Sixteen new corona positive : ਕੋਰੋਨਾ ਦੇ ਵਧਦੇ ਕਹਿਰ ਦੌਰਾਨ ਅੱਜ ਫਾਜ਼ਿਲਕਾ ਜ਼ਿਲੇ ਤੋਂ ਕੋਰੋਨਾ ਦੇ 26 ਜਦਕਿ ਬੁਢਲਾਡਾ ਤੋਂ 3 ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜ਼ਨ ਫਾਜ਼ਿਲਕਾ ਡਾ ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਮਾਮਲਿਆਂ ਵਿਚ ਪਿੰਡ ਡੰਗਰ ਖੇੜਾ ਤੋਂ ਇੱਕ 38 ਸਾਲਾ ਵਿਅਕਤੀ, ਅਬੋਹਰ ਦੀ ਰਹਿਣ ਵਾਲੀ 71 ਸਾਲਾ ਔਰਤ, ਪਿੰਡ ਪੀਰ ਬਖਸ਼ ਚੌਹਾਨ ਜਲਾਲਾਬਾਦ ਦੀ 43 ਸਾਲਾ ਔਰਤ, ਫਾਜ਼ਿਲਕਾ ਤੋਂ ਇਕ 36 ਸਾਲਾ ਅਤੇ 37 ਸਾਲਾ ਵਿਅਕਤੀ ਅਤੇ 30 ਸਾਲ ਉਮਰ ਦੀ ਫਾਜ਼ਿਲਕਾ ਨਿਵਾਸੀ ਔਰਤ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਇਸ ਤੋਂ ਇਲਾਵਾ ਪਿੰਡ ਜਮਾਲ ਕੇ ਦਾ 24 ਸਾਲਾ ਨੌਜਵਾਨ, ਫਾਜ਼ਿਲਕਾ ਤੋਂ 31 ਸਾਲ ਦੇ ਦੋ ਨੌਜਵਾਨ, ਜੰਡ ਵਾਲਾ ਤੋਂ 33 ਸਾਲਾ ਵਿਅਕਤੀ, ਫਾਜ਼ਿਲਕਾ ਦਾ ਹੀ 42 ਸਾਲਾ ਵਿਅਕਤੀ ਤੇ 42 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਜਲਾਬਾਬਾਦ ਦੇ ਇਕ ਵਿਅਕਤੀ ਦੀ ਰਿਪੋਰਟ ਬਠਿੰਡਾ ਵਿਚ ਪਾਜ਼ੀਟਿਵ ਆਈ ਹੈ, ਜਿਸ ਦਾ ਬਠਿੰਡਾ ਜ਼ਿਲੇ ਵਿਚ ਹੀ ਮੈਕਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਡੱਬਵਾਲਾ ਕਲਾਂ, ਫਾਜ਼ਿਲਕਾ, ਜਲਾਲਾਬਾਦ, ਅਬੋਹਰ ਤੋਂ ਹੋਰ ਮਾਮਲੇ ਵੀ ਸਾਹਮਣੇ ਆਏ ਹਨ। ਇਨ੍ਹਾਂ ਮਰੀਜਾਂ ਨੂੰ ਜਲਾਲਾਬਾਦ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ।
ਉਧਰ ਬੁਢਲਾਡਾ ਤੋਂ ਕੋਰੋਨਾ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਇਹ ਤਿੰਨੋਂ ਮਰੀਜ਼ ਸਥਾਨਕ ਸ਼ਹਿਰ ਦੇ ਬਰੇਟਾ ਤੋਂ ਇੰਟਰਸਟੇਟ ਨਾਕੇ ’ਤੇ ਡਿਊਟੀ ਦੇਣ ਵਾਲੇ ਕੋਰੋਨਾ ਪਾਜ਼ੀਟਿਵ ਆਏ ਬੀਐਲਓ ਦੇ ਸੰਪਰਕ ਵਾਲੇ ਹਨ, ਜਿਨ੍ਹਾਂ ਵਿਚੋਂ ਦੋ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਬੁਢਲਾਡਾ ਦੇ ਸਰਕਾਰੀ ਹਸਪਤਾਲ ਬੋਹਾ ਦੇ ਅਧਿਾਪਕ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਮਾਮਲਿਆਂ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 20 ਹੋ ਗਈ ਹੈ।