AAP ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ ਮਿਲਣ ਬਣਨ ਮਗਰੋਂ ਮਨੀਸ਼ ਸਿਸੋਦੀਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪਹਿਲਾਂ ਤਾਂ ਉਨ੍ਹਾਂ ਨੇ ਕਿਹਾ ਕਿ ਸਾਰੇ ਸਾਥੀਆਂ ਨੂੰ ਵੱਖ-ਵੱਖ ਸੂਬਿਆਂ ਦੇ ਇੰਚਾਰਜ ਤੇ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਮਿਲਣ ‘ਤੇ ਵਧਾਈ। ਇਹ ਨਾ ਸਿਰਫ ਤੁਹਾਡੇ ਸਮਰਪਣ ਤੇ ਮਿਹਨਤ ਦਾ ਸਨਮਾਨ ਹੈ ਸਗੋਂ ਸਾਡੇ ਅੰਦੋਲਨ ਦੀ ਸੱਚੀ ਭਾਵਨਾ ਦਾ ਪ੍ਰਤੀਕ ਹੈ।
ਕੇਜਰੀਵਾਲ ਜੀ ਦੀ ਅਗਵਾਈ ਵਿਚ ਅਸੀਂ ਰਾਜਨੀਤੀ ਵਿਚ ਇਕ ਨਵੀਂ ਲਹਿਰ ਪੈਦਾ ਕੀਤੀ ਹੈ ਜਿਥੇ ਈਮਾਨਦਾਰੀ, ਦੂਰਦਰਸ਼ਤਾ ਤੇ ਸਿੱਖਿਆ ਨੂੰ ਪਹਿਲ ਦਿੱਤੀ ਗਈ। ਅਸੀਂ ਦਿਖਾਇਆ ਹੈ ਕਿ ਜਦੋਂ ਨੇਤਾ ਸਿੱਖਿਅਤ, ਈਮਾਨਦਾਰ ਤੇ ਲੋਕ ਸੇਵਾ ਲਈ ਵਚਨਬੱਧ ਹੋਵੇ ਤਾਂ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਦਿੱਲੀ ਤੇ ਪੰਜਾਬ ਵਿਚ ਸਾਡੀ ਸਰਕਾਰਾਂ ਨੇ ਸਿੱਖਿਆ, ਸਿਹਤ, ਰੋਜ਼ਗਾਰ ਤੇ ਵਿਕਾਸ ਦੇ ਖੇਤਰ ਵਿਚ ਨਵੇਂ ਮਾਪਦੰਡ ਸਥਾਪਤ ਕੀਤੇ ਹਨ।
ਹੁਣ ਜਦੋਂ ਸਾਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਤਾਂ ਇਹ ਸਮਾਂ ਹੈ ਕਿ ਅਸੀਂ ਇਨ੍ਹਾਂ ਕਦਰਾਂ-ਕੀਮਤਾਂ ਨੂੰ ਹੋਰ ਵੱਧ ਮਜ਼ਬੂਤੀ ਨਾਲ ਅੱਗੇ ਵਧਾਈਆਂ। ਸਾਡੇ ਦੇਸ਼ ਨੂੰ ਅਜਿਹੇ ਨੇਤਾਵਾਂ ਦੀ ਲੋੜ ਹੈ ਜੋ ਨਾ ਸਿਰਫ ਵਾਅਦੇ ਕਰਨ ਸਗੋਂ ਉਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਪੂਰਾ ਰਕੇ ਦਿਖਾਉਣ। ਤੁਹਾਡੀ ਨਿਯੁਕਤੀ ਇਸ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਚੁੱਕਿਆ ਕਰਨਲ ਬਾਠ ਕੁੱਟਮਾਰ ਦਾ ਮੁੱਦਾ, ਮੁਲਜ਼ਮ ਅਧਿਕਾਰੀਆਂ ਖਿਲਾਫ਼ ਕੀਤੀ ਸਜ਼ਾ ਦੀ ਮੰਗ
ਆਓ ਅਸੀਂ ਸਾਰੇ ਮਿਲ ਕੇ ਸਿੱਖਿਆ, ਸਿਹਤ, ਰੋਜ਼ਗਾਰ ਤੇ ਵਿਕਾਸ ਦੇ ਮੁੱਦਿਆਂ ‘ਤੇ ਕੇਂਦਰਿਤ ਹੋ ਕੇ ਇਕ ਨਵੇਂ ਭਾਰਤ ਦਾ ਨਿਰਮਾਣ ਕਰੀਏ। ਸਾਡੀ ਸਿਆਸਤ ਦਾ ਉਦੇਸ਼ ਸੱਤਾ ਨਹੀਂ ਸਗੋਂ ਸੇਵਾ ਹੈ। ਸਾਡਾ ਟੀਚਾ ਸਿਰਫ ਸਰਕਾਰ ਬਣਾਉਣਾ ਨਹੀਂ ਸਗੋਂ ਇਕ ਅਜਿਹਾ ਸਮਾਜ ਬਣਾਉਣਾ ਹੈ ਜਿਥੇਹਰ ਨਾਗਰਿਕ ਨੂੰ ਬਰਾਬਰ ਮੌਕਾ ਮਿਲੇ ਤੇ ਉਹ ਸਨਮਾਨ ਨਾਲ ਜੀਵਨ ਜੀਅ ਸਕੇ।
ਵੀਡੀਓ ਲਈ ਕਲਿੱਕ ਕਰੋ -:
