ਤੇਲੰਗਾਨਾ ਦੇ ਕਿਸਾਨ ਬੀ ਮਹੀਪਾਲ ਰੈੱਡੀ ਟਮਾਟਰ ਵੇਚ ਕੇ ਕਰੋੜਪਤੀ ਬਣ ਗਿਆ ਹੈ। ਉਸਨੇ ਇੱਕ ਮਹੀਨੇ ਵਿੱਚ ਲਗਭਗ 8,000 ਕਰੇਟ ਟਮਾਟਰ ਵੇਚ ਕੇ 1.8 ਕਰੋੜ ਰੁਪਏ ਕਮਾਏ। ਮੀਡੀਆ ਰਿਪੋਰਟਾਂ ਮੁਤਾਬਕ ਕਿਸਾਨ ਦਾ ਦਾਅਵਾ ਹੈ ਕਿ ਸੀਜ਼ਨ ਦੇ ਅੰਤ ਤੱਕ ਉਹ ਟਮਾਟਰ ਵੇਚ ਕੇ ਕਰੀਬ 2.5 ਕਰੋੜ ਰੁਪਏ ਕਮਾ ਲਵੇਗਾ।
ਤੇਲੰਗਾਨਾ ਦਾ ਕਿਸਾਨ ਬੀ ਮਹੀਪਾਲ ਰੈੱਡੀ (40) ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਕੌਡੀਪੱਲੀ ਪਿੰਡ ਦਾ ਰਹਿਣ ਵਾਲਾ ਹੈ। ਬਚਪਨ ਵਿਚ ਉਸ ਦਾ ਮਨ ਪੜ੍ਹਾਈ ਵਿਚ ਨਹੀਂ ਸੀ ਲੱਗਦਾ। ਉਹ 10ਵੀਂ ਜਮਾਤ ਪਾਸ ਨਹੀਂ ਕਰ ਸਕਿਆ। ਇਸ ਤੋਂ ਬਾਅਦ ਉਸ ਨੇ ਸਕੂਲ ਛੱਡ ਕੇ ਖੇਤੀਬਾੜੀ ਵੱਲ ਰੁਖ਼ ਕਰ ਲਿਆ। ਰੈਡੀ ਨੇ ਇਸ ਸਾਲ 15 ਅਪ੍ਰੈਲ ਨੂੰ ਟਮਾਟਰ ਦੀ ਖੇਤੀ ਸ਼ੁਰੂ ਕੀਤੀ ਸੀ। ਉਸ ਨੇ 8 ਏਕੜ ਰਕਬੇ ਵਿੱਚ ਟਮਾਟਰ ਦੀ ਬਿਜਾਈ ਕੀਤੀ ਸੀ। 15 ਜੂਨ ਨੂੰ ਫ਼ਸਲ ਪੱਕਣ ਤੋਂ ਬਾਅਦ ਉਹ ਮੰਡੀ ਵਿੱਚ ਲੈ ਆਇਆ।
ਰੈੱਡੀ ਨੇ ਹੈਦਰਾਬਾਦ ਦੇ ਬਾਜ਼ਾਰ ‘ਚ ਟਮਾਟਰ ਵੇਚ ਕੇ ਮੁਨਾਫਾ ਕਮਾਇਆ। ਦਰਅਸਲ, ਆਂਧਰਾ ਪ੍ਰਦੇਸ਼ ਤੋਂ ਹੈਦਰਾਬਾਦ ਨੂੰ ਟਮਾਟਰ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਪੂਰੀ ਨਹੀਂ ਹੋ ਰਹੀ ਸੀ। ਇਸ ਲਈ ਉਸ ਨੇ ਟਮਾਟਰ ਮੰਡੀ ਵਿੱਚ ਭੇਜਣੇ ਸ਼ੁਰੂ ਕਰ ਦਿੱਤੇ। ਉਸਨੇ ਬਜ਼ਾਰ ਵਿੱਚ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚ ਕੇ 15 ਦਿਨਾਂ ਵਿੱਚ ਕਰੀਬ 1.25 ਕਰੋੜ ਰੁਪਏ ਕਮਾ ਲਏ।
ਇਹ ਵੀ ਪੜ੍ਹੋ : ਪੰਜਾਬ ‘ਚ ਭਾਰੀ ਮੀਂਹ ਕਾਰਨ ਨਦੀ-ਨਾਲੇ ਉਫਾਨ ‘ਤੇ, 11 ਜ਼ਿਲਿਆਂ ‘ਚ ਅਲਰਟ ਘੋਸ਼ਿਤ
ਦੱਸ ਦੇਈਏ ਕਿ ਇੱਕ ਹਫ਼ਤਾ ਪਹਿਲਾਂ ਪੁਣੇ ਦੇ ਨਰਾਇਣਗੰਜ ਵਿੱਚ ਰਹਿਣ ਵਾਲੇ ਕਿਸਾਨ ਤੁਕਾਰਾਮ ਭਾਗੋਜੀ ਨੇ ਇੱਕ ਮਹੀਨੇ ਵਿੱਚ 13,000 ਕਰੇਟ ਟਮਾਟਰ ਵੇਚ ਕੇ ਡੇਢ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਉਸ ਕੋਲ 18 ਏਕੜ ਵਾਹੀਯੋਗ ਜ਼ਮੀਨ ਹੈ। ਤੁਕਾਰਾਮ ਨੇ ਆਪਣੇ ਪੁੱਤਰ ਅਤੇ ਨੂੰਹ ਦੀ ਮਦਦ ਨਾਲ 12 ਏਕੜ ਵਿੱਚ ਟਮਾਟਰ ਉਗਾਏ।
ਵੀਡੀਓ ਲਈ ਕਲਿੱਕ ਕਰੋ -: