ਬਠਿੰਡਾ ਦੇ ਏਡੀਜੀਪੀ ਜਤਿੰਦਰ ਜੈਨ ਦੇ ਘਰ ਨੇੜਿਓਂ ਸ਼ੱਕੀ ਬੈਗ ਮਿਲਿਆ ਹੈ। ਮੌਕੇ ‘ਤੇ ਬੰਬ ਸਕੁਐਡ ਟੀਮ ਪਹੁੰਚ ਗਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਵਲੋਂ ਆਪਣੀਆਂ ਪੂਰੀਆਂ ਤਿਆਰੀਆਂ ਨਾਲ ਸਰਚ ਕੀਤੀ ਜਾ ਰਹੀ ਹੈ ਕਿ ਉਸ ਟੈਚੀ ਵਿਚ ਕੀ ਚੀਜ਼ ਹੈ। ਬੈਗ ਵਿਚ ਕੋਈ ਵਿਸਫੋਟਕ ਸਮੱਗਰੀ ਹੈ ਜਾਂ ਨਹੀਂ ਅਜੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਵਲੋਂ ਬੈਗ ਨੂੰ ਰੱਸੀ ਨਾਲ ਬੰਨ੍ਹ ਕੇ ਕਿਸੇ ਖਾਲੀ ਥਾਂ ‘ਤੇ ਲਿਜਾਇਆ ਗਿਆ ਹੈ ਅਤੇ ਚੈਕਿੰਗ ਕੀਤੀ ਜਾ ਰਹੀ ਹੈ।