ਪੰਜਾਬ ਦੇ ਸ਼ੇਰਪੁਰ ਦੀ ਰਹਿਣ ਵਾਲੀ ਹੁਨਰਮੰਦ ਧੀ ਨੇ ਆਸਟ੍ਰੇਲੀਆ ਵਿਚ ਮੱਲਾਂ ਮਾਰੀਆਂ ਹਨ। ਡਾ. ਰਿਸ਼ੂ ਗਰਗ ਨੇ ਆਸਟ੍ਰੇਲੀਆ ਵਿਚ ਸੁਪਰੀਮ ਕੋਰਟ ਆਫ ਨਿਊ ਸਾਊਥ ਵਾਲਸ ‘ਚ ਲਾਅ ਪ੍ਰੈਕਟਿਸ ਦੀ ਡਿਗਰੀ ਹਾਸਲ ਕੀਤੀ ਹੈ।
ਡਾ. ਰਿਸ਼ੂ ਗਰਗ ਪੁੱਤਰੀ ਕੁਲਵੰਤ ਰਾਏ ਗਰਗ ਦੀ ਇਸ ਪ੍ਰਾਪਤੀ ’ਤੇ ਸਭ ਪੰਜਾਬ ਵਾਸੀਆਂ ਨੂੰ ਮਾਣ ਹੈ। ਡਾ. ਰਿਸ਼ੂ ਦੀ ਇਸ ਸਫਲਤਾ ਤੋਂ ਬਾਅਦ ਪੰਜਾਬੀਆਂ ਦਾ ਨਾਂ ਵਿਦੇਸ਼ਾਂ ਵਿਚ ਵੀ ਰੌਸ਼ਨ ਹੋਇਆ ਹੈ। ਡਾ. ਰਿਸ਼ੂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪੰਜਾਬ ਵਿਚ ਹੀ ਹਾਸਲ ਕੀਤੀ ਸੀ। ਉਨ੍ਹਾਂ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਤੋਂ LLM ’ਚ ਗੋਲਡ ਮੈਡਲ ਹਾਸਲ ਕੀਤਾ। ਉਸ ਨੇ ਪੰਜਾਬ ਯੂਨੀਵਰਸਿਟੀ ਤੋਂ LLB ਕੀਤੀ। ਡਾ. ਰਿਸ਼ੂ ਗਰਗ ਨੇ ਪੀਐਚਡੀ (Phd) ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ 7 ਜੂਨ ਨੂੰ ਸਿਹਤ ਮੰਤਰੀ ਦੇ ਘਰ ਦੇ ਬਾਹਰ ਦੇਣਗੇ ਧਰਨਾ, ਅਸਤੀਫੇ ਦੀ ਕਰਨਗੇ ਮੰਗ
Ph.D. ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਡਾ. ਰਿਸ਼ੂ ਗਰਗ ਨੇ ਪੰਜਾਬ ਹਰਿਆਣਾ ਹਾਈ ਕੋਰਟ ‘ਚ ਲਾਅ ਰਿਸਚਜਰ ਤੇ ਪਨਸਪ ਅਤੇ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵਿਚ ਲਿਟੀਗ੍ਰੇਸ਼ਨ ਅਫਸਰ ਵਜੋਂ ਸੇਵਾ ਨਿਭਾਈ। ਹੁਣ ਡਾ. ਰਿਸ਼ੂ ਗਰਗ ਨੇ ਆਸਟ੍ਰੇਲੀਆ ਵਿਚ ਕਾਨੂੰਨ ਦੀ ਪੜ੍ਹਾਈ ਕਰਕੇ ਸੁਪਰੀਮ ਕੋਰਟ ਆਫ ਨਿਊ ਸਾਊਥ ਵਾਲਸ ਵਿਚ ਪ੍ਰੈਕਟਿਸ ਕਰਨ ਦੀ ਡਿਗਰੀ ਹਾਸਲ ਕਰ ਲਈ ਹੈ।
ਇਹ ਵੀ ਪੜ੍ਹੋ : ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ, ਵੈਕਸੀਨ ਵੇਚਣ ਦੇ ਲੱਗੇ ਦੋਸ਼ਾਂ ਸਬੰਧੀ ਜਾਂਚ ਦੀ ਕੀਤੀ ਮੰਗ