the police gave a shoulder : ਕੋਰੋਨਾ ਮਹਾਮਾਰੀ ਦੀ ਇਸ ਮੁਸ਼ਕਲ ਘੜੀ ਵਿੱਚ ਆਪਣੇ ਵੀ ਸਾਥ ਛੱਡਦੇ ਜਾ ਰਹੇ ਹਨ। ਪਰਿਵਾਰ ਘਰ ਹੰਝੂ ਵਹਾਉਣ ਲਈ ਮਜਬੂਰ ਹੈ। ਕੋਰੋਨਾ ਮ੍ਰਿਤਕਾਂ ਨੂੰ ਅੰਤਿਮ ਵਿਦਾਈ ਦੇਣ ਤੋਂ ਵੀ ਰਿਸ਼ਤੇਦਾਰ ਵੀ ਪਿੱਛੇ ਹੱਟ ਰਹੇ ਹਨ, ਅਜਿਹੇ ਮੌਕੇ ਦਿੱਲੀ ਪੁਲਿਸ ਇੱਕ ਵਾਰ ਫਿਰ ਫਰਿਸ਼ਤੇ ਬਣ ਕੇ ਲੋਕਾਂ ਦੀ ਮਦਦ ਕਰ ਰਹੀ ਹੈ। ਤਾਜ਼ਾ ਘਟਨਾ ਗ੍ਰੇਟਰ ਕੈਲਾਸ਼ ਪਾਰਟ ਵਨ ਦੀ ਹੈ।
70 ਸਾਲ ਦੇ ਸੁਰੇਸ਼ ਕੁਮਾਰ ਬੂਟਾ ਆਪਣੀ ਧੀ ਤੇ ਪੋਤਰੀ ਨਾਲ ਗ੍ਰੇਟਰ ਕੈਲਾਸ਼ ਪਾਰਟ ਵਨ ਇਲਾਕੇ ਵਿੱਚ ਰਹਿੰਦੇ ਸਨ। ਕੋਰੋਨਾ ਕਾਰਨ ਉਨ੍ਹਾਂ ਦਾ ਪਰਿਵਾਰ ਬੁਰੀ ਤਰ੍ਹਾਂ ਪੀੜਤ ਹੈ। ਇਸ ਬਜ਼ੁਰਗ ਨੂੰ ਛੱਡ ਕੇ ਪੂਰਾ ਪਰਿਵਾਰ ਕੋਰੋਨਾ ਤੋਂ ਪੀੜਤ ਹੈ। ਨੂੰਹ ਹੀ ਹਾਲਤ ਗੰਭੀਰ ਹੈ, ਜੋਕਿ ਹਸਪਤਾਲ ਵਿੱਚ ਦਾਖਲ ਹੈ। ਕੁਝ ਦਿਨਾਂ ਤੋਂ ਬਜ਼ੁਰਗ ਦੀ ਤਬੀਅਤ ਜ਼ਿਆਦਾ ਖਰਾਬ ਹੋ ਰਹੀ ਸੀ। ਨੌਕਰ ਮੁਤਾਬਕ ਉਹ ਉਨ੍ਹਾਂ ਦੇ ਕਮਰੇ ਦੇ ਬਾਹਰ ਆਵਾਜ਼ ਦੇ ਰਿਹਾ ਹੈ ਪਰ ਉਨ੍ਹਾਂ ਦਾ ਕੋਈ ਜਵਾਬ ਨਾ ਆਉਣ ‘ਤੇ ਨੌਕਰ ਨੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ। ਉਸ ਨੇ ਘਟਨਾ ਦੀ ਜਾਣਕਾਰੀ ਬਜ਼ੁਰਗ ਦੇ ਪੁੱਤਰ ਨੂੰ ਦਿੱਤੀ। ਉਹ ਕੋਰੋਨਾ ਪੀੜਤ ਹੈ ਅਤੇ ਘਰ ਵਿੱਚ ਹੀ ਕਆਰੰਟਾਈਨ ਹੈ। ਇਸ ਲਈ ਉਹ ਅੰਤਿਮ ਸੰਸਕਾਰ ਲਈ ਨਹੀਂ ਜਾ ਸਕਦੇ ਸਨ।
ਅਜਿਹੇ ਵਿੱਚ ਬੇਟੇ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ, ਪਰ ਕੁਦਰਤੀ ਮੌਤ ਤੋਂ ਬਾਅਦ ਵੀ ਕੋਈ ਰਿਸ਼ਤੇਦਾਰ ਮਦਦ ਲਈ ਨਹੀਂ ਆਇਆ ਅਤੇ ਨਾ ਹੀ ਕੋਈ ਆਂਢ-ਗੁਆਂਢ ਤੋਂ ਮਦਦ ਲਈ ਆਇਆ। ਅਖੀਰ ਪੁੱਤਰ ਨੇ ਸਥਾਨਕ ਐੱਸਐੱਚਓ ਰਿਤੇਸ਼ ਕੁਮਾਰ ਨੂੰ ਇਸ ਘਟਨਾ ਦੀ ਸੂਚਨਾ ਦਿੰਦੇ ਹੋਏ ਉਨ੍ਹਾਂ ਤੋਂ ਮਦਦ ਮੰਗੀ। ਗ੍ਰੇਟਰ ਕੈਲਾਸ਼ ਪਾਰਟ ਵਨ ਦੇ ਐੱਸਐੱਚਓ ਰਿਤੇਸ਼ ਕੁਮਾਰ ਨੇ ਤੁਰੰਤ ਆਪਣੀ ਟੀਮ ਭੇਜ ਕੇ ਬਜ਼ੁਰਗ ਦਾ ਅੰਤਿਮ ਸੰਸਕਾਰ ਕਰਵਾਉਣ ਦਾ ਹੁਕਮ ਦਿੱਤਾ। ਦਿੱਲੀ ਪੁਲਿਸ ਦੇ ਜਵਾਨਾਂ ਨੇ ਬਜ਼ੁਰਗ ਨੂੰ ਮੋਢਾ ਦੇ ਕੇ ਕਾਕਾਜੀ ਦੇ ਸ਼ਮਸ਼ਾਨਘਾਟ ਲਿਜਾ ਕੇ ਪੂਰੇ ਹਿੰਦੂ ਰਸਮ-ਰਿਵਾਜਾਂ ਮੁਤਾਬਕ ਅੰਤਿਮ ਸੰਸਕਾਰ ਕਰਵਾਇਆ। ਪੁੱਤਰ ਦਾ ਫਰਜ਼ ਬਜ਼ੁਰਗ ਦੇ ਨੌਕਰ ਨੇ ਨਿਭਾਇਆ ਅਤੇ ਆਪਣੇ ਮਾਲਕ ਨੂੰ ਅਗਨੀ ਦਿੱਤੀ।