ਪੰਜਾਬ ਦੇ ਗੁਰਦਾਸਪੁਰ ਤੋਂ ਕਾਂਗਰਸ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਪਿਆਰ ਛਲਕਿਆ ਹੈ। ਰੰਧਾਵਾ ਨੇ ਇਕ ਇੰਟਰਵਿਊ ਵਿਚ ਕੈਪਟਨ ਅਮਰਿੰਦਰ ਦੀ ਖੂਬ ਤਾਰੀਫ ਕੀਤੀ। ਰੰਧਾਵਾ ਨੇ ਕਿਹਾ ਕਿ ਕੈਪਟਨ ਸੈਕੁਲਰ, ਐਡਮਿਨੀਸਟ੍ਰੇਟਰ ਤੇ ਸਟੇਟ ਫਾਰਵਰਡ ਨੇਤਾ ਹਨ। ਉਨ੍ਹਾਂ ਦੇ ਦਿਲ ਵਿਚ ਜੋ ਹੈ, ਉਹ ਹੀ ਜ਼ੁਬਾਨ ‘ਤੇ ਵੀ ਰਹਿੰਦਾ ਹੈ। ਮੈਂ ਅੱਜ ਵੀ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਹਾਂ। ਕੈਪਟਨ ਜ਼ੁਬਾਨ ਦੇ ਪੱਕੇ ਹਨ, ਦੋਸਤਾਂ ਦੇ ਦੋਸਤ, ਦੁਸ਼ਮਣਾਂ ਦੇ ਦੁਸ਼ਮਣ ਹਨ।
ਦੱਸ ਦੇਈਏ ਕਿ ਰੰਧਾਵਾ ਨੇ ਆਪਣੇ ਗਰੁੱਪ ਦੇ ਨਾਲ 2017 ਵਿਚ ਕੈਪਟਨ ਲਈ ਅੱਗੇ ਹੋ ਕੇ ਪ੍ਰਚਾਰ ਕੀਤਾ ਸੀ। ਹਾਲਾਂਕਿ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ‘ਤੇ ਰੰਧਾਵਾ ਸਿੱਧੂ ਦੇ ਨਾਲ ਚਲੇ ਗਏ ਸਨ। ਜਿਸ ਦੇ ਬਾਅਦ ਪੰਜਾਬ ਕਾਂਗਰਸ ਵਿਚ ਅਜਿਹੇ ਹਾਲਾਤ ਹੋ ਗਏ ਸਨ ਕਿ ਕਾਂਗਰਸ ਨੇ ਕੈਪਟਨ ਨੂੰ ਕੁਰਸੀ ਤੋਂ ਹਟਾ ਦਿੱਤਾ। ਉਦੋਂ ਰੰਧਾਵਾ ਦਾ ਨਾਂ ਸੀਐੱਮ ਲਈ ਲਗਭਗ ਫਾਈਨਲ ਸੀ ਪਰ ਅਖੀਰ ਵਿਚ ਚਰਨਜੀਤ ਚੰਨੀ ਨੇ ਬਾਜ਼ੀ ਮਾਰ ਲਈ।
ਇਹ ਵੀ ਪੜ੍ਹੋ : ਨਿਤਿਨ ਨਬੀਨ ਨੂੰ BJP ‘ਚ ਮਿਲੀ ਵੱਡੀ ਜ਼ਿੰਮੇਵਾਰੀ, ਰਾਸ਼ਟਰੀ ਕਾਰਜਕਾਰੀ ਪ੍ਰਧਾਨ ਕੀਤੇ ਗਏ ਨਿਯੁਕਤ
ਰੰਧਾਵਾ ਨੇ ਕਿਹਾ ਕਿ ਸਾਡੀ ਬਹੁਤ ਬਣਦੀ ਸੀ ਪਰ ਪਤਾ ਨਹੀਂ ਕਿਸ ਗੱਲ ‘ਤੇ ਵਿਗੜ ਗਈ ਤੇ ਬਾਅਦ ਵਿਚ ਅਸੀਂ ਇਕੱਠੇ ਵੀ ਨਹੀਂ ਹੋਵੇ। ਭਾਵੇਂ ਸਾਡੇ ਵਿਚ ਦੂਰੀਆਂ ਬਹੁਤ ਵਧ ਗਈਆਂ ਸਨ ਪਰ ਮੈਂ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੀ ਇੱਜ਼ਤ ਕਰਦਾ ਹਾਂ। ਉਹ ਜ਼ੁਬਾਨ ਦੇ ਪੱਕੇ ਹਨ ਤੇ ਕਿਸੇ ਦੇ ਨਾਲ ਖੜ੍ਹੇ ਹੋਣ ਵਾਲੇ ਹਨ।
ਵੀਡੀਓ ਲਈ ਕਲਿੱਕ ਕਰੋ -:
























