ਭਗਤ ਕਬੀਰ ਜਯੰਤੀ ‘ਤੇ ਵਰਚੁਅਲ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਲੰਧਰ ਪਿਆਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਜਲੰਧਰ ਵਿੱਚ ਭਗਤ ਕਬੀਰ ਹਾਲ ਦੀ ਉਸਾਰੀ ਦਾ ਐਲਾਨ ਕੀਤਾ।
ਕੈਪਟਨ ਨੇ ਕਿਹਾ ਕਿ ਇਸ ‘ਤੇ 10 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿੱਚ 7 ਕਰੋੜ ਨਾਲ ਜ਼ਮੀਨ ਖਰੀਦੀ ਜਾਏਗੀ ਅਤੇ 3 ਕਰੋੜ ਨਾਲ ਇਮਾਰਤ ਬਣਾਈ ਜਾਏਗੀ, ਜਿਸਦੀ ਸਮਰੱਥਾ 500 ਵਿਅਕਤੀਆਂ ਦੀ ਹੋਵੇਗੀ। ਕੈਪਟਨ ਨੇ ਦਲਿਤ ਭਾਈਚਾਰੇ ਨਾਲ ਸਬੰਧਤ ਹੋਰ ਵੀ ਬਹੁਤ ਸਾਰੇ ਐਲਾਨ ਕੀਤੇ ਪਰ ਸਭ ਤੋਂ ਜ਼ਿਆਦਾ ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਉਨ੍ਹਾਂ ਨੇ ਜਲੰਧਰ ਪੱਛਮੀ ਤੋਂ ਕਾਂਗਰਸ ਦੇ ਵਿਧਾਇਕ ਸੁਸ਼ੀਲ ਰਿੰਕੂ ਦਾ ਨਾਮ ਲਿਆ। ਰਿੰਕੂ ਉਹੀ ਵਿਧਾਇਕ ਹਨ ਜਿਨ੍ਹਾਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹੁੰਦਿਆਂ ਨਵਜੋਤ ਸਿੱਧੂ ਦੀਆਂ ਇਮਾਰਤਾਂ ਢਾਹੁਣ ਦੀ ਕਾਰਵਾਈ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਉਹ ਪੰਜਾਬ ਪੱਧਰ ‘ਤੇ ਚਰਚਾ ’ਤੇ ਆਏ ਸਨ।
ਕੈਪਟਨ ਨੇ ਕਿਹਾ ਕਿ ਮੇਰਾ ਫਰਜ਼ ਬਣਦਾ ਸੀ ਕਿ ਭਗਤ ਕਬੀਰ ਜੈਯੰਤੀ ‘ਤੇ ਜਲੰਧਰ ਆਵਾਂ। ਪਿਛਲੀ ਵਾਰ ਵੀ ਵਿਧਾਇਕ ਸੁਸ਼ੀਲ ਰਿੰਕੂ ਨੇ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਹਾਲਾਂਕਿ, ਕੋਰੋਨਾ ਦੇ ਕਾਰਨ 50 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ, ਇਸ ਲਈ ਉਹ ਵਰਚੁਅਲ ਪ੍ਰੋਗਰਾਮ ਕਰ ਰਹੇ ਹਨ।
ਇਸ ਵਾਰ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦਲਿਤ ਰਾਜਨੀਤੀ ‘ਤੇ ਜ਼ੋਰ ਦੇ ਰਹੀਆਂ ਹਨ। ਭਾਜਪਾ ਨੇ ਦਲਿਤ ਮੁੱਖ ਮੰਤਰੀ ਦਾ ਐਲਾਨ ਕੀਤਾ ਤਾਂ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਜਲੰਧਰ ਵਿੱਚ ਆ ਕੇ ਸਰਕਾਰ ਬਣਨ ’ਤੇ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ। ਦਲਿਤ ਭਾਈਚਾਰੇ ਦੇ ਹਿਸਾਬ ਨਾਲ ਜਲੰਧਰ ਬਹੁਤ ਪ੍ਰਮੁੱਖ ਸ਼ਹਿਰ ਹੈ। ਇਸੇ ਕਾਰਨ ਹਰ ਸਿਆਸੀ ਪਾਰਟੀ ਜਲੰਧਰ ਨੂੰ ਅਹਿਮੀਅਤ ਦੇ ਰਹੀ ਹੈ।
ਇਹ ਵੀ ਪੜ੍ਹੋ : ਕਬੀਰ ਜਯੰਤੀ ‘ਤੇ ਪੰਜਾਬ ਸਰਕਾਰ ਦਾ ਤੋਹਫਾ : ਕੈਪਟਨ ਵੱਲੋਂ ਭਗਤ ਕਬੀਰ ਚੇਅਰ ਤੇ ਭਵਨ ਲਈ 10 ਕਰੋੜ ਰੁਪਏ ਦਾ ਐਲਾਨ
ਪੰਜਾਬ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਨਾਲ ਪੂਰੀ ਪੰਜਾਬ ਕਾਂਗਰਸ ਵਿੱਚ ਕਲੇਸ਼ ਮਚਿਆ ਹੋਇਆ ਹੈ। ਪਰਗਟ ਸਿੰਘ ਵੀ ਜਲੰਧਰ ਤੋਂ ਵਿਧਾਇਕ ਹੋਣ ਦੇ ਬਾਵਜੂਦ ਵੀ ਕੈਪਟਨ ‘ਤੇ ਹਮਲਾਵਰ ਹਨ। ਪਿਛਲੀਆਂ ਸਰਕਾਰਾਂ ਵਿਚ ਜਲੰਧਰ ਤੋਂ ਇਕ-ਦੋ ਮੰਤਰੀ ਯਕੀਨੀ ਤੌਰ ‘ਤੇ ਸਰਕਾਰ ਵਿਚ ਸਨ, ਪਰ ਕਾਂਗਰਸ ਦੇ ਰਾਜ ਵਿਚ ਕੋਈ ਨਹੀਂ ਹੈ, ਜਿਸਦੀ ਅਕਸਰ ਚਰਚਾ ਕੀਤੀ ਜਾਂਦੀ ਹੈ। ਸੁਸ਼ੀਲ ਰਿੰਕੂ ਅਤੇ ਕੈਪਟਨ ਦੀ ਵੱਧ ਰਹੀ ਨੇੜਤਾ ਕਈ ਰਾਜਨੀਤਿਕ ਸੰਕੇਤ ਦੇ ਰਹੀ ਹੈ। ਹੁਣ ਬਾਕੀ ਵਿਧਾਇਕਾਂ ਨੂੰ ਛੱਡ ਕੇ, ਕੈਪਟਨ ਨੇ ਇਸ ਅਹਿਮ ਮੌਕੇ ‘ਤੇ ਰਿੰਕੂ ਦਾ ਨਾਮ ਲੈ ਕੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ।