The coach fired indiscriminately : ਹਰਿਆਣਾ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਕੁਸ਼ਤੀ ਕੋਚ ਨੇ ਸ਼ੁੱਕਰਵਾਰ ਦੀ ਰਾਤ ਨੂੰ ਇਥੋਂ ਦੇ ਜਾਟ ਕਾਲਜ ਵਿਖੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ਵਿਚ ਇਕ ਮਹਿਲਾ ਪਹਿਲਵਾਨ ਸਣੇ ਤਿੰਨ ਆਦਮੀ ਅਤੇ ਪੰਜ ਔਰਤਾਂ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਦੋਂ ਕਿ ਗੋਲੀ ਨਾਲ ਤਿੰਨ ਸਾਲਾ ਬੱਚਾ ਅਤੇ ਇਕ ਹੋਰ ਕੋਚ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ ਐਸਪੀ ਰਾਹੁਲ ਸ਼ਰਮਾ ਅਤੇ ਕਈ ਥਾਣਿਆਂ ਦੀ ਫੋਰਸ ਮੌਕੇ ‘ਤੇ ਪਹੁੰਚ ਗਈ। ਇਸ ਵਾਰਦਾਤ ਦੇ ਪਿੱਛੇ ਅਖਾੜੇ ਨੂੰ ਲੈ ਕੇ ਪੁਰਾਣੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਕੀਤੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਕੋਚ ਸੁਖਵਿੰਦਰ ਦਾ ਚਾਲ-ਚਲਣ ਸਹੀ ਨਹੀਂ ਸੀ। ਜਿਸ ਕਾਰਨ ਉਸਦੇ ਪਿਤਾ ਮੇਹਰ ਸਿੰਘ ਨੇ ਉਸਨੂੰ ਬੇਦਖਲ ਕਰ ਦਿੱਤਾ। ਪਤਨੀ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਸੀ। ਇੰਨਾ ਹੀ ਨਹੀਂ ਦੋਸ਼ੀ ਪਹਿਲਾਂ ਮੇਹਰ ਸਿੰਘ ਅਖਾੜੇ ਵਿੱਚ ਕੋਚ ਸੀ। ਜਿੱਥੋਂ ਉਸ ਦੇ ਚਾਲ-ਚਲਨ ਕਾਰਨ ਉਸ ਨੂੰ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸਨੇ ਜਾਟ ਕਾਲਜ ਅਖਾੜੇ ਵਿੱਚ ਕੋਚਿੰਗ ਸ਼ੁਰੂ ਕੀਤੀ। ਇਥੇ ਵੀ ਉਸ ਦਾ ਚਾਲ-ਚਲਨ ਠੀਕ ਨਹੀਂ ਸੀ, ਜਿਸਦੇ ਬਾਅਦ ਉਸਨੂੰ ਇਥੋਂ ਵੀ ਹਟਾਉਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਸਿਰਫਿਰੇ ਕੋਚ ਨੇ ਪੂਰੀ ਪਲਾਨਿੰਗ ਨਾਲ ਘਟਨਾ ਨੂੰ ਅੰਜਾਮ ਦਿੱਤਾ।
