ਵਿਆਹ ਵਰਗੇ ਪਵਿੱਤਰ ਬੰਧਨ ਨੂੰ ਕੁਝ ਕੁ ਕੁੜੀਆਂ ਵੱਲੋਂ ਖੇਡ ਸਮਝਿਆ ਜਾਂਦਾ ਹੈ। ਚੀਨ ਦੇ ਇਨਰ ਮੰਗੋਲੀਆ ਵਿਖੇ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਵਿਆਹ ਲਈ ਮੈਚਮੇਕਰ ਦੀ ਮਦਦ ਲਈ। ਮੈਚਮੇਕਰ ਨੇ ਇਸ ਆਦਮੀ ਦੀ ਨਾਨਾ ਨਾਂ ਦੀ ਕੁੜੀ ਬਾਰੇ ਦੱਸਿਆ ਤੇ ਦੋਵਾਂ ਦੀ ਗੱਲਬਾਤ ਸ਼ੁਰੂ ਕਰਵਾ ਦਿੱਤੀ। ਕੁਝ ਵੀਡੀਓ ਕਾਲਾਂ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਪਸੰਦ ਕਰਨ ਲੱਗੇ ਅਤੇ ਆਖਿਰਕਾਰ ਦੋਵਾਂ ਦਾ ਵਿਆਹ ਹੋ ਗਿਆ।
ਯੇਨ ਸ਼ੈਂਗ (ਕਾਲਪਨਿਕ ਵਿਆਹ) ਨਾਲ ਵਿਆਹ ਕਰਵਾਉਣ ਲਈ ਲੜਕੀ ਇਨਰ ਮੰਗੋਲੀਆ ਆਈ। ਦੋਵਾਂ ਦਾ ਵਿਆਹ ਮੈਚਮੇਕਰ ਨੇ ਰਵਾਇਤੀ ਤਰੀਕੇ ਨਾਲ ਕਰਵਾ ਦਿੱਤਾ। ਲੜਕੀ ਨੂੰ ਗਹਿਣਿਆਂ ਅਤੇ ਦਾਜ ਦੇ ਰੂਪ ਵਿਚ ਪੈਸੇ ਵੀ ਦਿੱਤੇ ਗਏ ਸਨ। ਵਿਆਹ ਤੋਂ ਬਾਅਦ ਵੀ ਪਤਨੀ ਜ਼ਿਆਦਾਤਰ ਸਮੇਂ ਆਪਣੇ ਪੇਕੇ ਘਰ ਹੀ ਰਹਿੰਦੀ ਸੀ। ਪਹਿਲਾਂ ਤਾਂ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਪਰ ਬਾਅਦ ਵਿਚ ਪਤੀ ਯੇਨ ਸ਼ੈਂਗ ਨੂੰ ਇਸ ਗੱਲ ‘ਤੇ ਇਤਰਾਜ਼ ਹੋਣ ਲੱਗਾ ਅਤੇ ਉਸ ਨੇ ਪਤਨੀ ਦੇ ਜ਼ਿਆਦਾਤਰ ਪੇਕੇ ਰਹਿਣ ‘ਤੇ ਪੁੱਛਣਾ ਸ਼ੁਰੂ ਕਰ ਦਿੱਤਾ।
ਪਤਨੀ ਆਪਣੀ ਮਾਂ ਨੂੰ ਮਿਲਣ ਦਾ ਬਹਾਨਾ ਬਣਾ ਕੇ ਘਰੋਂ ਚਲੀ ਗਈ। ਇਸੇ ਦਰਮਿਆਨ ਪਤੀ ਆਪਣੀ ਪਤਨੀ ਦੀ ਗ਼ੈਰਹਾਜ਼ਰੀ ਵਿਚ ਵੀਡੀਓ ਨੈੱਟਵਰਕਿੰਗ ਸਾਈਟ ਦੇਖ ਰਿਹਾ ਸੀ। ਇਸ ਦੌਰਾਨ ਉਸ ਨੇ ਇਕ ਵੀਡੀਓ ਵਿਚ ਆਪਣੀ ਪਤਨੀ ਦਾ ਵਿਆਹ ਕਿਸੇ ਹੋਰ ਆਦਮੀ ਨਾਲ ਕਰਦੇ ਦੇਖਿਆ ਗਿਆ। ਇਹ ਦੇਖ ਕੇ ਸ਼ੈਂਗ ਦੀ ਹੈਰਾਨਗੀ ਦਾ ਕੋਈ ਟਿਕਾਣਾ ਨਹੀਂ ਰਿਹਾ। ਸ਼ੈਂਗ ਨੇ ਪਤਨੀ ਦੇ ਦੂਜੇ ਪਤੀ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਸਾਰੀ ਗੱਲ ਦੱਸੀ ਤੇ ਨਾਲ ਹੀ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਨੇ ਸ਼ੈਂਗ ਦੀ ਪਤਨੀ ਬਾਰੇ ਪਤਾ ਕੀਤਾ ਤਾਂ ਸਾਹਮਣੇ ਆਇਆ ਕਿ ਸ਼ੈਂਗ ਹੀ ਨਹੀਂ, ਉਸਦਾ ਵਿਆਹ ਉਸ ਵਰਗੇ ਹੋਰ 19 ਨਿਰਦੋਸ਼ ਆਦਮੀਆਂ ਨਾਲ ਹੋਇਆ ਸੀ। ਉਸਦਾ ਮੈਚਮੇਕਰ ਇਸ ਕੰਮ ਵਿਚ ਮਦਦ ਕਰ ਰਿਹਾ ਸੀ।
ਇਹ ਵੀ ਪੜ੍ਹੋ : ਦੇਸ਼ ‘ਚ ਜਲਦ ਖਤਮ ਹੋਵੇਗੀ ਵੈਕਸੀਨ ਦੀ ਕਿੱਲਤ, ਜੁਲਾਈ ‘ਚ ਰੋਜ਼ਾਨਾ 1 ਕਰੋੜ ਲੋਕਾਂ ਨੂੰ ਲੱਗੇਗੀ ਵੈਕਸੀਨ…