shree brar support ammy virk : ਪਿੱਛਲੇ ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਜਿੱਥੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਤੇ ਅਦਾਕਾਰ ਕਿਸਾਨਾਂ ਨੂੰ ਬਹੁਤ ਸੁਪੋਰਟ ਕਰ ਰਹੇ ਹਨ। ਉੱਥੇ ਹੀ ਕੁੱਝ ਕੁ ਅਦਾਕਾਰਾ ਨੂੰ ਲੈ ਕੇ ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੋਕ ਅਦਾਕਾਰ ਐਮੀ ਵਿਰਕ ਦਾ ਵਿਰੋਧ ਕਰ ਰਹੇ ਹਨ ਕਿ ਉਹਨਾਂ ਵਲੋਂ Zee ਨਾਲ ਕੰਮ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ਬਾਕੀ ਪੰਜਾਬੀ ਕਲਾਕਾਰ ਲਗਾਤਾਰ ਐਮੀ ਵਿਰਕ ਦੀ ਸੁਪੋਰਟ ਦੇ ਵਿੱਚ ਆ ਰਹੇ ਹਨ।
ਰਣਜੀਤ ਬਾਵਾ ਤੋਂ ਬਾਅਦ ਹੁਣ ਗਾਇਕ ਸ਼੍ਰੀ ਬਰਾੜ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ – ਸਤਿ ਸ਼੍ਰੀ ਅਕਾਲ ਜੀ , ਕੁੱਝ ਸਮਾਂ ਪਹਿਲਾ ਨਾ ਹੀ ਕਿਸਾਨ ਅੰਦੋਲਨ ਸੀ ਤੇ ਨਾ ਹੀ ਅਸੀਂ ਕਿਸੇ ਪਾਰਟੀ , ਕਿਸੇ ਟੀ.ਵੀ ਚੈਨਲ ਆ ਕਿਸੇ ਕੰਪਨੀ ਦੇ ਵਿਰੋਧ ਦੇ ਵਿੱਚ ਸੀ। ਓਦੋ ਤੁਸੀ ਵੀ ਉਹਨਾਂ ਕੰਪਨੀਆਂ ਦੀਆਂ ਚੀਜਾਂ ਖਰੀਦਦੇ ਸੀ ਆ ਉਹਨਾਂ ਟੀ.ਵੀ ਚੈਨਲ ਨੂੰ ਦੇਖਦੇ ਸੀ। ਏਦਾਂ ਹੀ ਪੰਜਾਬੀ ਇੰਡਸਟਰੀ ਵੀ ਉਹਨਾਂ ਦੇ ਨਾਲ ਕੰਮ ਕਰਦੀ ਸੀ। ਸਾਲ ਪੁਰਾਣੀਆਂ ਫ਼ਿਲਮਾਂ ਬਣੀਆਂ ਪਈਆਂ ਸੀ।
ਕੋਰੋਨਾ ਦੇ ਕਾਰਨ ਉਹ ਫ਼ਿਲਮਾਂ ਨਹੀਂ ਆਈਆਂ ਤੇ ਹੁਣ ਜਦੋ ਆਈਆਂ ਅਸੀਂ ਉਹਨਾਂ ਬੰਦਿਆ ਦਾ ਵਿਰੋਧ ਕਰਨ ਲੱਗ ਪਏ ਜਿਹਨਾਂ ਨੇ ਸਾਡੇ ਅੰਦੋਲਨ ਦੇ ਵਿੱਚ ਪਹਿਲਾਂ ਤੋਂ ਹੀ ਕੰਮ ਕੀਤਾ ਹੈ। ਕਿ ਉਹਨਾਂ ਨੂੰ ਉਸ ਸਮੇਂ ਪਤਾ ਸੀ ਕਿ ਕਿਸਾਨ ਅੰਦੋਲਨ ਹੋਣਾ ? ਮੈਂ ਉਸ ਹਰ ਚੀਜ ਦਾ ਵਿਰੋਧ ਕਰਦਾ ਜੋ ਸਾਡੀ ਕਿਸਾਨੀ ਦੇ ਖਿਲਾਫ ਹੁੰਦੀ ਹੈ ਪਰ ਐਮੀ ਵਿਰਕ ਜਿਸ ਦਾ ਕੋਈ ਕਸੂਰ ਨਹੀਂ ਸਦਾ ਭਰਾ ਹੈ ਉਹ ਪੰਜਾਬ ਦਾ ਮਾਨ ਹੈ ਉਹ ਮੈਂ ਵੀਰ ਨੂੰ ਬਹੁਤ ਕਰੀਬ ਤੋਂ ਜਾਣਦਾ ਹਾਂ। ਪੰਜਾਬ ਲਈ ਬਹੁਤ ਹਮਦਰਦੀ ਰੱਖਦਾ ਹੈ ਵੀਰ। ਪਰ ਬੇਨਤੀ ਹੈ ਕਿ ਹਰ ਗੱਲ ਨੂੰ ਪਹਿਲਾ ਪੂਰਾ ਸਮਝਿਆ ਜਾਵੇ। ਇਹ ਸਾਰੇ ਕੰਮ ਪੁਰਾਣੇ ਹਨ ਹਾਂ ਜੇਕਰ ਕੋਈ ਸਾਬਿਤ ਕਰੇ ਕਿ ਵੀਰ ਨੇ ਹੁਣ ਕੰਮ ਕੀਤਾ ਤਾ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਪਰ ਅੱਜ ਵੀਰ ਬੇਕਸੂਰ ਹੈ।
ਜੇਕਰ ਖਿਲਾਫਤ ਕਰਨੀ ਹੈ ਤਾ ਪੰਜਾਬ ਦੇ ਕਾਤਿਲ ਬਹੁਤ ਬੈਠੇ ਹਨ ਉਹਨਾਂ ਦੀ ਕਰੀਏ ਐਮੀ ਵਿਰਕ ਭਰਾ ਹੈ ਸਾਡਾ ਤੇ ਉਹ ਮਾਣ ਹੈ ਸਾਡਾ। ਅਸੀਂ ਇਸ ਸਮੇਂ ਆਪਸ ਦੇ ਵਿੱਚ ਨਹੀਂ ਲੜਨਾ ਕਿਤੇ ਹੋਰ ਲੜਨਾ ਹੈ। ਵਾਹਿਗੁਰੂ ਜੀ ਮਿਹਰ ਕਰਿਓ। ਕਿਸਾਨ ਮਜਦੂਰ ਏਕਤਾ ਜਿੰਦਾਬਾਦ। ਅਗਲੀ ਸਟੋਰੀ ਵਿੱਚ ਉਹਨਾਂ ਲਿਖਿਆ ਕਿ ਬਾਕੀ ਜੇਕਰ ਹਨ ਦਿਨਾਂ ਦੇ ਵਿੱਚ ਕੋਈ ਫਿਲਮ ਬਣਦੀ ਹੈ ਤਾ ਉਸ ਦਾ ਵਿਰੋਧ ਜਾਇਜ ਹੈ। ਅਸੀਂ ਸਭ ਤੁਹਾਡੇ ਨਾਲ ਹਾਂ। ਬਾਲੀਵੁੱਡ ਦੇ ਵਿੱਚ ਜਿਹਨਾਂ ਨੇ ਸਾਡੀ ਖਿਲਾਫਤ ਕੀਤੀ ਹੈ ਉਹਨਾਂ ਦਾ ਵਿਰੋਧ ਜਾਇਜ ਹੈ। ਪੰਜਾਬੀ ਇੰਡਸਟਰੀ ਨੇ ਆਪਣਾ ਬਹੁਤ ਸਾਥ ਦਿੱਤਾ ਆਪਾ ਸਮਝੀਏ ਇਸ ਗੱਲ ਨੂੰ ਉਹ ਆਪਣੇ ਨਾਲ ਸਰਕਾਰਾਂ ਦਾ ਧੱਕਾ ਸਹਿ ਰਹੇ ਹਨ।
ਇਹ ਵੀ ਦੇਖੋ : ਹੁਣ 50 ਹਜ਼ਾਰ ਦਾ ਚੈੱਕ ਨਹੀਂ ਲੈਣਗੇ ਬੈਂਕ ? ਜਾਣ ਲਓ RBI ਵੱਲੋਂ ਜਾਰੀ ਕੀਤੇ ਨਵੇਂ ਨਿਯਮ