The groom arrived for the wedding : ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਬਾਰਾਤ ਲੈ ਕੇ ਪਹੁੰਚੇ ਲਾੜੇ ਅਤੇ ਉਸ ਦੇ ਪਰਿਵਾਰ ਦੇ ਉਸ ਵੇਲੇ ਹੋਸ਼ ਉੱਡ ਗਏ ਜਦੋਂ ਉਹ ਲਾੜੀ ਦੇ ਘਰ ਪਹੁੰਚੇ ਅਤੇ ਉਥੇ ਉਨ੍ਹਾਂ ਨੂੰ ਤਾਲਾ ਲੱਗਾ ਮਿਲਿਆ। ਲੜਕੀ ਪਰਿਵਾਰ ਦਾ ਮੋਬਾਈਲ ਵੀ ਬੰਦ ਆ ਰਿਹਾ ਸੀ। ਲਾੜੇ ਦੇ ਪਰਿਵਾਰ ਵਾਲਿਆਂ ਨੇ ਵੀ ਇਸ ਧੋਖਾਧੜੀ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ।
ਲਾੜੇ ਹਰਜਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲਗਭਗ 1 ਮਹੀਨਾ ਪਹਿਲਾਂ ਉਸਦੇ ਲੜਕੇ ਦਾ ਵਿਆਹ ਮੋਗਾ ਦੇ ਰੇਡਵਾ ਪਿੰਡ ਦੀ ਇਕ ਲੜਕੀ ਨਾਲ ਹੋਇਆ ਸੀ ਅਤੇ ਵਿਆਹ ਤੋਂ 1 ਦਿਨ ਪਹਿਲਾਂ ਲੜਕੀ ਦੇ ਪਰਿਵਾਰ ਵੱਲੋਂ ਸ਼ਗਨ ਵੀ ਦਿੱਤਾ ਗਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਸੋਮਵਾਰ ਸਵੇਰੇ ਬਾਰਾਤ ਲੈ ਕੇ ਨਿਕਲਣ ਲੱਗੇ ਤਾਂ ਕੁਝ ਲੋਕਾਂ ਨੇ ਉਨ੍ਹਾਂ ਦੀ ਕਾਰ ਅੱਗੇ ਗੱਡੀ ਲਗਾ ਕੇ ਦੱਸਿਆ ਕਿ ਲੜਕੀ ਦੀ ਪਹਿਲਾਂ ਹੀ ਕੋਰਟ ਮੈਰਿਜ ਹੋ ਚੁੱਕੀ ਹੈ।
ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਦੇ ਪਹਿਲੇ ਪਤੀ ਨੂੰ ਵੀ ਉਸ ਸਮੇਂ ਲੜਕੀ ਦੇ ਨਾਬਾਲਗ ਹੋਣ ਕਾਰਨ ਸਜ਼ਾ ਦਿੱਤੀ ਗਈ ਸੀ। ਜਦੋਂ ਅਸੀਂ ਬਾਰਾਤ ਲੈ ਕੇ ਲੜਕੀ ਦੇ ਘਰ ਪਹੁੰਚੇ ਤਾਂ ਘਰ ’ਤੇ ਤਾਲਾ ਲਟਕਿਆ ਮਿਲਿਆ ਅਤੇ ਜਦੋਂ ਅਸੀਂ ਲੜਕੀ ਦੇ ਪਰਿਵਾਰ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਸਵਿੱਚ ਆਫ ਆ ਰਿਹਾ ਸੀ।
ਜਿਸ ਕਾਰਨ ਲਾੜੇ ਦੇ ਰਿਸ਼ਤੇਦਾਰਾਂ ਨੇ ਲਾੜੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਪਰਿਵਾਰ ਦੀ ਮੰਗ ਕੀਤੀ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਲਾੜੇ ਦੇ ਪਰਿਵਾਰ ਵਲੋਂ ਡਾਇਲ ਨੰਬਰ 112 ‘ਤੇ ਸ਼ਿਕਾਇਤ ਕੀਤੀ ਗਈ ਸੀ, ਜਿਸ ਦੇ ਅਧਾਰ ‘ਤੇ ਲੋਕ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ। ਹੁਣ ਲਾੜੇ ਦੇ ਪਰਿਵਾਰਕ ਮੈਂਬਰ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਆਏ ਹਨ।