Sumedh Saini troubles escalated : 29 ਸਾਲ ਪੁਰਾਣੇ ਆਈਏਐਸ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਦੇ ਮਸ਼ਹੂਰ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸਾਬਕਾ ਡੀਜੀਪੀ ਖਿਲਾਫ ਹੁਣ ਇੱਕ ਬਜ਼ੁਰਗ ਨੇ ਆਪਣੇ ਬਿਆਨ ਦਿੱਤੇ ਹਨ। ਗਿਲਕੋ ਹਾਈਟਸ ਮੋਹਾਲੀ ਦੇ ਰਹਿਣ ਵਾਲੇ 75 ਸਾਲਾ ਭਗਵਾਨ ਸਿੰਘ ਮੋਕਲ ਨੇ ਇਕ ਨਿੱਜੀ ਗਵਾਹ ਵਜੋਂ ਆਈਪੀਸੀ ਦੀ ਧਾਰਾ 164 ਤਹਿਤ ਆਪਣੇ ਬਿਆਨ ਦਰਜ ਕਰਵਾਏ ਹਨ, ਜਿਸ ਦੀ ਪੁਸ਼ਟੀ ਉਨ੍ਹਾਂ ਦੇ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਨੇ ਕੀਤੀ ਹੈ।
ਜਾਣਕਾਰੀ ਮੁਤਾਬਕ ਭਗਵਾਨ ਸਿੰਘ ਮੋਕਲ ਨੇ ਅਦਾਲਤ ਵਿੱਚ ਦਰਜ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਉਹ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਮੁਖੀ ਰਹੇ ਹਨ। 1978 ਤੋਂ 1984 ਤੱਕ ਗੁਰੂ ਨਾਨਕ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅਧਿਐਨ ਵਿਭਾਗ ਵਿੱਚ ਸਲਾਹਕਾਰ ਵਜੋਂ ਉਹ ਨੌਕਰੀ ਕਰਦੇ ਸਨ। ਇਸ ਦੇ ਨਾਲ ਹੀ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਐਮਏ ਪਾਲੀਟਿਕਲ ਸਟੱਡੀਜ਼ ਦਾ ਵਿਦਿਆਰਥੀ ਸੀ। ਸੈਣੀ ਉੱਤੇ 1991 ਵਿੱਚ ਬੰਬ ਨਾਲ ਹਮਲਾ ਹੋਇਆ ਸੀ ਜਦੋਂ ਉਹ ਚੰਡੀਗੜ੍ਹ ਵਿੱਚ ਐਸਐਸਪੀ ਸੀ।
ਭਗਵਾਨ ਸਿੰਘ ਨੇ ਕਿਹਾ ਕਿ ਸੈਣੀ ਨੇ ਮੈਨੂੰ 29 ਜਨਵਰੀ 1992 ਦੀ ਰਾਤ ਨੂੰ ਫੈਡਰੇਸ਼ਨ ਦੇ ਮੁਖੀ ਵਜੋਂ ਸ਼ੱਕ ਦੇ ਅਧਾਰ ’ਤੇ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੇ ਮੈਨੂੰ ਬਹੁਤ ਤਸੀਹੇ ਦਿੱਤੇ। ਮੈਨੂੰ ਬੰਬ ਧਮਾਕੇ ਦਾ ਮਾਸਟਰ ਮਾਈਂਡ ਤੱਕ ਕਿਹਾ ਗਿਆ ਸੀ। ਸੈਣੀ ਨੇ ਕਿਹਾ ਸੀ ਕਿ ਉਸਨੇ ਆਈਏਐਸ ਪੁੱਤਰ ਬਲਵੰਤ ਮੁਲਤਾਨੀ ਨੂੰ ਮਾਰ ਦਿੱਤਾ ਹੈ। ਮੋਕਲ ਮੁਤਾਬਕ ਸੈਣੀ ਨੇ ਉਨ੍ਹਾਂ ਦਾ ਨਾਮ ਲੁਧਿਆਣਾ ਦੇ ਸਿੰਗਾਰ ਸਿਨੇਮਾ ਬੰਬ ਕਾਂਡ ਵਿੱਚ ਵੀ ਸ਼ਾਮਲ ਕੀਤਾ ਸੀ। ਹਾਲਾਤ ਇਹ ਸਨ ਕਿ ਉਹ ਸ਼ਿਕਾਇਤ ਦਰਜ ਕਰਾਉਣ ਲਈ ਕਿਤੇ ਵੀ ਨਹੀਂ ਜਾ ਸਕਦੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਮੀਡੀਆ ਤੋਂ ਪਤਾ ਲੱਗਾ ਕਿ ਮਟੌਰ ਥਾਣੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਥਾਣਾ ਮਟੌਰ ਵਿਖੇ ਬਲਵੰਤ ਸਿੰਘ ਮੁਲਤਾਨੀ ਪੁੱਤਰ ਦਰਸ਼ਨ ਸਿੰਘ ਮੁਲਤਾਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸਨੇ ਇੱਕ ਨਿੱਜੀ ਗਵਾਹ ਵਜੋਂ ਆਪਣੇ ਬਿਆਨ ਦਰਜ ਕੀਤੇ ਹਨ।