The most unusual case of black fungus : ਨਵੀਂ ਦਿੱਲੀ: ਕੋਰੋਨਾਵਾਇਰਸ ਤੋਂ ਅਜੇ ਤੱਕ ਛੁਟਕਾਰਾ ਮਿਲਿਆ ਨਹੀਂ ਸੀ ਕਿ ਹੁਣ ਬਲੈਕ ਫੰਗਸ ਨੇ ਵੀ ਡਾਕਟਰਾਂ ਦੀ ਚਿੰਤਾ ਵਧਾ ਦਿੱਤੀ ਹੈ। ਬਲੈਕ ਫੰਗਸ ਦਾ ਇੱਕ ‘ਦੁਰਲੱਭ ਮਾਮਲਾ’ ਦਿੱਲੀ ਦੇ ਗੰਗਾਰਾਮ ਹਸਪਤਾਲ ਵਿੱਚ ਸਾਹਮਣੇ ਆਇਆ ਹੈ।
ਜਿਥੇ ਦੋ ਮਰੀਜ਼ਾਂ ਦੀ ਛੋਟੀ ਅੰਤੜੀ ਵਿੱਚ ਮਿਊਕਰਮਾਇਕੋਸਿਸ ਮਤਲਬ ਬਲੈਕ ਫੰਗਸ ਪਾਇਆ ਗਿਆ। ਡਾਕਟਰ ਵੀ ਇਸ ਕੇਸ ਨੂੰ ਆਪਣੇ ਆਪ ਵਿੱਚ ਨਵੀਂ ਤਰ੍ਹਾਂ ਦਾ ਮਾਮਲਾ ਮੰਨ ਰਹੇ ਹਨ। ਦੋ ਮਰੀਜ਼ਾਂ ਵਿਚੋਂ ਜਿਨ੍ਹਾਂ ਵਿਚ ਬਲੈਕ ਫੰਗਸ ਪਾਇਆ ਗਿਆ ਹੈ, ਇੱਕ ਵਿਅਕਤੀ 58 ਸਾਲ ਅਤੇ ਦੂਜਾ 68 ਸਾਲ ਦਾ ਹੈ, ਦੋਵਾਂ ਨੂੰ ਸ਼ੂਗਰ ਹੈ।
ਇਨ੍ਹਾਂ ਵਿਚੋਂ ਇੱਕ ਨੂੰ ਸਟੇਰਾਇਡ ਦਿੱਤੀ ਗਈ ਸੀ ਜਦਕਿ ਦੂਜੇ ਨੂੰ ਨਹੀਂ। ਕਾਲੀ ਫੰਗਸ ਪੇਟ ਅਤੇ ਵੱਡੀ ਅੰਤੜੀ ਵਿਚ ਪਾਈ ਜਾ ਸਕਦੀ ਹੈ ਪਰ ਛੋਟੀ ਅੰਤੜੀ ਵਿਚ ਬਲੈਕ ਫੰਗਸ ਦਾ ਮਿਲਣਾ ਬਹੁਤ ਹੀ ਦੁਰਲੱਭ ਮੰਨਿਆ ਜਾਂਦਾ ਹੈ। ਦੋਵਾਂ ਦਾ ਇਲਾਜ ਗੰਗਾ ਰਾਮ ਹਸਪਤਾਲ ਵਿੱਚ ਸਰਜਰੀ ਰਾਹੀਂ ਕੀਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਗੁਜਰਾਤ ਦੇ ਸੂਰਤ ਵਿੱਚ ਬਲੈਕ ਫੰਗਸ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਬਲੈਕ ਫੰਗਸ ਮਰੀਜ਼ ਦੇ ਦਿਮਾਗ ਤੱਕ ਪਹੁੰਚ ਗਿਆ। ਇਹ ਆਪਣੀ ਕਿਸਮ ਦਾ ਦੇਸ਼ ਵਿੱਚ ਬਲੈਕ ਫੰਗਸ ਨਾਲ ਜੁੜਿਆ ਹੋਇਆ ਪਹਿਲਾ ਕੇਸ ਹੈ।
ਜਾਣਕਾਰੀ ਅਨੁਸਾਰ ਸੂਰਤ ਵਿੱਚ ਇਕ 23 ਸਾਲਾ ਨੌਜਵਾਨ ਦੇ ਦਿਮਾਗ ਵਿੱਚ ਬਲੈਕ ਫੰਗਸ ਦੀ ਇਨਫੈਕਸ਼ਨ ਦੇਖਣ ਨੂੰ ਮਿਲੀ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੀ ਇਨਫੈਕਸ਼ਨ ਮਰੀਜ਼ ਦੇ ਦਿਮਾਗ ਵਿੱਚ ਸੀ। ਬਿਮਾਰੀ ਦੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਮਰੀਜ਼ ਦੀ ਸਰਜਰੀ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸਰਜਰੀ ਦੇ ਚੌਥੇ ਦਿਨ ਮਰੀਜ਼ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਦਿੱਲੀ ਸਰਕਾਰ ਦੇ ਹੁਕਮ- ਸਾਰੇ ਮੈਡੀਕਲ ਸਟੋਰਾਂ ਨੂੰ ਕੋਰੋਨਾ ਦੀਆਂ ਜ਼ਰੂਰੀ ਦਵਾਈਆਂ ਦਾ ਸਟਾਕ ਲਿਖਣਾ ਹੋਵੇਗਾ ਦੁਕਾਨ ਦੇ ਬਾਹਰ
ਇਸ ਤੋਂ ਪਹਿਲਾਂ, ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ 14 ਸਾਲ ਦੇ ਬੱਚੇ ਵਿੱਚ ਬਲੈਕ ਫੰਗਸ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਦਾ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਅਪ੍ਰੇਸ਼ਨ ਕੀਤਾ ਗਿਆ। ਆਪ੍ਰੇਸ਼ਨ ਦੌਰਾਨ ਬੱਚੇ ਦੇ ਸੱਜੇ ਪਾਸੇ ਦੇ ਦੰਦ ਕੱਢਣੇ ਪਏ। ਬੱਚਿਆਂ ਵਿੱਚ ਬਲੈਕ ਫੰਗਸ ਦਾ ਇਹ ਪਹਿਲਾ ਕੇਸ ਹੈ, ਡਾਕਟਰਾਂ ਨੇ ਵੀ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਹੈ।