Suresh Raina’s cousin brother died : ਪਠਾਨਕੋਟ ਵਿੱਚ 12 ਦਿਨ ਪਹਿਲਾਂ ਲੁੱਟ ਦੀ ਘਟਨਾ ਵਿੱਚ ਸੋਮਵਾਰ ਦੇਰ ਰਾਤ ਕ੍ਰਿਕੇਟਰ ਸੁਰੇਸ਼ ਰਾਣਾ ਦੇ ਜ਼ਖਮੀ ਹੋਏ ਫੁਫੇਰੇ ਭਰਾ ਦੀ ਵੀ ਮੌਤ ਹੋ ਗਈ। ਫੁੱਫੜ ਠੇਕੇਦਾਰ ਅਸ਼ੋਕ ਘਟਨਾ ਦੇ ਦੌਰਾਨ ਮੌਕੇ ’ਤੇ ਹੀ ਦਮ ਤੋੜ ਗਏ ਸਨ, ਉਥੇ ਹੁਣ ਪਰਿਵਾਰ ਦੇ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਹੁਣ ਤੱਕ ਇਸ ਮਾਮਲੇ ਵਿੱਚ ਪੁਲਿਸ ਦੇ ਹੱਥ ਖਾਲੀ ਹੀ ਹਨ। ਤਿੰਨ ਦਿਨ ਪਹਿਲਾਂ ਹੀ ਆਈਪੀਐਲ ਛੱਡ ਕੇ ਦੁਬਈ ਤੋਂ ਪਰਤ ਚੁੱਕੇ ਸੁਰੇਸ਼ ਰੈਣਾ ਨੇ ਮੰਗਲਵਾਰ ਨੂੰ ਟਵੀਟ ਕਰਕੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਨਾਲ ਹੀ ਪੁਲਿਸ ਨੇ ਛੇਤੀ ਤੋਂ ਛੇਤੀ ਕਾਰਵਾਈ ਦੀ ਅਪੀਲ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਬੀਤੀ 19 ਅਗਸਤ ਦੀ ਰਾਤ ਨੂੰ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਥਰਿਆਲ ਵਿੱਚ ਅਣਪਛਾਤੇ ਬਦਮਾਸ਼ਾਂ ਨੇ ਠੇਕੇਦਾਰ ਅਸ਼ੋਕ ਦੇ ਸੁੱਤੇ ਹੋਏ ਪਰਿਵਾਰ ’ਤੇ ਪਹੁੰਚੇ ਆਲੇ-ਦੁਆਲੇ ਦੇ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਇਸ ਦੌਰਾਨ ਪਰਿਵਾਰ ਦੇ ਮੁਖੀ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਸੀ। ਹੁਣ 32 ਸਾਲਾ ਵੱਡੇ ਪੁੱਤਰ ਕੌਸ਼ਲ ਕਮਾਰ ਦੀ ਵੀ ਸੋਮਵਾਰ ਰਾਤ ਨੂੰ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਠੇਕੇਦਾਰ ਅਸ਼ੋਕ ਦੀ ਪਤਨੀ 55 ਸਾਲਾ ਆਸ਼ਾ ਰਾਣੀ, 80 ਸਾਲਾ ਮਾਂ ਸੱਤਿਆ ਦੇਵੀ ਅਤੇ 28 ਸਾਲਾ ਛੋਟਾ ਪੁੱਤਰ ਅਪਿਨ ਕੁਮਾਰ ਇਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਘਟਨਾ ਵਾਲੇ ਦਿਨ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਅਸ਼ੋਕ ਨੂੰ ਛੱਡ ਕੇ ਸਾਰੇ ਲੋਕ ਲਹੂਲੁਹਾਨ ਹਾਲਤ ਵਿੱਚ ਮਿਲੇ ਸਨ, ਉਥੇ ਘਰ ਦਾ ਸਾਮਾਨ ਖਿਲਰਿਆ ਪਿਆ ਸੀ। ਲੁੱਟ ਦੀ ਇਸ ਘਟਨਾ ਦੇ 12 ਦਿਨ ਬਾਅਦ ਵੀ ਜਿਥੇ ਪੁਲਿਸ ਦੇ ਹੱਤ ਖਾਲੀ ਹਨ, ਉਥੇ ਹੁਣ ਇਸ ਦਾ ਕੁਨੈਕਸ਼ਨ ਕ੍ਰਿਕੇਟ ਰੈਣਾ ਦੇ ਨਾਲ ਨਿਕਲ ਆਉਣ ਕਾਰਨ ਪੁਲਿਸ ਦੀ ਮੁਸ਼ੱਕਤ ਹੋਰ ਵੀ ਵਧ ਗਈ ਹੈ। ਮੰਗਲਵਾਰ ਨੂੰ ਖੁਦ ਸੁਰੇਸ਼ ਰੈਣਾ ਨੇ ਟਵੀਟ ਕਰਕੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ ਅਤੇ ਪੁਲਿਸ ਨੂੰ ਛੇਤੀ ਹੀ ਮਾਮਲੇ ਵਿੱਚ ਬਣਦੀ ਕਾਰਵਾਈ ਦੀ ਅਪੀਲ ਕੀਤੀ ਹੈ। ਉਧਰ ਐਸਪੀ-ਡੀ ਪ੍ਰਭਜੋਤ ਸਿੰਘ ਵਿਰਕ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਟ੍ਰੇਸ ਕਰਨ ਲਈ ਟੈਕਨੀਕਲ ਤਰੀਕੇ ਨਾਲ ਵੀ ਜਾਂਚ ਕੀਤੀ ਜਾ ਰਹੀ ਹੈ। ਐਸਆਈਟ ਮਾਮਲੇ ਨੂੰ ਟ੍ਰੇਸ ਕਰਨ ਵਿੱਚ ਲੱਗੀ ਹੈ। ਛੇਤੀ ਹੀ ਮਾਮਲੇ ਨੂੰ ਟ੍ਰੇਸ ਕਰ ਲਿਆ ਜਾਏਗਾ।