ਮੂਲ ਤੌਰ ‘ਤੇ ਸੋਨੀਪਤ ਜ਼ਿਲ੍ਹੇ ਦੇ ਸਰਗਥਲ ਪਿੰਡ ਦਾ ਵਸਨੀਕ 35 ਸਾਲਾ ਮਨੋਜ ਕੁਮਾਰ ਜਾਟ ਕਾਲਜ ਦੇ ਅਖਾੜੇ ਵਿਚ ਮੁੱਖ ਕੋਚ ਦੇ ਅਹੁਦੇ ‘ਤੇ ਸੀ। ਜਦੋਂ ਕਿ ਮਨੋਜ ਦੀ ਪਤਨੀ ਸਾਕਸ਼ੀ ਰੇਲਵੇ ਵਿਚ ਕੰਮ ਕਰਦੀ ਸੀ। ਮਨੋਜ ਦੇਵ ਕਾਲੋਨੀ ਵਿਚ ਆਪਣੀ ਪਤਨੀ ਅਤੇ ਤਿੰਨ ਸਾਲ ਦੇ ਬੱਚੇ ਸਰਤਾਜ ਨਾਲ ਰਹਿੰਦਾ ਸੀ। ਰੋਜ਼ ਵਾਂਗ ਸ਼ਾਮ ਨੂੰ ਉਹ ਆਪਣੀ ਪਤਨੀ ਅਤੇ ਬੱਚੇ ਨਾਲ ਜਾਟ ਕਾਲਜ ਟਰੈਕ ‘ਤੇ ਸੈਰ ਕਰਨ ਗਿਆ। ਦੂਜਾ ਕੋਚ ਸੋਨਪਤ ਦੇ ਬਰੌਦਾ ਦ ਰਹਿਣ ਵਾਲਾ ਸੁਖਵਿੰਦਰ ਮੋਰ ਅਖਾੜੇ ਦੇ ਉਪਰ ਵਲੀ ਮੰਜ਼ਿਲ ‘ਤੇ ਰਹਿੰਦਾ ਸੀ। ਉਸ ਨੇ ਮਨੋਜ ਅਤੇ ਉਸਦੇ ਪਰਿਵਾਰ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ।
ਮਨੋਜ ਨੂੰ ਕਰੀਬ ਤਿੰਨ ਗੋਲੀਆਂ ਲੱਗੀਆਂ ਅਤੇ ਉਸ ਦੀ ਪਤਨੀ ਅਤੇ ਬੱਚੇ ਨੂੰ ਵੀ ਇਕ-ਇਕ ਗੋਲੀ ਲੱਗੀ। ਜੁਰਮ ਕਰਨ ਤੋਂ ਬਾਅਦ ਦੋਸ਼ੀ ਕਮਰੇ ਨੂੰ ਤਾਲਾ ਲਗਾ ਕੇ ਚਾਬੀ ਲੈ ਕੇ ਭੱਜਣ ਲੱਗੇ। ਗੋਲੀ ਦੀ ਆਵਾਜ਼ ਸੁਣ ਕੇ ਅਖਾੜੇ ਵਿਚ ਬੈਠੇ ਹੋਰ ਕੋਚ ਅਤੇ ਖਿਡਾਰੀ ਉਪਰ ਵੱਲ ਭੱਜੇ। ਫਿਰ ਦੋਸ਼ੀ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ।
ਫਾਇਰਿੰਗ ਵਿਚ ਬਹੁਤ ਸਾਰੇ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ। ਅਖਾੜੇ ਵਿਚ ਅਭਿਆਸ ਕਰਨ ਵਾਲੇ ਪਹਿਲਵਾਨ ਜ਼ਸ਼ਖਮੀਆਂ ਨੂੰ ਹਸਪਤਲ ਲੈ ਕੇ ਜਾਣ ਲੱਗੇ ਪਰ ਉਦੋਂ ਤੱਕ ਸਾਕਸ਼ੀ, ਮਹਿਲਾ ਪਹਿਲਵਾਨ ਪੂਜਾ, ਮੋਖਰ ਨਿਵਾਸੀ ਕੋਚ ਪ੍ਰਦੀਪ ਦੀ ਮੌਤ ਹੋ ਗਈ ਸੀ। ਹੋਰ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਲਿਆਂਦਾ ਗਿਆ। ਉਥੇ ਕੋਚ ਮਨੋਜ ਅਤੇ ਮਾੜੌਟੀ ਨਿਵਾਸੀ ਕੋਚ ਸਤੀਸ਼ ਦਲਾਲ ਨੇ ਵੀ ਦਮ ਤੋੜ ਦਿੱਤਾ। ਹਾਲਤ ਗੰਭੀਰ ਹੋਣ ’ਤੇ ਜ਼ਖਮੀ ਮੇਹਰ ਸਿੰਘ ਅਖਾੜੇ ਦੇ ਕੋਚ ਅਮਰਜੀਤ ਸਿੰਘ ਨੂੰ ਗੁਰੂਗ੍ਰਾਮ ਰੈਫਰ ਕਰ ਦਿੱਤ ਗਿਆ ਹੈ, ਜਦਕਿ ਕੋਚ ਮਨੋਜ ਅਤੇ ਸਕਸ਼ੀ ਦੇ ਤਿੰਨ ਸਾਲ ਦੇ ਬੇਟੇ ਸਰਤਾਜ ਨੂੰ ਪੀਜੀਆਈਐਮਐਸ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ। ਦੋਵੇਂ ਜ਼ਖਮੀਆਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।