ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਜਾਰੀ ਕੀਤੇ ਗਏ ਢਾਂਚੇ ਵਿੱਚ ਅਹੁਦੇਦਾਰ ਅਤੇ ਵੱਖ-ਵੱਖ ਜ਼ਿਲ੍ਹਿਾਂ ਦੇ ਪ੍ਰਧਾਨ ਸ਼ਾਮਲ ਹਨ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਪਾਰਟੀ ਨਾਲ ਜੁੜੇ ਸਾਬਕਾ ਸੈਨਿਕਾਂ ਨੂੰ ਇਸ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਰਿਟਾ. ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਮੰਤਰੀ, ਰਿਟਾ. ਕਰਨਲ ਜਸਵੰਤ ਸਿੰਘ ਬਰਾੜ ਚੰਡੀਗੜ੍ਹ ਅਤੇ ਰਿਟਾ. ਕੈਪਟਨ ਸਰਦਾਰਾ ਸਿੰਘ ਨਵਾਂਸ਼ਹਿਰ ਦਾ ਵਿੰਗ ਦਾ ਸਰਪ੍ਰਸਤ ਬਣਾਇਆ ਗਿਆ ਹੈ। ਰਿਟਾ. ਚੀਫ ਇੰਜਨੀਅਰ ਨਰਿੰਦਰ ਸਿੰਘ ਸਿੱਧੂ ਬਟਾਲਾ ਨੂੰ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ।
ਜਿਨ੍ਹਾਂ ਸਾਬਕਾ ਫੌਜੀ ਵੀਰਾਂ ਨੂੰ ਇਸ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਰਿਟਾ. ਕੈਪਟਨ ਪ੍ਰੀਤਮ ਸਿੰਘ ਲੁਧਿਆਣਾ, ਰਿਟਾ. ਵਾਰੰਟ ਅਫਸਰ ਗੁਰਮੇਲ ਸਿੰਘ ਸੰਗਤਪੁਰਾ ਮੈਂਬਰ ਐਸ.ਜੀ.ਪੀ.ਸੀ ਅਤੇ ਰਿਟਾ. ਇੰਜਨੀਅਰ ਰਣਜੀਤ ਸਿੰਘ ਸਿੱਧੂ ਮੋਹਾਲੀ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਰਿਟਾ. ਸੂਬੇਦਾਰ ਮੇਜਰ ਅਮਰਜੀਤ ਸਿੰਘ ਦਰਾਜ ਅਤੇ ਰਿਟਾ. ਸੂਬੇਦਾਰ ਰੋਸ਼ਨ ਸਿੰਘ ਨਾਭਾ ਨੂੰ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਰਿਟਾ. ਲੈਫਟੀਨੈਂਟ ਭੋਲਾ ਸਿੰਘ ਸਿੱਧੂ ਬਰਨਾਲ ਨੂੰ ਵਿੰਗ ਦਾ ਕੈਸ਼ੀਅਰ ਅਤੇ ਰਿਟਾ ਕਰਨਲ ਸੁਰਜੀਤ ਸਿੰਘ ਚੀਮਾ ਸੰਗਰੂਰ ਨੂੰ ਲੀਗਲ ਐਡਵਾਈਜਰ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਾਬਕਾ ਫੌਜੀ ਵੀਰਾਂ ਨੂੰ ਵਿੰਗ ਦਾ ਮੀਤ ਪ੍ਹਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਰਿਟਾ. ਕੈਪਟਨ ਤੇਜਾ ਸਿੰਘ ਸਰਦੂਲਗੜ੍ਹ, ਰਿਟਾ. ਕੈਪਟਨ ਜਸਵੰਤ ਸਿੰਘ ਬਾਜਵਾ ਅਮਲੋਹ, ਰਿਟਾ. ਹਰਵਿੰਦਰ ਸਿੰਘ ਖੇੜਾ ਅੰਮ੍ਰਿਤਸਰ, ਰਿਟਾ ਸੂਬੇਦਾਰ ਗੁਰਨਾਹਰ ਸਿੰਘ ਪਟਿਆਲਾ, ਰਿਟਾ. ਚੀਫ ਇੰਜਨੀਅਰ ਇਕਬਾਲ ਸਿੰਘ ਚੰਡੀਗੜ੍ਹ, ਰਿਟਾ. ਸੂਬੇਦਾਰ ਸੌਦਾਗਰ ਸਿੰਘ ਹਮੀਦੀ ਅਤੇ ਰਿਟਾ. ਸਾਰਜੈਂਟ ਪ੍ਰੀਤਮ ਸਿੰਘ ਮੋਗਾ ਦੇ ਨਾਮ ਸ਼ਾਮਲ ਹਨ।
