਿਖਿਆ ਸੀ, ‘‘ਸਿਰਫ ਦਿੱਲੀ ‘ਚ 300 ਤੋਂ ਵਧ ‘ਤਬਲੀਗੀ ਹੀਰੋ’ ਨੇ ਦੇਸ਼ ਦੀ ਸੇਵਾ ਲਈ ਆਪਣਾ ਪਲਾਜਮਾ ਦਾਨ ਕੀਤਾ ਹੈ ਪਰ ‘ਗੋਦੀ ਮੀਡੀਆ’ ਇਨ੍ਹਾਂ ਹੀਰੋ ਦੇ ਕੰਮ ਨੂੰ ਨਹੀਂ ਦਿਖਾਏਗਾ। 31 ਮਾਰਚ ਨੂੰ ਦਿੱਲੀ ਵਿਖੇ ਨਿਜਾਮੂਦੀਨ ਸਥਿਤ ਮਰਕਜ ‘ਚ ਤਬਦੀਲੀ ਜਮਾਤ ਦੇ ਈਵੈਂਟ ‘ਚ ਸ਼ਾਮਲ ਬਹੁਤ ਸਾਰੇ ਲੋਕ ਕੋਰੋਨਾ ਪਾਜੀਟਿਵ ਪਾਏ ਗਏ ਸਨ। ਉਦੋਂ ਤੋਂ ਹੀ ਦੇਸ਼ ‘ਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਦੇਸ਼ ਭਰ ਦੀਆਂ ਸੂਬਾ ਸਰਕਾਰਾਂ ਵਲੋਂ ਜਮਾਤੀਆਂ ਨੂੰ ਟ੍ਰੇਸ ਕਰਕੇ ਕੁਆਰੰਟਾਈਨ ਕਰ ਦਿੱਤਾ ਗਿਆ ਸੀ।
ਮੁਹੰਮਦ ਮੋਹਸਿਨ ਪਿਛਲੇ ਸਾਲ ਵੀ ਲੋਕ ਸਭਾ ਚੋਣਾਂ ਦੌਰਾਨ ਵੀ ਵਿਵਾਦਾਂ ਵਿਚ ਘਿਰੇ ਸਨ ਜਦੋਂ ਉਨ੍ਹਾਂ ਨੇ ਓਡੀਸ਼ਾ ਵਿਚ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਚੋਣ ਕਮਿਸ਼ਨ ਵਲੋਂ ਉਸ ਸਮੇਂ ਮੋਹਸਿਨ ਨੂੰ ਮੋਦੀ ਦੇ ਹੈਲੀਕਾਪਟਰ ਦੀ ਸੰਭਲਪੁਰ ‘ਚ ਜਾਂਚ ਕਰਨ ਕਰਕੇ ਮੁਅੱਤਲ ਕਰ ਦਿੱਤਾ ਸੀ। ਕਮਿਸ਼ਨ ਦਾ ਕਹਿਣਾ ਸੀ ਕਿ ਮੋਹਸਿਨ ਵਲੋਂ ਕੀਤਾ ਗਿਆ ਇਹ ਕੰਮ ਐੱਸ. ਪੀ. ਜੀ. ਨਾਲ ਸਬੰਧਤ ਹੁਕਮ ਦੇ ਖਿਲਾਫ ਸੀ। ਭਾਵੇਂ ਬਾਅਦ ਵਿਚ ਮੋਹਸਿਨ ਨੂੰ ਕਮਿਸ਼ਨ ਨੇ ਵਾਪਸ ਕਰਨਾਟਕ ਭੇਜ ਦਿੱਤਾ ਸੀ। ਚੋਣ ਕਮਿਸ਼ਨ ਨੇ 20 ਅਪ੍ਰੈਲ ਦੇ ਆਪਣੇ ਹੁਕਮ ਵਿਚ ਕਰਨਾਟਕ ਕਾਡਰ ਦੇ 1966 ਬੈਚ ਦੇ IAS ਅਧਿਕਾਰੀ ਨੂੰ ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਦੇ ਦਫਤਰ ਵਿਚ ਤਤਕਾਲ ਪ੍ਰਭਾਵ ਤੋਂ ਪੋਸਟ ਕਰਨ ਦਾ ਨਿਰਦੇਸ਼ ਦੇ ਦਿੱਤਾ ਸੀ।