ਬੀਤੇ ਦਿਨੀਂ ਸਰਬਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਤੋਂ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਬਣਨ ਦੇ ਬਾਅਦ ਅੱਜ ਅਕਾਲੀ ਦਲ ਵੱਲੋਂ ਰੈਲੀ ਕੱਢੀ ਗਈ ਜਿਸ ਵਿਚ ਸ. ਬਾਦਲ ਨੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ 2027 ਵਿਚ ਸਰਕਾਰ ਬਣਨ ‘ਤੇ ਆਟਾ ਦਾਲ, ਸ਼ਗਨ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ। ਸਿਰਫ਼ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ। ਪੰਜਾਬ ‘ਚ ਕੋਈ ਗ਼ੈਰ ਪੰਜਾਬੀ ਨਹੀਂ ਜ਼ਮੀਨ ਖਰੀਦ ਸਕੇਗਾ। ਕਿਸਾਨਾਂ ਨੂੰ ਨਵੇਂ ਟਿਊਬਵੈਲ ਕੁਨੈਕਸ਼ਨ ਦਿੱਤੇ ਜਾਣਗੇ।
ਨਾਲ ਹੀ ਸ. ਸੁਖਬੀਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ 2027 ‘ਚ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਓ। ਸਰਕਾਰ ਬਣਨ ‘ਤੇ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਖੂਨ ਵਿਚ ਅਕਾਲੀ ਦਲ ਵਸਿਆ ਹੈ, ਪੰਥ ਦੇ ਝੰਡੇ ਥੱਲੇ ਇਕੱਠੇ ਹੋ ਜਾਓ। ਅਸੀਂ ਹੁਣ ਪੰਜਾਬ ਦੀ ਤੇ ਖਾਲਸਾ ਪੰਥ ਦੀ ਸਰਕਾਰ ਲਿਆਉਣੀ ਹੈ ਤੇ ਤੁਹਾਡੇ ਚਿਹਰਿਆਂ ‘ਤੇ ਖੁਸ਼ੀ ਲਿਆਉਣੀ ਹੈ ਤੇ ਪੰਜਾਬ ਵਿਚ ਤੁਹਾਡੀ ਸਰਦਾਰੀ ਫਿਰ ਤੋਂ ਕਾਇਮ ਕਰਨੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਸੈਲੂਨ ਤੋਂ ਘਰ ਪਰਤ ਰਹੇ ਨੌਜਵਾਨ ਦਾ ਕ.ਤ.ਲ, ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਾਰਦਾਤ ਨੂੰ ਦਿੱਤਾ ਅੰਜਾਮ
ਅਕਾਲੀ ਦਲ ਦੀ ਰੈਲੀ ‘ਚ ਪਹੁੰਚੇ ਬਹੁਤ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਸਨ। ਇਸ ਮੌਕੇ ਇਕ ਬਜ਼ੁਰਗ ‘ਚ ਖੁਸ਼ੀ ਦੀ ਲਹਿਰ ਸੀ। ਉਸ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਬਿਨ੍ਹਾਂ ਸਾਡਾ ਕੰਮ ਨਹੀਂ ਚੱਲਦਾ। ਸੁਖਬੀਰ ਬਾਦਲ ਦੇ ਮੁੜ ਪ੍ਰਧਾਨ ਬਣਨ ‘ਤੇ ਸਾਡੇ ਭਾਗ ਜਾਗ ਗਏ ਹਨ। ਹੁਣ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਵਾਂਗੇ ਤੇ ਮੈਨੂੰ ਪੂਰਾ ਯਕੀਨ ਹੈ ਸੁਖਬੀਰ ਸਾਬ੍ਹ ਛੇਤੀ ਹੀ ਮੁੱਖ ਮੰਤਰੀ ਬਣਨਗੇ।
ਵੀਡੀਓ ਲਈ ਕਲਿੱਕ ਕਰੋ -:
