The boys attacked : ਬਟਾਲਾ ਸ਼ਹਿਰ ‘ਚ ਵਿਆਹ ਦੀ ਵਧਾਈ ਲੈਣ ਗਏ ਭੰਡਾਂ ਨੂੰ ਪਰਿਵਾਰ ਨੇ ਦਸਤੀ ਹਥਿਆਰ ਨਾਲ ਹਮਲਾ ਕਰ ਜ਼ਖਮੀ ਕਰ ਦਿੱਤਾ। ਪੀੜਤ ਭੰਡਾਂ ਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਇਨਸਾਫ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਭੰਡ ਨੇ ਦੱਸਿਆ ਕਿ ਉਸਦੀ ਪਤਨੀ ਰਜ਼ੀ ਅਤੇ ਹੋਰ ਦੋ ਔਰਤਾਂ ਸ਼ਹਿਰ ਵਿਚ ਕਿਸੇ ਦੇ ਘਰ ਵਿਆਹ ਦੀ ਵਧਾਈ ਲੈਣ ਗਈਆਂ ਸਨ। ਵਿਆਹ ਵਾਲੇ ਘਰ ‘ਚੋਂ ਇਕ ਮੁੰਡੇ ਨੇ ਉਨ੍ਹਾਂ ਨੂੰ ਵਧਾਈ ਦਾ 200 ਰੁਪਏ ਦਿਤੇ ਪਰ ਜਦੋਂ ਉਨ੍ਹਾਂ ਹੋਰ ਵੇਲਾਂ ਮੰਗੀਆਂ ਤਾਂ ਅੱਗੋਂ ਉਨ੍ਹਾਂ ਦਾ ਮੁੰਡਾ ਅੰਦਰੋਂ ਦਾਤਰ ਕੱਢ ਕੇ ਲੈ ਆਇਆ ਅਤੇ ਉਨ੍ਹਾਂ ‘ਤੇ ਹਮਲਾ ਕਰਕੇ ਇਕ ਨੂੰ ਜਖਮੀ ਕਰ ਦਿੱਤਾ। ਉਨ੍ਹਾਂ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ।
ਭੰਡਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਪੀੜਤ ਭੰਡਾਂ ਦੀ ਸ਼ਿਕਾਇਤ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਕਿਹਾ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਰਾਹਤ ਭਰੀ ਖਬਰ : ਹਰਿਆਣਾ ‘ਚ ਲੱਗੇ ਲਾਕਡਾਊਨ ਦਾ ਦਿਖਿਆ ਅਸਰ, ਕੋਰੋਨਾ ਕੇਸਾਂ ‘ਚ ਆਈ ਗਿਰਾਵਟ