ਸੁਪਰੀਮ ਕੋਰਟ ਨੇ ਦਿੱਲੀ-NCR ਵਿਚ 18 ਤੋਂ 21 ਅਕਤੂਬਰ ਤੱਕ ਗ੍ਰੀਨ ਪਟਾਕੇ ਵੇਚਣ ਤੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ। 20 ਅਕਤੂਬਰ ਨੂੰ ਦੀਵਾਲੀ ਦੇ ਦਿਨ ਲੋਕ ਸਵੇਰੇ 6 ਵਜੇ ਤੋਂ 7 ਵਜੇ ਤੱਕ ਤੇ ਰਾਤ ਵਿਚ 8 ਵਜੇ ਤੋਂ 10 ਵਜੇ ਤੱਕ ਯਾਨੀ ਕੁੱਲ 3 ਘੰਟੇ ਗ੍ਰੀਨ ਪਟਾਕੇ ਚਲਾ ਸਕਣਗੇ।
ਚੀਫ ਜਸਟਿਸ ਆਫ ਇੰਡੀਆ ਬੀਆਰ ਗਵਈ ਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਨੇ ਹੁਕਮ ਦਿੰਦੇ ਹੋਏ ਕਿਹਾ ਕਿ ਅਸੀਂ ਕੁਝ ਸ਼ਰਤਾਂ ਨਾਲ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਰਹੇ ਹਾਂ। ਸੀਜੇਆਈ ਗਵਈ ਨੇ ਕਿਹਾ ਕਿ ਸਾਨੂੰ ਬੈਲੇਂਸ ਅਪਰੋਚ ਅਪਨਾਉਣੀ ਹੋਵੇਗੀ ਪਰ ਵਾਤਾਵਰਣ ਨਾਲ ਸਮਝੌਤਾ ਨਹੀਂ ਕਰਾਂਗੇ।
ਇਹ ਵੀ ਪੜ੍ਹੋ : ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ‘ਤੇ ਅੱਜ ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈ, ਕੇਂਦਰ ਸੌਂਪੇਗੀ ਰਿਪੋਰਟ
ਦਿੱਲੀ-NCR ਦੇ ਸੂਬਿਆਂ ਤੇ ਕੇਂਦਰ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੀਵਾਲੀ, ਗੁਰਪੁਰਬ ਤੇ ਕ੍ਰਿਸਮਸ ਵਰਗੇ ਤਿਓਹਾਰਾਂ ‘ਤੇ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਮੰਗੀ ਸੀ। ਕੋਰਟ ਨੇ 10 ਅਕਤੂਬਰ ਨੂੰ ਗ੍ਰੀਨ ਪਟਾਕਿਆਂ ਦੇ ਨਿਰਮਾਣ ਤੇ ਵਿਕਰੀ ਦੀ ਇਜਾਜ਼ਤ ਮੰਗਣ ਵਾਲੀਆਂ ਪਟੀਸ਼ਨਾਂ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾਨੇ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ‘ਤੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਇਹ ਫੈਸਲਾ ਦੀਵਾਲੀ ਵਰਗੇ ਪਵਿੱਤਰ ਤਿਓਹਾਰ ‘ਤੇ ਲੋਕਾਂ ਦੀਆਂ ਭਾਵਨਾਵਾਂ ਤੇ ਉਤਸ਼ਾਹ ਦਾ ਸਨਮਾਨ ਕਰਦਾ ਹੈ ਤੇ ਨਾਲ ਹੀ ਵਾਤਾਵਰਣ ਸੁਰੱਖਿਆ ਪ੍ਰਤੀ ਸੰਤੁਲਿਤ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। CM ਨੇ ਲਿਖਿਆ ਦਿੱਲੀ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸਵੱਛ ਤੇ ਹਰਿਤ ਦਿੱਲੀ ਦੇ ਸੰਕਲਪ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਸਾਡਾ ਟੀਚਾ ਹੈ ਤਿਓਹਾਰਾਂ ਦੀ ਰੌਣਕ ਬਰਕਰਾਰ ਰਹੇ ਤੇ ਵਾਤਾਵਰਣ ਦੀ ਸੁਰੱਖਿਆ ਵੀ ਯਕੀਨੀ ਹੋਵੇ।
ਵੀਡੀਓ ਲਈ ਕਲਿੱਕ ਕਰੋ -:
























