Tarsem Jassar’s ghaint Look: ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਨਾਲ ਜੁੜੀ ਹਰ ਇੱਕ ਖਬਰ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਤਰਸੇਮ ਜੱਸੜ ਨੇ ਹਮੇਸ਼ਾ ਹੀ ਪੰਜਾਬੀ ਇੰਡਸਟਰੀ ਨੂੰ ਹਿੱਟ ਤੋਂ ਹਿੱਟ ਗਾਣੇ ਦਿੱਤੇ ਹਨ ‘ਤੇ ਆਪਣੇ ਵਧੀਆ ਗਾਣਿਆ ਨਾਲ ਪੰਜਾਬੀ ਇੰਡਸਟਰੀ ‘ਚ ਇੱਕ ਬਹੁਤ ਹੀ ਵਧੀਆ ਨਾਂਅ ਕਮਾਇਆ ਹੈ ਅਤੇ ਹਾਲ ਹੀ ਵਿੱਚ ਤਰਸੇਮ ਜੱਸੜ ਆਪਣਾ ਨਵਾਂ ਸਿੰਗਲ ਟਰੈਕ ‘ਨੋ ਬਲੈਮ’ ਟਾਈਟਲ ਹੇਠ ਗੀਤ ਲੈ ਕੇ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ ।
ਦਰਸ਼ਕਾਂ ਵਲੋਂ ਗੀਤ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ ਗੀਤ ਵਿਚ ਤਰਸੇਮ ਜੱਸੜ ਦੀ ਘੈਂਟ ਲੁੱਕ ਦੇ ਨਾਲ ਕਮਾਲ ਦੀ ਗਾਇਕੀ ਵੀ ਸੁਣਨ ਨੂੰ ਮਿਲ ਰਹੀ ਹੈ । ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਤਰਸੇਮ ਜੱਸੜ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਪੇਂਡੂ ਬੁਆਏਜ਼ ਦਾ ਹੈ । ਗਾਣੇ ਦਾ ਵੀਡੀਓ ਤੇਜ਼ੀ ਸੰਧੂ ਨੇ ਤਿਆਰ ਕੀਤਾ ਹੈ । ਵਿਹਲੀ ਜਨਤਾ ਰਿਕਾਰਡਜ਼ ਦੇ ਲੇਬਲ ਹੇਠ ਇਹ ਗੀਤ ਇੱਕ ਮਈ ਨੂੰ ਰਿਲੀਜ਼ ਕੀਤਾ ਗਿਆ ਹੈ । ਜੇ ਗੱਲ ਕਰੀਏ ਤਰਸੇਮ ਸਿੰਘ ਜੱਸੜ ਦੇ ਵਰਕ ਫਰੰਟ ਦੀ ਤਾਂ ਤਰਸੇਮ ਜੱਸੜ ਨੇ ਨਾ ਸਿਰਫ ਗਾਇਕੀ ਸਗੋਂ ਅਦਾਕਾਰੀ ਵਿੱਚ ਵੀ ਧਮਾਲਾਂ ਪਾਈਆਂ ਹਨ। ਡਾਇਰੀ ਲਿਖਣ ਦੇ ਆਦੀ ਜੱਸੜ ਕਦੋਂ ਗੀਤ ਲਿਖਣ ਲੱਗ ਗਏ । ਇਹ ਸ਼ਾਇਦ ਕਦੇ ਉਹਨਾਂ ਨੇ ਵੀ ਨਹੀਂ ਸੋਚਿਆ ਹੋਣਾ ਪਰ ਅੱਜ ਉਹਨਾਂ ਦੇ ਗੀਤ ਨਾ ਸਿਰਫ ਪੰਜਾਬ ‘ਚ ਸਗੋਂ ਪੂਰੀ ਦੁਨੀਆ ਵਿੱਚ ਸੁਣਾਈ ਦਿੰਦੇ ਹਨ।
ਤਰਸੇਮ ਜੱਸੜ ਦਾ ਗੀਤ ‘ਗਲਵਕੜੀ’ ਹਰ ਕਿਸੇ ਦੀ ਜ਼ੁਬਾਨ ‘ਤੇ ਅੱਜ ਵੀ ਚੜਿਆ ਹੋਇਆ ਹੈ। ਇਸ ਤੋਂ ਇਲਾਵਾ ਉਹਨਾ ਦੇ ਗੀਤ ‘ਕਰੀਜ਼’, ‘ਗੀਤ ਦੇ ਵਰਗੀ’ ਸਭ ਤੋਂ ਜ਼ਿਆਦਾ ਸੁਣੇ ਜਾਣ ਵਾਲੇ ਗੀਤ ਹਨ। ਉਹ ਰੱਬ ਦਾ ਰੇਡੀਓ, ਰੱਬ ਦਾ ਰੇਡੀਏ-2, ਸਰਦਾਰ ਮੁਹੰਮਦ, ਊੜਾ ਆੜਾ, ਅਤੇ ਅਫਸਰ ਵਰਗੀਆਂ ਫ਼ਿਲਮਾਂ ਦੇ ਨਾਲ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ । ਜੇ ਗੱਲ ਕਰੀਏ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਗਲਵੱਕੜੀ ਦੀ ਤਾਂ ਉਹ 2 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਦੇ ਚੱਲਦੇ ਇਸ ਫ਼ਿਲਮ ਦੀ ਰਿਲੀਜ਼ ਨੂੰ ਹਲੇ ਰੋਕ ਦਿੱਤਾ ਹੈ ।