ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸ਼ਾਮਲ ਸ਼ਾਰਪ ਸ਼ੂਟਰ ਮਾਨਪ੍ਰੀਤ ਮੰਨੂ ਕੁੱਸਾ ਤੇ ਜਗਰੂਪ ਰੂਪਾ ਨਾਲ ਪੁਲਿਸ ਦਾ ਐਨਕਾਊਂਟਰ ਜਾਰੀ ਹੈ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਸੁਨਸਾਨ ਇਲਾਕੇ ਵਿੱਚ ਬਣੀ ਇੱਕ ਪੁਰਾਣੀ ਹਵੇਲੀ ਵਿੱਚ ਗੈਂਗਸਟਰ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਲੂਕੇ ਬੈਠੇ ਸਨ। ਇਥੇ ਤੁਹਾਨੂੰ ਦੱਸ ਰਹੇ ਹਾਂ ਇੱਕ ਆਮ ਜਿਹੇ ਮੁੰਡੇ ਮੰਨੂ ਦੇ ਮੰਨੂ ਕੁੱਸਾ ਸ਼ਾਰਪ ਸ਼ੂਟਰ ਬਣਨ ਦੀ ਕਹਾਣੀ।
ਜ਼ਿਲ੍ਹਾ ਮੋਗਾ ਦੇ ਨੇੜਲੇ ਪਿੰਡ ਕੁੱਸਾ ਦਾ ਰਹਿਣ ਵਾਲਾ 28 ਸਾਲਾਂ ਮੰਨੂ, ਜਿਸ ਨੂੰ ਅਪਰਾਧ ਦੀ ਦੁਨੀਆ ਵਿੱਚ ਮਨੁ ਕੁੱਸਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਨੇ ਆਪਣੇ ਹੀ ਪਿੰਡ ਕੁੱਸਾ ਦੇ ਲੋਕਾਂ ਵੱਲੋਂ ਲਗਾਤਾਰ ਸਰੀਰਕ ਤੇ ਮਾਨਸਿਕ ਤੌਰ ‘ਤੇ ਦਿੱਤੇ ਜਾ ਰਹੇ ਤਸ਼ੱਦਦ ਤੋਂ ਨਾਰਾਜ਼ ਹੋ ਕੇ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਮੰਨੂ ਕੁੱਸਾ ‘ਤੇ ਦੋ ਕਤਲਾਂ ਦੇ ਕਥਿਤ ਦੋਸ਼ ਲੱਗੇ ਹਨ।
ਇਹ ਵੀ ਪੜ੍ਹੋ : ‘ਵਿੱਕੀ ਦੇ ਕਤਲ ਤੋਂ ਪਹਿਲਾਂ ਹੀ ਮਿਲ ਰਹੀਆਂ ਸੀ ਧਮਕੀਆਂ’, ਸਿੱਧੂ ਮੂਸੇਵਾਲਾ ਦੇ ਕਰੀਬੀ ਸ਼ਗਨਪ੍ਰੀਤ ਵੱਲੋਂ ਵੱਡੇ ਖੁਲਾਸੇ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲੇ ਕਤਲ ਮਾਮਲੇ ਵਿੱਚ ਜਦੋਂ ਹਮਲਾਵਰਾਂ ਮੰਨੂ ਕੁੱਸਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਬਚਾਅ ਵਿੱਚ ਨਲਕੇ ਦੀ ਹੱਥੀ ਨਾਲ ਜ਼ਬਰਦਸਤ ਹਮਲਾ ਕਰਨ ਦੌਰਾਨ ਮੰਨੂ ਹੱਥੋਂ ਇੱਕ ਹੋਰ ਕਤਲ ਹੋ ਗਿਆ। ਇਸ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਮਨੁ ਜਦੋਂ ਜੇਲ੍ਹ ਤੋਂ ਪੈਰੋਲ ‘ਤੇ ਬਾਹਰ ਆਇਆ ਤਾਂ ਉਸ ਨੇ ਬਾਹਰ ਆ ਕੇ ਨਾਜਾਇਜ਼ ਦੇਸੀ ਕੱਟੇ ਨਾਲ ਦੂਜੇ ਨੌਜਵਾਨ ਦਾ ਕਤਲ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਮਾਰੇ ਗਏ ਇਹ ਦੋਵੇਂ ਨੌਜਵਾਨ ਮੰਨੂ ਨੂੰ ਅਪਰਾਧ ਦੀ ਦੁਨੀਆ ਵਿੱਚ ਜਾਣ ਤੋਂ ਪਹਿਲਾਂ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਸਨ। ਦੋ ਕਤਲ ਦੇ ਮਾਮਲਿਆਂ ਤੇ ਜੇਲ੍ਹ ਵਿੱਚ ਅਪਰਾਧੀਆਂ ਨਾਲ ਹੋਏ ਤਾਲਮੇਲ ਤੋਂ ਬਾਅਦ ਪਿੰਡ ਕੁੱਸਾ ਦਾ ਆਮ ਮੰਨੂ ਦਾ ਨਾਂ ਨੌਜਵਾਨ ਗੈਂਗਸਟਰ ਮਨੁ ਕੁੱਸਾ ਦੇ ਨਾਂ ਨਾਲ ਮਸ਼ਹੂਰ ਹੋ ਗਿਆ, ਜਿਸ ਦਾ ਅੱਜ ਪੁਲਿਸ ਵੱਲੋਂ ਐਨਕਾਊਂਟਰ ਜਾਰੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।