The country bravest force NSG : ਭਾਰਤ ਦੀ ਜ਼ਮੀਨ ’ਤੇ ਦੁਸ਼ਮਣਾਂ ਦੇ ਛੱਕੇ ਛੁਡਾਉਣ ਵਿੱਚ ਜਿਸ ਨੈਸ਼ਨਲ ਸਕਿਓਰਿਟੀ ਗਾਰਡਸ (NSG) ਨੂੰ ਮੁਹਾਰਤ ਹਾਸਲ ਹੈ, ਉਸੇ ਸੰਸਥਾਂ ਦੇ ਇੱਕ ਜਵਾਨ ਨੂੰ ਦਿੱਲੀ ਵਿੱਚ ਕੋਰੋਨਾ ਕਾਰਨ ਆਈਸੀਯੂ ਬੈੱਡ ਨਹੀਂ ਮਿਲਿਆ ਅਤੇ ਉਸ ਦੀ ਮੌਤ ਹੋ ਗਈ। ਬੀਰੇਂਦਰ ਦੀ 22 ਅਪ੍ਰੈਲ ਨੂੰ ਰਿਪੋਰਟ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਉਸਨੂੰ ਨੋਇਡਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸਦੀ ਹਾਲਤ ਉਦੋਂ ਠੀਕ ਸੀ। ਪਰ 4 ਮਈ ਦੀ ਸ਼ਾਮ ਨੂੰ ਬੀਰੇਂਦਰ ਦੀ ਹਾਲਤ ਅਚਾਨਕ ਖ਼ਰਾਬ ਹੋ ਗਈ, ਉਸ ਦਾ ਆਕਸੀਜਨ ਦਾ ਪੱਧਰ ਕਾਫ਼ੀ ਹੇਠਾਂ ਆ ਗਿਆ।
ਬੀਰੇਂਦਰ ਜਿਸ ਹਸਪਤਾਲ ਵਿੱਚ ਭਰਤੀ ਸਨ, ਉਥੇ ICU ਬੈੱਡ ਖਾਲੀ ਨਹੀਂ ਸੀ। ਇਸ ਕਰਕੇ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ। ਕਿਸੇ ਵੀ ਹਸਪਤਾਲ ਵਿੱਚ ਆਈਸੀਯੂ ਬੈੱਡ ਨਾ ਮਿਲਣ ‘ਤੇ ਦਿੱਲੀ ਵਿੱਚ ਜਾਣਕਾਰੀ ਦਿੱਤੀ ਗਈ। ਹਸਪਤਾਲ ਲੱਭਣ ਵਿੱਚ 5 ਘੰਟੇ ਤੋਂ ਵੱਧ ਦਾ ਸਮਾਂ ਲੰਘ ਗਿਆ, ਇਸ ਦੌਰਾਨ ਬੀਰੇਂਦਰ ਕੁਮਾਰ ਝਾਅ ਦੀ ਤਬੀਅਤ ਹੋਰ ਵੀ ਵਿਗੜ ਗਈ। ਦਿੱਲੀ ਦੇ ਫੋਰਟਿਸ ਹਸਪਤਾਲ ਜਾਂਦੇ ਸਮੇਂ ਰਾਹ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ। ਦੇਸ਼ ਦੀ ਸਰਬੋਤਮ ਸੁਰੱਖਿਆ ਬਲ, ਐਨਐਸਜੀ ਵਿਚ ਕੋਰੋਨਾ ਨਾਲ ਇਹ ਪਹਿਲੀ ਮੌਤ ਦੱਸੀ ਗਈ ਹੈ।
ਦੱਸ ਦੇਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 20960 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ 311 ਮਰੀਜ਼ਾਂ ਦੀ ਮੌਤ ਹੋ ਗਈ। ਇਥੇ ਕਰੀਬ 92 ਹਜ਼ਾਰ ਐਕਟਿਵ ਕੇਸ ਹਨ। ਨੋਇਡਾ ਅਤੇ ਗੁੜਗਾਉਂ ਦੇ ਨੇੜਲੇ ਸ਼ਹਿਰਾਂ ਵਿੱਚ ਵੀ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ। ਮਰੀਜ਼ਾਂ ਦੇ ਦਬਾਅ ਕਾਰਨ ਹਸਪਤਾਲ ਵਿੱਚ ਬਿਸਤਰੇ ਅਤੇ ਆਕਸੀਜਨ ਦੀ ਘਾਟ ਆਈ ਹੈ। ਇਹੀ ਕਾਰਨ ਹੈ ਕਿ ਇਥੇ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ।