ਪਿਤਾ ਦੇ ਮੋਢਿਆਂ ‘ਤੇ ਚੜ੍ਹ ਕੇ ਇੱਕ ਬੱਚਾ ਪੂਰੀ ਜ਼ਿੰਦਗੀ ਦੇ ਅਨਮੋਲ ਪਲਾਂ ਦਾ ਆਨੰਦ ਮਾਣਦਾ ਹੈ। ਉਸ ਦੇ ਪਿਆਰ ਦਾ ਨਿੱਘ ਉਸ ਦੇ ਕੋਲ ਹੋਣ ਦਾ ਅਹਿਸਾਸ ਬੱਚੇ ਨੂੰ ਇੱਕ ਵੱਖਰੀ ਹੀ ਤਾਕਤ ਦਿੰਦਾ ਹੈ। ਪਿਤਾ ਹੀ ਬੱਚੇ ਨੂੰ ਸਮਾਜ ਵਿੱਚ ਮੁਸੀਬਤਾਂ ਦਾ ਸਾਹਮਣਾ ਕਰਨਾ ਸਿਖਾਉਂਦਾ ਹੈ। ਜੂਨ ਦੇ ਤੀਸਰੇ ਐਤਵਾਰ ਨੂੰ ਪਿਤਾ ਲਈ ਪਿਆਰ ਪ੍ਰਗਟਾਉਣ ਲਈ ‘ਫਾਦਰਸ ਡੇ’ ਮਨਾਇਆ ਜਾਂਦਾ ਹੈ।
ਅੱਜ ਪਿਤਾ ਦਿਵਸ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਆਪਣੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਲਈ ਆਪਣੇ ਪਿਆਰ ਤੇ ਪਿਤਾ ਨੂੰ ਆਪਣਾ ਪ੍ਰੇਰਣਾ ਸਰੋਤ ਦੱਸਿਆ। ਉਨ੍ਹਾਂ ਆਪਣੇ ਪਿਤਾ ਸਮੇਤ ਸਾਰੇ ਪਿਤਾਵਾਂ ਨੂੰ ਇਸ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਤੇ ਆਪਣੇ ਪਿਤਾ ਦੀ ਲੰਮੀ, ਖੁਸ਼ਹਾਲ ਤੇ ਸਿਹਤਮੰਦ ਜ਼ਿੰਦਗੀ ਦੀ ਅਰਦਾਸ ਕੀਤੀ।
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਮੇਰੀ ਪੂਰੀ ਜ਼ਿੰਦਗੀ ਵਿੱਚ ਮੇਰੇ ਲਈ ਪ੍ਰੇਰਣਾ ਅਤੇ ਸ਼ਕਤੀ ਦਾ ਸਭ ਤੋਂ ਵੱਡਾ ਸਰੋਤ ਮੇਰੇ ਪਿਤਾ ਜੀ ਰਹੇ ਹਨ। ਉਨ੍ਹਾਂ ਨਾਲ ਬਿਤਾਇਆ ਹਰ ਪਲ ਨਿਮਰਤਾ, ਇਮਾਨਦਾਰੀ ਅਤੇ ਕੁਰਬਾਨੀ ਦੇ ਇੱਕ ਸਬਕ ਵਾਂਗ ਬੀਤਿਆ ਹੈ। ਕਥਨੀ ਦੇ ਨਾਲ-ਨਾਲ ਕਰਨੀ ਵਿੱਚ ਵੀ ਉਨ੍ਹਾਂ ਨੂੰ ਉਸੇ ਭਾਵਨਾ ਨਾਲ ਅਗਵਾਈ ਕਰਦੇ ਦੇਖਣਾ, ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਅਸੀਸ ਰਹੀ।
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਕੈਪਟਨ ‘ਤੇ ਬੋਲਿਆ ਹਮਲਾ, ‘ਗਿਰਗਿਟ’ ਨਾਲ ਤੁਲਨਾ ਕਰ ਕਹਿ ਦਿੱਤੀ ਇਹ ਵੱਡੀ ਗੱਲ
ਉਨ੍ਹਾਂ ਅੱਗੇ ਲਿਖਿਆ ਬਾਦਲ ਸ੍ਹਾਬ ਮੇਰੇ ਪਿਤਾ ਹੀ ਨਹੀਂ, ਦੁਨੀਆ ਭਰ ਵਿੱਚ ਵੱਸੇ ਹਜ਼ਾਰਾਂ ਪੰਜਾਬੀਆਂ ਲਈ ਮਾਰਗ ਦਰਸ਼ਕ ਅਤੇ ਪਿਤਾ ਵਰਗਾ ਸਥਾਨ ਰਖਦੇ ਹਨ।