ਵੰਦੇ ਭਾਰਤ ਰੇਲਗੱਡੀ ਦੇ ਪੱਥਰਬਾਜ਼ੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸ਼ਨੀਵਾਰ ਨੂੰ ਧਾਰਵਾੜ-ਬੈਂਗਲੁਰੂ ਐਕਸਪ੍ਰੈਸ ਨੂੰ ਨਿਸ਼ਾਨਾ ਬਣਾਇਆ ਗਿਆ। ਪੱਥਰਬਾਜ਼ੀ ਦੀ ਘਟਨਾ ਦੇਵਨਗਰੀ ਰੇਲਵੇ ਸਟੇਸ਼ਨ ਨੇੜੇ ਵਾਪਰੀ। ਇਸ ਟਰੇਨ ਨੂੰ ਹਾਲ ਹੀ ਵਿੱਚ ਪੀਐਮ ਮੋਦੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਰੇਲਵੇ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ਨੀਵਾਰ ਤੜਕੇ 3.30 ਤੋਂ 4 ਵਜੇ ਦੇ ਕਰੀਬ ਜਿਵੇਂ ਹੀ ਟਰੇਨ ਦੇਵਗਿਰੀ ਸਟੇਸ਼ਨ ਤੋਂ ਰਵਾਨਾ ਹੋ ਕੇ ਕੁਝ ਹੀ ਦੂਰੀ ‘ਤੇ ਪਹੁੰਚੀ ਸੀ ਕਿ ਟਰੇਨ ‘ਤੇ ਪਥਰਾਅ ਕੀਤਾ ਗਿਆ। ਪੱਥਰਬਾਜ਼ੀ ਨਾਲ ਰੇਲ ਗੱਡੀ ਦੇ ਚੇਅਰਕਾਰ ਕੰਪਾਰਟਮੈਂਟ (C4 ਕੋਚ) ਦੀ ਖਿੜਕੀ ਦੇ ਬਾਹਰੀ ਹਿੱਸੇ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ। ਦੱਖਣੀ ਪੱਛਮੀ ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਥਰਾਅ ‘ਚ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਟਰੇਨ ਆਪਣੇ ਨਿਰਧਾਰਿਤ ਸਮੇਂ ‘ਤੇ 7.25 ‘ਤੇ ਮੰਜ਼ਿਲ ‘ਤੇ ਪਹੁੰਚ ਗਈ।
ਰੇਲਵੇ ਦੇ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਸੁਰੱਖਿਆ ਬਲ (RPF) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੇਲਵੇ ਅਧਿਕਾਰੀ ਨੁਕਸਾਨ ਅਤੇ ਮੁਰੰਮਤ ਦੀ ਲਾਗਤ ਦਾ ਮੁਲਾਂਕਣ ਕਰਨਗੇ। ਰੇਲਗੱਡੀ ਦਾ ਮੁਢਲਾ ਰੱਖ-ਰਖਾਅ KSR ਬੈਂਗਲੁਰੂ ਰੇਲਵੇ ਸਟੇਸ਼ਨ ‘ਤੇ ਹੁੰਦਾ ਹੈ। ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ, RPF ਨੇ ਰੇਲਵੇ ਐਕਟ ਦੀ ਧਾਰਾ 153 ਦੇ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪਲਵਲ ‘ਚ ਸ਼ਰਧਾਲੂਆਂ ਦੀ ਬੱਸ ਨੂੰ ਕੈਂਟਰ ਨੇ ਮਾਰੀ ਟੱਕਰ, 2 ਲੋਕਾਂ ਦੀ ਮੌ.ਤ, 10 ਜ਼ਖਮੀ
ਦੱਸ ਦੇਈਏ ਕਿ 28 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਅਤੇ ਧਾਰਵਾੜ ਵਿਚਕਾਰ ਅਰਧ-ਹਾਈ-ਸਪੀਡ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕਰਨਾਟਕ ਵਿੱਚ ਵੰਦੇ ਭਾਰਤ ਐਕਸਪ੍ਰੈਸ ਨੂੰ ਤੀਜੀ ਵਾਰ ਪੱਥਰਬਾਜ਼ਾਂ ਨੇ ਨਿਸ਼ਾਨਾ ਬਣਾਇਆ ਹੈ। 26 ਫਰਵਰੀ ਨੂੰ ਹੀ ਮੈਸੂਰ-ਚੇਨਈ ਵੰਦੇ ਭਾਰਤ ਐਕਸਪ੍ਰੈਸ ‘ਤੇ ਪਥਰਾਅ ਹੋਇਆ ਸੀ। ਇਹ ਘਟਨਾ ਕ੍ਰਿਸ਼ਨਰਾਜਪੁਰਮ-ਬੈਂਗਲੁਰੂ ਛਾਉਣੀ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰੀ। ਇਸ ਘਟਨਾ ਵਿਚ ਵੀ ਕੋਈ ਜ਼ਖਮੀ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -: