ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ‘ਪੰਜਾਬ ਬਚਾਓ’ ਮਹਾਰੈਲੀ ਦੌਰਾਨ ਹਲਕਾ ਅਟਾਰੀ ਪਹੁੰਚੇ। ਇਥੇ ਅਕਾਲੀ ਦਲ ਵੱਲੋਂ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮਾਝੇ ਦੀ ਧਰਤੀ ਨੇ ਢਾਲ ਬਣ ਕੇ ਦੇਸ਼ ਦੀ ਰੱਖਿਆ ਕੀਤੀ ਹੈ। ਜਿਸ ਨੇ ਨਾ ਕਦੇ ਗੋਰਿਆਂ ਦੀ ਪਰਵਾਹ ਕੀਤੀ ਤੇ ਨਾ ਹੀ ਕਦੇ ਟੈਕਾਂ ਦੀ। ਦੁਸ਼ਮਣ ਨੂੰ ਹਿੰਦੋਸਤਾਨ ਵਿਚ ਵੜਨ ਨਹੀਂ ਦਿੱਤਾ। ਪਿਛਲੇ ਦਿਨੀਂ ਪਾਰਲੀਮੈਂਟ ਵਿਚ ਆਜ਼ਾਦੀ ਦੀ ਗੱਲ ਚੱਲੀ ਸੀ। ਵੱਖ-ਵੱਖ ਵਿਧਾਇਕ ਇਸ ‘ਤੇ ਆਪਣੇ ਵਿਚਾਰ ਰੱਖ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਪੰਜਾਬ ਦਾ ਸੂਰਮਿਆਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ।
ਸ. ਬਾਦਲ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਉਦੋਂ ਤੋਂ ਪੰਜਾਬ ਵਿਚ ਤਰੱਕੀ ਸ਼ੁਰੂ ਹੋ ਜਾਂਦੀ ਹੈ ਤੇ ਅਕਾਲੀ ਦਲ ਦੇ ਜਾਣ ‘ਤੇ ਤਰੱਕੀ ਰੁਕ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਬਿਲਕੁਲ ਹੀ ਖੂੰਝੇ ਲਾ ਦਿੱਤਾ ਤੇ ਸਾਡੇ ਸਿਰਫ 2-3 ਵਿਧਾਇਕ ਹੀ ਰਹਿ ਗਏ ਹਨ ਪਰ ਅਸੀਂ ਪੰਜਾਬੀਆਂ ਦਾ ਸਾਥ ਨਹੀਂ ਛੱਡਣਾ। ਅਸੀਂ ਅਸੂਲਾਂ ਦੀ ਲੜਾਈ ਲੜਦੇ ਹਾਂ ਤੇ ਇਹੀ ਅਕਾਲੀ ਦਲ ਦੀ ਤਾਕਤ ਹੈ। ਪੰਜਾਬ ਦਾ ਪਾਣੀ ਖੋਹ ਕੇ ਅੱਧਾ ਰਾਜਸਥਾਨ ਨੂੰ ਦਿੱਤਾ ਹੈ। ਦਿੱਲੀ ਵਾਲੀ ਪਾਰਟੀਆਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ।
ਇਹ ਵੀ ਪੜ੍ਹੋ : Pregnancy ਦੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ Sargun Mehta ਦਾ ਜਵਾਬ-‘ਬੇਬੁਨਿਆਦ ਖ਼ਬਰਾਂ ਫੈਲਾਉਣਾ ਬੰਦ ਕਰੋ’
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੇ ਐਲਾਨ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਬਾਰਡਰ ਨੇੜੇ ਇੰਡਸਟਰੀ ਲਗਾਉਣ ਵਾਲਿਆਂ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇਗਾ। ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਗਈ ਇੱਕ ਵੀ ਗੈਂਗਸਟਰ ਨਹੀਂ ਰਹਿਣ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























