ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਸੁਖਬੀਰ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਗੁੰਮਰਾਹ ਮਿਜ਼ਾਈਲ ਦੱਸਿਆ ਜੋ ਕਿ ਕਿਸੇ ਦੇ ਕੰਟਰੋਲ ਵਿੱਚ ਨਹੀਂ ਹੈ ਅਤੇ ਜੋ ਆਪਣੇ ਆਪ ਸਮੇਤ ਕਿਸੇ ਵੀ ਦਿਸ਼ਾ ਵਿੱਚ ਮਾਰ ਸਕਦਾ ਹੈ। ਸੁਖਬੀਰ ਨੇ ਕਿਹਾ ਕਿ ਅੱਜ ਪੰਜਾਬ ਨੂੰ ਐਕਟਿੰਗ ਕਰਨ ਵਾਲੇ ਨਹੀਂ, ਸਗੋਂ ਸੂਬੇ ਦੇ ਵਿਕਾਸ ਬਾਰੇ ਸੋਚਣ ਵਾਲੇ ਦੀ ਲੋੜ ਹੈ।
ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਦਾ ਰੁਤਬਾ ਹਾਸਲ ਦੀ ਜੁਗਤ ਵਿੱਚ ਲੱਗੇ ਨਵਜੋਤ ਸਿੰਘ ਸਿੱਧੂ ਦ ਕੱਲ੍ਹ ਕਾਫੀ ਕਿਰਕਰੀ ਹੋ। ਸਿੱਧੂ ਦੇ ਕਰੀਬੀ ਦੋਸਤਾਂ ਨੇ ਸੋਮਵਾਰ ਨੂੰ ਮੀਡੀਆ ਵਿਚ ਇਹ ਖ਼ਬਰ ਫੈਲਾਈ ਕਿ ਨਵਜੋਤ ਸਿੱਧੂ ਨੂੰ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਮਿਲਣ ਲਈ ਬੁਲਾਇਆ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਮੀਡੀਆ ਗੱਲਬਾਤ ਦੌਰਾਨ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸਿੱਧੂ ਨੂੰ ਮਿਲਣ ਲਈ ਨਹੀਂ ਬੁਲਾਇਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੂਸਰੀ ਵਾਰ ਹਾਈਕਮਾਨ ਦੀ ਤਿੰਨ ਮੈਂਬਰੀ ਕਮੇਟੀ ਨੂੰ ਮਿਲਣ ਲਈ ਗਏ ਸਨ। ਵਿਵਾਦ ਦਾ ਮੁੱਖ ਕਾਰਨ ਸਿੱਧੂ ਵੱਲੋਂ ਕੈਪਟਨ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਣਾ ਹੈ। ਇਹ ਮੰਨਿਆ ਜਾਂਦਾ ਸੀ ਕਿ ਹਾਈਕਮਾਨ ਦੋਵਾਂ ਨੂੰ ਬੁਲਾਵੇਗੀ ਅਤੇ ਵਿਵਾਦ ਸੁਲਝਾ ਦੇਵੇਗੀ, ਪਰ ਉਲਟ ਹੋਇਆ। ਸਿਰਫ ਕੈਪਟਨ ਨੂੰ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਦੀ ਗੱਲ ਸੁਣੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਬੰਦ ਪਏ ਰਿਲਾਇੰਸ ਰੀਟੇਲ ਸਟੋਰਾਂ ਕਰਕੇ ਮੁਸੀਬਤ ‘ਚ ਫਸੇ ਦੁਕਾਨਦਾਰ, ਕੈਪਟਨ ਕੋਲ ਜਾ ਕੇ ਲਾਉਣਗੇ ਗੁਹਾਰ