ਇਸੇ ਤਰ੍ਹਾਂ ਰਿਟਾ. ਹਵਾਲਦਾਰ ਮੇਘਾ ਸਿੰਘ ਬੁਢਲਾਢਾ, ਰਿਟਾ. ਹਵਾਲਦਾਰ ਅਵਤਾਰ ਸਿੰਘ ਮਾਜਰੀ ਲੁਧਿਆਣਾ, ਰਿਟਾ. ਹਵਾਲਦਾਰ ਮੇਜਰ ਸਿੰਘ ਸਿੱਧੂ ਗਹਿਲ, ਰਿਟਾ ਵਾਰੰਟ ਅਫਸਰ ਅਵਤਾਰ ਸਿੰਘ ਭੂਰੇ ਕੁੱਬੇ, ਰਿਟਾ. ਸੂਬੇਦਾਰ ਚਰਨ ਸਿੰਘ ਧਰਮਕੋਟ, ਰਿਟਾ. ਸਾਰਜੈਂਟ ਅਜੈਬ ਸਿੰਘ ਰਟੌਲ ਪਟਿਆਲਾ ਅਤੇ ਰਿਟਾ. ਸੂਬੇਦਾਰ ਨਾਜਰ ਸਿੰਘ ਗਿੱਲ ਕਲਾਂ ਨੂੰ ਸਾਬਕਾ ਸੈਨਿਕ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਰਿਟਾ. ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ, ਰਿਟਾ. ਕੈਪਟਨ ਨਿਸ਼ਾਨ ਸਿੰਘ ਸਰਦੂਲਗੜ੍ਹ, ਰਿਟਾ ਸੂਬੇਦਾਰ ਸਰਬਜੀਤ ਸਿੰਘ ਪੰਡੋਰੀ, ਰਿਟਾ. ਸੂਬੇਦਾਰ ਬਲਦੇਵ ਸਿੰਘ ਬੁਢਲਾਡਾ, ਰਿਟਾ. ਹਵਾਲਦਾਰ ਦੀਦਾਰ ਸਿੰਘ ਗੁਰਦਾਸਪੁਰ, ਰਿਟਾ. ਨਾਇਕ ਜਸਪਾਲ ਸਿੰਘ ਰਾਮਪੁਰਾ ਅਤੇ ਰਿਟਾ. ਹਵਾਲਦਾਰ ਗੁਰਜੰਟ ਸਿੰਘ ਫਾਜ਼ਿਲਕਾ ਨੂੰ ਵਿੰਗ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਜਿਨ੍ਹਾਂ ਸਾਬਕਾ ਸੈਨਿਕ ਆਗੂਆਂ ਨੂੰ ਵਿੰਗ ਦਾ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਰਿਟਾ. ਕੈਪਟਨ ਵਿਕਰਮ ਸਿੰਘ ਮਾਂਗੇਵਾਲ, ਰਿਟਾ. ਸੂਬੇਦਾਰ ਹਰਦੀਪ ਸਿੰਘ ਕਾਲੇਕਾ ਮੋਗਾ, ਰਿਟਾ. ਹਵਾਲਦਾਰ ਹਰਿੰਦਰ ਸਿੰਘ ਅੰਮ੍ਰਿਤਸਰ, ਰਿਟਾ. ਹਵਾਲਦਾਰ ਬੇਅੰਤ ਸਿੰਘ ਨਵਾਂਸਹਿਰ, ਰਿਟਾ. ਹਵਾਲਦਾਰ ਸੁਰਜੀਤ ਮਸੀਹ, ਰਿਟਾ. ਹਵਾਲਦਾਰ ਅਜੈਬ ਸਿੰਘ ਉਗਰਾਹਾਂ ਅਤੇ ਰਿਟਾ. ਹਵਾਲਦਾਰ ਪਿਆਰ ਸਿੰਘ ਪਟਿਆਲਾ ਦੇ ਨਾਮ ਸ਼ਾਮਲ ਹਨ।
ਜ਼ਿਲ੍ਹਾ ਪ੍ਰਧਾਨ ਸਹਿਬਾਨ
ਡਾ. ਚੀਮਾ ਨੇ ਦੱਸਿਆ ਕਿ ਜਿਨ੍ਹਾਂ ਸਾਬਕਾ ਸੈਨਿਕ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਰਿਟਾ. ਕੈਪਟਨ ਈਸ਼ਬਰ ਸਿੰਘ ਸੰਧੂ ਨੂੰ ਅੰਮਿਤਸਰ ਦਿਹਾਤੀ, ਰਿਟਾ. ਵਾਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ ਨੂੰ ਜਿਲਾ ਬਰਨਾਲਾ ਅਤੇ ਰਿਟਾ. ਕੈਪਟਨ ਵਿਕਰਮ ਸਿੰਘ ਨੂੰ ਬਰਨਾਲਾ ਦਾ ਸਰਪ੍ਰਸਤ, ਰਿਟਾ ਸੂਬੇਦਾਰ ਮੇਜਰ ਜਸਵੀਰ ਸਿੰਘ ਭੜੀ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਰਿਟਾ. ਕੈਪਟਨ ਜਸਵੰਤ ਸਿੰਘ ਨੂੰ ਜ਼ਿਲ੍ਹਾ ਹੁਸ਼ਿਆਰੁਪਰ, ਰਿਟਾ. ਸੂਬੇਦਾਰ ਦਰਸ਼ਨ ਸਿੰਘ ਭੱਟੀ ਨੂੰ ਜ਼ਿਲ੍ਹਾ ਫਰੀਦਕੋਟ, ਰਿਟਾ. ਕੈਪਟਨ ਲਖਵਿੰਦਰ ਸਿੰਘ ਨੂੰ ਜ਼ਿਲ੍ਹਾ ਕਪੂਰਥਲਾ, ਰਿਟਾ. ਸੂਬੇਦਾਰ ਅਨੂਪ ਸਿੰਘ ਨੂੰ ਲੁਧਿਆਣਾ ਸ਼ਹਿਰੀ, ਰਿਟਾ. ਸੂਬੇਦਾਰ ਮੇਜਰ ਗੁਰਮੀਤ ਸਿੰਘ ਤਲਵੰਡੀ ਨੂੰ ਜ਼ਿਲ੍ਹਾ ਮੋਗਾ, ਰਿਟਾ. ਕੈਪਟਨ ਗੁਰਮੀਤ ਸਿੰਘ ਤਾਜਪੁਰ ਨੂੰ ਜ਼ਿਲ੍ਹਾ ਰੋਪੜ, ਰਿਟਾ. ਕੈਪਟਨ ਜਗਰੂਪ ਸਿੰਘ ਸਿੱਧੂ ਨੂੰ ਜ਼ਿਲ੍ਹਾ ਸੰਗਰੂਰ, ਰਿਟਾ. ਕੈਪਟਨ ਲੱਖਾ ਸਿੰਘ ਨੂੰ ਪੁਲਿਸ ਜ਼ਿਲ੍ਹਾ ਬਟਾਲਾ, ਰਿਟਾ. ਕੈਪਟਨ ਪਰਗਟ ਸਿੰਘ ਢਿੱਲੋਂ ਨੂੰ ਤਰਨਤਾਰਨ, ਰਿਟਾ. ਕੈਪਟਨ ਬਲਦੇਵ ਸਿੰਘ ਅਟਾਰੀ ਨੂੰ ਸ੍ਰੀ ਮੁਕਤਸਰ ਸਾਹਿਬ, ਰਿਟਾ. ਕੈਪਟਨ ਗੁਲਜ਼ਾਰ ਸਿੰਘ ਸਰਦੂਲਗੜ੍ਹ ਨੂੰ ਜ਼ਿਲ੍ਹਾ ਮਾਨਸਾ, ਰਿਟਾ. ਕੈਪਟਨ ਖੁਸ਼ਵੰਤ ਸਿੰਘ ਢਿੱਲੋਂ ਨੂੰ ਪਟਿਆਲਾ ਦਿਹਾਤੀ, ਰਿਟਾ. ਸੂਬੇਦਾਰ ਬਲਦੇਵ ਸਿੰਘ ਨੂੰ ਬਠਿੰਡਾ ਸ਼ਹਿਰੀ, ਰਿਟਾ. ਕੈਪਟਨ ਗੁਰਪਾਲ ਸਿੰਘ ਮਜਾਰੀ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਰਿਟਾ. ਕੈਪਟਨ ਬਲੋਰਾ ਸਿੰਘ ਨੂੰ ਪੁਲਿਸ ਜ਼ਿਲ੍ਹਾ ਜਗਰਾਉਂ ਦਾ ਪ੍ਰਧਾਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਰੇੜਕਾ ਜਾਰੀ- ਵਿਧਾਇਕ ਪਰਗਟ ਸਿੰਘ ਨੇ CM ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ, ਸਿੱਧੂ ਨੇ ਪੋਸਟਰ ਵਾਰ ‘ਤੇ ਦਿੱਤਾ ਵੱਡਾ ਬਿਆਨ
ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਾਕੀ ਜਥੇਬੰਦਕ ਢਾਂਚੇ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।