Six cases Corona Positive : ਬਰਨਾਲਾ ਜ਼ਿਲੇ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੱਜ ਜ਼ਿਲੇ ਵਿਚ ਕੋਰੋਨਾ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਤਿੰਨ ਮਾਮਲੇ ਮਹਿਲ ਕਲਾਂ ਬਲਾਕ ਨਾਲ ਸਬੰਤ ਹਨ, ਜਦਕਿ ਧਨੌਲਾ ਤੋਂ ਦੋ ਵਿਅਕਤੀਆਂ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਅੱਜ ਸਾਹਮਣੇ ਆਏ ਇਨ੍ਹਾਂ ਪੰਜ ਮਾਮਲਿਆਂ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 69 ਹੋ ਗਈ ਹੈ। ਇਸ ਸਮੇਂ ਜ਼ਿਲੇ ਵਿਚ ਕੁਲ ਐਕਟਿਵ ਮਾਮਲੇ 26 ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਹੁਣ ਤੱਕ 41 ਲੋਕ ਇਸ ਮਹਾਮਾਰੀ ਤੋਂ ਜੰਗ ਜਿੱਤ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ ਦੋ ਲੋਕ ਇਸ ਮਹਾਮਾਰੀ ਨਾਲ ਲੜਦੇ ਹੋਏ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਧਨੌਲਾ ਤੋਂ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਵਿਚੋਂ ਇਕ ਵਅਕਤੀ ਫਤਿਹਗੜ੍ਹ ਸਾਹਿਬ ਤੋਂ ਆਇਆ ਸੀ ਅਤੇ ਦੂਸਰਾ ਵਿਅਕਤੀ ਪਹਿਲਾਂ ਤੋਂ ਹੀ ਪਾਜ਼ੀਟਿਵ ਪਾਏ ਗਏ ਮਰੀਜ਼ ਦਾ ਪਰਿਵਾਰਕ ਮੈਂਬਰ ਦੱਸਿਆ ਜਾ ਰਿਹਾ ਹੈ। ਬਲਾਕ ਮਹਿਲ ਕਲਾਂ ਤੋਂ ਸਾਹਮਣੇ ਆਏ ਤਿੰਨ ਪਾਜ਼ੀਟਿਵ ਮਰੀਜ਼ਾਂ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ।
ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਇੱਕ ਹੋਰ ਵਿਅਕਤੀ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਪੰਜਪੀਰ ਅਬੋਹਰ ਵਾਸੀ ਇਹ 34 ਸਾਲਾ ਵਿਅਕਤੀ ਸਹਿਤ ਵਿਭਾਗ ਵਿੱਚ ਲੈਬਾਰਟਰੀ ਅਟੈਂਡੈਂਟ ਹੈ। ਇਹ ਵਿਅਕਤੀ ਜਿਲ੍ਹਾ ਸ਼੍ਰੀ ਮੁਕਤਸਰ ਦੀ ਤਹਿਸੀਲ ਮਲੋਟ ਵਿਖੇ ਸਰਕਾਰੀ ਲੈਬ ਵਿੱਚ ਕੰਮ ਕਰਦੇ ਇਸ ਵਿਅਕਤੀ ਦੀ ਕੋਈ ਵੀ ਟ੍ਰੈਵਲ ਹਿਸਟਰੀ ਨਹੀਂ ਹੈ । ਦੱਸਣਯੋਗ ਹੈ ਕਿ ਪੰਜਾਬ ‘ਚ ਕੋਰੋਨਾਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਹਰ ਰੋਜ਼ ਵੱਡੀ ਗਿਣਤੀ ‘ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਦਿਨ ਸੂਬੇ ‘ਚ 153 ਮਾਮਲੇ ਸਾਹਮਣੇ ਆਏ ਹਨ ਹਨ। ਜਿਸ ਨਾਲ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 5937 ਹੋ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਸੂਬੇ ਵਿਚ ਕੋਰੋਨਾ ਨਾਲ 05 ਲੋਕਾਂ ਦੀ ਮੌਤ ਹੋਈ ਜਿਨ੍ਹਾਂ ਵਿਚ 3 ਮਰੀਜ਼ਾਂ ਨੇ ਅੰਮ੍ਰਿਤਸਰ ਤੇ 2 ਨੇ ਲੁਧਿਆਣਾ ਵਿਚ ਦਮ ਤੋੜ ਦਿੱਤਾ। ਇਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 157 ਹੋ ਗਈ ਹੈ। ਉੱਥੇ ਹੀ ਸੂਬੇ ਵਿੱਚ ਹੁਣ ਤੱਕ 4266 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨ ਸਭ ਤੋਂ ਵੱਧ 54 ਮਾਮਲੇ ਲੁਧਿਆਣਾ ਦਰਜ ਕੀਤੇ ਗਏ ਹਨ।