ਦੁਬਈ ਤੋਂ ਕੋਚੀ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਦਾ ਟਾਇਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। 4 ਜੁਲਾਈ ਨੂੰ ਬੋਇੰਗ 737 ਫਲਾਈਟ ਐਸਜੀ-17 ਦੁਬਈ ਤੋਂ ਕੋਚੀ ਪਹੁੰਚੀ। ਹਾਲਾਂਕਿ ਲੈਂਡਿੰਗ ਸੁਰੱਖਿਅਤ ਤਰੀਕੇ ਨਾਲ ਹੋਈ ਹੈ। ਸਾਰੇ ਯਾਤਰੀ ਸੁਰੱਖਿਅਤ ਹਨ। ਇਸ ਕਾਰਨ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸਾ ਮੰਗਲਵਾਰ ਨੂੰ ਕੋਚੀ ਵਿੱਚ ਫਲਾਈਟ ਦੇ ਲੈਂਡਿੰਗ ਦੌਰਾਨ ਹੋਇਆ ਹੈ।
ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਦੁਬਈ ਤੋਂ ਆ ਰਹੇ ਸਪਾਈਸ ਜੈੱਟ ਬੋਇੰਗ-737 ਨੇ ਕੋਚੀ ਲਈ ਉਡਾਣ ਭਰੀ ਸੀ। ਇੱਥੇ ਉਸ ਨੂੰ ਸੁਰੱਖਿਅਤ ਉਤਾਰਿਆ ਗਿਆ। ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ 4 ਜੁਲਾਈ ਨੂੰ ਸਪਾਈਸਜੈੱਟ ਬੋਇੰਗ 737 ਫਲਾਈਟ ਐਸਜੀ-17 ਨੂੰ ਦੁਬਈ (DXB)- ਕੋਚੀ ਲਈ ਸੰਚਾਲਿਤ ਕੀਤਾ ਗਿਆ ਸੀ। ਉਡਾਣ ਭਰਨ ਤੋਂ ਬਾਅਦ ਪਤਾ ਲੱਗਾ ਕਿ ਜਹਾਜ਼ ਦਾ ਟਾਇਰ ਨੰਬਰ ਦੋ ਫਟ ਗਿਆ ਸੀ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਕ੍ਰਿਕਟਰ ਦੀ ਗੱਡੀ ਨੂੰ ਕੈਂਟਰ ਨੇ ਮਾਰੀ ਟੱਕਰ, ਹਾਦਸੇ ‘ਚ ਵਾਲ-ਵਾਲ ਬਚੀ ਜਾਨ
ਏਅਰਲਾਈਨਜ਼ ਮੁਤਾਬਕ ਫਲਾਈਟ ਦੇ ਦੌਰਾਨ ਅਤੇ ਬਾਅਦ ਵਿੱਚ ਸਾਰੇ ਸਿਸਟਮ ਮਾਪਦੰਡ ਆਮ ਸਨ ਅਤੇ ਲੈਂਡਿੰਗ ਨਿਰਵਿਘਨ ਸੀ। ਲੈਂਡਿੰਗ ਵੀ ਤੈਅ ਸੀ। ਫਿਲਹਾਲ ਟਾਇਰ ਫਟਣ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦੇਸ਼ ‘ਚ ਸਪਾਈਸ ਜੈੱਟ ਦੀਆਂ ਸਭ ਤੋਂ ਜ਼ਿਆਦਾ ਉਡਾਣਾਂ ‘ਚ ਖਰਾਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: