ਗਰਮੀ ਦੀਆਂ ਛੁੱਟੀਆਂ ਵਿੱਚ ਰੇਲਵੇ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਭਾਰਤੀ ਰੇਲਵੇ ਨੇ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਭਲਕੇ 9 ਜੂਨ ਤੋਂ ਦਰਭੰਗਾ-ਅਜਮੇਰ ਅਤੇ ਜੈਨਗਰ-ਅੰਮ੍ਰਿਤਸਰ ਵਿਚਕਾਰ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਹਫ਼ਤਾਵਾਰੀ ਚੱਲਣ ਵਾਲੀਆਂ ਇਹ ਦੋਵੇਂ ਟਰੇਨਾਂ 8-8 ਯਾਤਰਾਵਾਂ ਕਰਨਗੀਆਂ। ਰੇਲਵੇ ਦੇ ਇਸ ਫੈਸਲੇ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।
ਦਰਭੰਗਾ-ਅਜਮੇਰ ਸਪੈਸ਼ਲ ਟਰੇਨ (05537) 7 ਤੋਂ 28 ਜੂਨ ਤੱਕ ਹਰ ਬੁੱਧਵਾਰ ਦੁਪਹਿਰ 1:15 ਵਜੇ ਦਰਭੰਗਾ ਤੋਂ ਰਵਾਨਾ ਹੋਵੇਗੀ ਅਤੇ ਯਾਤਰਾ ਦੇ ਦੂਜੇ ਦਿਨ ਰਾਤ 9:40 ਵਜੇ ਅਜਮੇਰ ਪਹੁੰਚੇਗੀ। ਵਾਪਸੀ ਦਿਸ਼ਾ ਵਿੱਚ, ਅਜਮੇਰ – ਦਰਭੰਗਾ (05538) 8 ਤੋਂ 29 ਜੂਨ ਤੱਕ ਹਰ ਵੀਰਵਾਰ ਨੂੰ ਰਾਤ 11:25 ਵਜੇ ਅਜਮੇਰ ਤੋਂ ਰਵਾਨਾ ਹੋਵੇਗੀ ਅਤੇ ਤੀਜੇ ਦਿਨ ਸਵੇਰੇ 6:50 ਵਜੇ ਦਰਭੰਗਾ ਪਹੁੰਚੇਗੀ।
ਯਾਤਰੀਆਂ ਲਈ ਇਹ ਸਪੈਸ਼ਲ ਰੇਲਗੱਡੀ ਦੋਵੇਂ ਦਿਸ਼ਾਵਾਂ ਵਿੱਚ ਸੀਤਾਮੜੀ, ਬੈਰਾਗਨੀਆ, ਰਕਸੌਲ, ਨਰਕਟੀਆਗੰਜ, ਕਪਤਾਨਗੰਜ, ਗੋਰਖਪੁਰ, ਖਲੀਲਾਬਾਦ, ਬਸਤੀ ਗੋਂਡਾ, ਸੀਤਾਪੁਰ, ਸ਼ਾਹਜਹਾਂਪੁਰ, ਮਥੁਰਾ, ਅਛਨੇਰਾ, ਬਾਂਦੀਕੁਈ, ਜੈਪੁਰ ਅਤੇ ਕਿਸ਼ਨਗੜ੍ਹ ਸਟੇਸ਼ਨਾਂ ‘ਤੇ ਰੁਕੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਦਾ ਬਾਰਡਰ ਏਰੀਆ ਤੇ ਦੌਰਾ, ਸਰਹੱਦ ਨੇੜੇ ਰਹਿੰਦੇ ਪਰਿਵਾਰਾਂ ਨਾਲ ਕਰਨਗੇ ਗੱਲਬਾਤ
ਇਸੇ ਤਰ੍ਹਾਂ ਜੈਨਗਰ-ਅੰਮ੍ਰਿਤਸਰ ਸਪੈਸ਼ਲ ਟਰੇਨ (05267) 9 ਤੋਂ 30 ਜੂਨ ਤੱਕ ਹਰ ਸ਼ੁੱਕਰਵਾਰ ਸ਼ਾਮ 7:00 ਵਜੇ ਜੈਨਗਰ ਤੋਂ ਰਵਾਨਾ ਹੋਵੇਗੀ ਅਤੇ ਤੀਜੇ ਦਿਨ 1:25 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਵਿੱਚ, ਅੰਮ੍ਰਿਤਸਰ-ਜੈਨਗਰ ਸਪੈਸ਼ਲ ਟਰੇਨ (05268) 11 ਜੂਨ ਤੋਂ 2 ਜੁਲਾਈ ਤੱਕ ਹਰ ਐਤਵਾਰ ਸਵੇਰੇ 4:25 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 1:10 ਵਜੇ ਜੈਨਗਰ ਪਹੁੰਚੇਗੀ।
ਇਹ ਸਪੈਸ਼ਲ ਟਰੇਨ ਯਾਤਰੀਆਂ ਲਈ ਮਧੂਬਨੀ, ਦਰਭੰਗਾ, ਸਮਸਤੀਪੁਰ, ਮੁਜ਼ੱਫਰਪੁਰ, ਹਾਜੀਪੁਰ, ਛਪਰਾ, ਗੋਰਖਪੁਰ, ਬਸਤੀ, ਗੋਂਡਾ, ਸੀਤਾਪੁਰ, ਮੁਰਾਦਾਬਾਦ, ਗਾਜ਼ੀਆਬਾਦ, ਦਿੱਲੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਟੇਸ਼ਨਾਂ ‘ਤੇ ਰੁਕੇਗੀ।
ਵੀਡੀਓ ਲਈ ਕਲਿੱਕ ਕਰੋ -: