ਕਰਨਾਟਕ ਵਿੱਚ ਸ਼ਨੀਵਾਰ ਨੂੰ ਕਾਂਗਰਸ ਦੀ ਸਰਕਾਰ ਬਣੀ। ਸਿੱਧਰਮਈਆ ਨੇ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਥਾਵਰਚੰਦ ਗਹਿਲੋਤ ਨੇ ਦੁਪਹਿਰ 12.30 ਵਜੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਤੋਂ ਬਾਅਦ ਡੀਕੇ ਸ਼ਿਵਕੁਮਾਰ ਨੇ ਇਕਲੌਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਡਾਕਟਰ ਜੀ ਪਰਮੇਸ਼ਵਰ, ਕੇਐਚ ਮੁਨੀਅੱਪਾ, ਕੇਜੇ ਜਾਰਜ ਅਤੇ ਐਮਬੀ ਪਾਟਿਲ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਸਤੀਸ਼ ਜਰਕੀਹੋਲੀ, ਪ੍ਰਿਅੰਕ ਖੜਗੇ, ਰਾਮਲਿੰਗਾ ਰੈੱਡੀ ਅਤੇ ਜ਼ਮੀਰ ਅਹਿਮਦ ਖਾਨ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ।

ਸਹੁੰ ਚੁੱਕ ਸਮਾਗਮ ਵਿੱਚ ਨੌਂ ਵਿਰੋਧੀ ਪਾਰਟੀਆਂ ਦੇ ਆਗੂ ਮੌਜੂਦ ਸਨ। ਇਨ੍ਹਾਂ ਵਿੱਚ ਮਹਿਬੂਬਾ ਮੁਫਤੀ (ਪੀਡੀਪੀ), ਨਿਤੀਸ਼ ਕੁਮਾਰ (ਜੇਡੀਯੂ), ਤੇਜਸਵੀ ਯਾਦਵ (ਏਆਰਜੇਡੀ), ਡੀ ਰਾਜਾ ਅਤੇ ਸੀਤਾਰਾਮ ਯੇਚੁਰੀ (ਖੱਬੇ), ਐਮਕੇ ਸਟਾਲਿਨ (ਡੀਐਮਕੇ), ਸ਼ਰਦ ਪਵਾਰ (ਐਨਸੀਪੀ), ਫਾਰੂਕ ਅਬਦੁੱਲਾ (ਰਾਸ਼ਟਰੀ ਕਾਂਗਰਸ), ਕਮਲ ਹਾਸਨ (ਮੱਕਲ ਨੀਧੀ ਮਾਇਮ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕਾਂਗਰਸ ਦੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਕਮਲਨਾਥ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਜੀ-7 ‘ਚ ਦਿਖਿਆ ਮੋਦੀ-ਬਾਇਡੇਨ ਦਾ ਪੁਰਾਣ ਯਾਰਾਨਾ, ਮੀਟਿੰਗ ਤੋਂ ਪਹਿਲਾਂ ਇੱਕ ਦੂਜੇ ਨੂੰ ਪਾਈ ਜੱਫੀ
ਦੱਸ ਦੇਈਏ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ 13 ਮਈ ਨੂੰ ਆਏ ਸਨ। ਕਾਂਗਰਸ ਨੇ 224 ਸੀਟਾਂ ‘ਚੋਂ 135, ਭਾਜਪਾ ਨੇ 66 ਅਤੇ ਜੇਡੀਐੱਸ ਨੇ 19 ਸੀਟਾਂ ਜਿੱਤੀਆਂ ਹਨ। ਪਰ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਪੰਜ ਦਿਨਾਂ ਤੱਕ ਮੰਥਨ ਚੱਲਦਾ ਰਿਹਾ। ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ ਵਿਚਾਲੇ ਦਾਅਵਾ ਸੀ। ਹਾਈਕਮਾਨ ਨੇ ਸਿੱਧਰਮਈਆ ਨੂੰ ਚੁਣਿਆ ਹੈ।
ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “
