ਨਵੀਂ ਦਿੱਲੀ – ਫਲਾਈਟ ‘ਚ ਆਏ ਦਿਨ ਕੁੱਝ ਨਾ ਕੁੱਝ ਗੜਬੜੀ ਦੇਖਣ ਨੂੰ ਮਿਲ ਰਹੀ ਹੈ। ਅਜਿਹਾ ਹੀ ਇਕ ਮਾਮਲਾ ਦੁਬਈ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ‘ਚੋਂ ਸਾਹਮਣੇ ਆਇਆ ਹੈ, ਜਿੱਥੇ ਸ਼ਨੀਵਾਰ ਨੂੰ ਫਲਾਈਟ ਵਿੱਚ ਇੱਕ ਸੱਪ ਮਿਲਿਆ। ਏਅਰ ਇੰਡੀਆ ਐਕਸਪ੍ਰੈਸ ਬੋਇੰਗ ਬੀ-737 ਫਲਾਈਟ ਨੇ ਕਾਲੀਕਟ ਤੋਂ ਦੁਬਈ ਲਈ ਸਮਾਂ-ਸਾਰਣੀ ਮੁਤਾਬਕ ਉਡਾਣ ਭਰੀ ਅਤੇ ਦੁਬਈ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਸਟਾਫ ਨੇ ਜਹਾਜ਼ ‘ਤੇ ਸੱਪ ਦੀ ਸੂਚਨਾ ਦਿੱਤੀ।
ਸਿਵਲ ਏਵੀਏਸ਼ਨ ਦੇ ਇੱਕ ਸੀਨੀਅਰ ਡਾਇਰੈਕਟੋਰੇਟ ਜਨਰਲ DGCA ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈਸ B737-800 ਏਅਰਕ੍ਰਾਫਟ VT-AXW ਸੰਚਾਲਿਤ ਫਲਾਈਟ IX-343 ਕਾਲੀਕਟ ‘ਤੋਂ ਦੁਬਈ ਪਹੁੰਚਣ ‘ਤੇ ਇੱਕ ਸੱਪ ਮਿਲਿਆ ਹੈ। ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ ਅਤੇ ਅਗਲੇ ਆਪ੍ਰੇਸ਼ਨ ਤੋਂ ਪਹਿਲਾਂ ਜਹਾਜ਼ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ।
ਇਹ ਵੀ ਪੜ੍ਹੋ: ਸਿੱਪੀ ਸਿੱਧੂ ਕਤਲ ਕੇਸ ‘ਚ ਮੁਲਜ਼ਮ ਕਲਿਆਣੀ ਵੱਲੋਂ ਮੰਗੀ CCTV ਫੁਟੇਜ ਦਾ CBI ਨੇ ਦਿੱਤਾ ਇਹ ਜਵਾਬ
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਵੱਲੋਂ ਘਟਨਾ ਦੀ ਵਿਸਤ੍ਰਿਤ ਜਾਂਚ ਦੇ ਹੁਕਮ ਦਿੱਤੇ ਗਏ ਹਨ। ਹਵਾਬਾਜ਼ੀ ਸੰਸਥਾ ਨੇ ਕਿਹਾ, DGCA ਅਧਿਕਾਰੀ ਏਅਰ ਇੰਡੀਆ ਐਕਸਪ੍ਰੈਸ ਫਲਾਈਟ ਵਿੱਚ ਸੱਪ ਦੀ ਘਟਨਾ ਦੀ ਜਾਂਚ ਕਰ ਰਹੇ ਹਨ। ਦੱਸ ਦੇਈਏ ਕਿ ਇਸ ਘਟਨਾ ‘ਚ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।
ਵੀਡੀਓ ਲਈ ਕਲਿੱਕ ਕਰੋ -: