ਫਿਰੋਜ਼ਪੁਰ : ਪੀ. ਜੀ. ਆਈ. ਵਿਚ ਅੱਜ ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਹੋਣ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਘਰ ਪੁੱਜ ਚੁੱਕੀ ਹੈ ਤੇ ਘਰ ਦੇ ਬਾਹਰ ਟਰੱਕ ‘ਚ ਵੱਡੇ ਫਰਿੱਜਰ ਵਿਚ ਉਸ ਦੀ ਮ੍ਰਿਤਕ ਦੇਹ ਪਈ ਹੋਈ ਹੈ। ਕੱਲ੍ਹ ਦੁਪਹਿਰ 2 ਵਜੇ ਦਸਮੇਸ਼ ਨਗਰ ਵਿਖੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ।
9 ਜੂਨ ਨੂੰ ਕੋਲਕਾਤਾ ਵਿੱਚ ਪੰਜਾਬ ਪੁਲਿਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਨੂੰ ਅਖੀਰ ਮੰਗਲਵਾਰ ਨੂੰ ਪੀਜੀਆਈ ਦੀ ਮੋਰਚਰੀ ਵਿੱਚ ਦੁਬਾਰਾ ਪੋਸਟਮਾਰਟਮ ਕੀਤਾ ਗਿਆ। ਜੈਪਾਲ ਭੁੱਲਰ ਦੀ ਦੇਹ ਨੂੰ ਸਵੇਰੇ 10 ਵਜੇ ਮੁਰਦਾ ਘਰ ਲਿਆਂਦਾ ਗਿਆ। ਇਥੇ ਸਾਢੇ ਪੰਜ ਘੰਟੇ ਤੱਕ ਪੰਜ ਡਾਕਟਰਾਂ ਦੇ ਬੋਰਡ ਨੇ ਪੋਸਟ ਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ। ਇਸ ਦੀ ਰਿਪੋਰਟ ਨੂੰ ਫਿਲਹਾਲ ਗੁਪਤ ਰੱਖਿਆ ਗਿਆ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਕਿਹਾ ਕਿ ਪੋਸਟ ਮਾਰਟਮ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਕੀਤਾ ਗਿਆ ਸੀ। ਇਸ ਦੀ ਰਿਪੋਰਟ ਹਾਈ ਕੋਰਟ ਵਿੱਚ ਪੇਸ਼ ਕੀਤੀ ਜਾਵੇਗੀ। ਗੈਂਗਸਟਰ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਪੁਲਿਸ ਨੇ ਕੀਤਾ ਫੇਕ ਐਨਕਾਊਂਟਰ ਕੀਤਾ ਹੈ।
ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਲੈਣ ਨਾਲ ਸਾਬਕਾ ਕਬੱਡੀ ਖਿਡਾਰੀ ਦੀ ਹੋਈ ਮੌਤ
ਪੰਜਾਬ ਪੁਲਿਸ ਅਤੇ ਕੋਲਕਾਤਾ ਪੁਲਿਸ ਨਾਲ ਮਿਲੀਭੁਗਤ ਤੋਂ ਪਹਿਲਾਂ ਮੇਰੇ ਬੇਟੇ ਨੂੰ ਕੁਝ ਦਿਨਾਂ ਲਈ ਹਿਰਾਸਤ ਵਿਚ ਰੱਖਿਆ ਗਿਆ ਸੀ। ਉਸ ਦੀ ਕੁੱਟਮਾਰ ਅਤੇ ਸਰੀਰਕ ਤਸ਼ੱਦਦ ਤੋਂ ਬਾਅਦ ਉਸ ਦਾ ਝੂਠਾ ਮੁਕਾਬਲਾ ਹੋਇਆ। ਭੁਪਿੰਦਰ ਭੁੱਲਰ ਨੇ ਕਿਹਾ ਕਿ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਇਹ ਸਪੱਸ਼ਟ ਹੁੰਦਾ ਹੈ ਕਿ ਹੱਥਾਂ ਦੀਆਂ ਹੱਡੀਆਂ ਟੁੱਟੀਆਂ ਹਨ। ਬਹੁਤ ਸਾਰੀਆਂ ਥਾਵਾਂ ‘ਤੇ ਡੂੰਘੇ ਜ਼ਖ਼ਮ ਅਤੇ ਸੱਟਾਂ ਹਨ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ ਸੀ। ਬਾਅਦ ਵਿਚ ਪਟੀਸ਼ਨਕਰਤਾ ਨੇ ਸੁਪਰੀਮ ਕੋਰਟ ਦੀ ਸ਼ਰਨ ਲਈ। ਸੁਪਰੀਮ ਕੋਰਟ ਨੇ ਬੀਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਦੇ ਹੋਏ ਮਾਮਲੇ ਦੀ ਦੁਬਾਰਾ ਸੁਣਵਾਈ ਲਈ ਹਾਈਕੋਰਟ ਨੂੰ ਹੁਕਮ ਦਿੱਤੇ ਸਨ।
ਇਹ ਵੀ ਪੜ੍ਹੋ : PYDB ਨੇ ਸੂਬੇ ਵਿਚ 200 ਤੋਂ ਵੱਧ ਸਫਲਤਾਪੂਰਵਕ ਟੀਕਾਕਰਨ ਕੈਂਪ ਲਗਾਏ : ਸੁਖਵਿੰਦਰ ਸਿੰਘ ਬਿੰਦਰਾ